ਯੂ. ਪੀ. ਐੱਸ. ਸੀ. ਈ. ਐੱਸ. ਈ. 2025 ਵਿੱਚ NIT ਜਲੰਧਰ ਦੇ ਪੁਰਾਣੇ ਵਿਦਿਆਰਥੀਆਂ ਦੀ ਸ਼ਾਨਦਾਰ ਸਫ਼ਲਤਾ
Monday, Dec 22, 2025 - 05:14 PM (IST)
ਜਲੰਧਰ- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜਲੰਧਰ ਦੇ ਦੋ ਪੁਰਾਣੇ ਵਿਦਿਆਰਥੀਆਂ ਨੇ ਯੂ. ਪੀ. ਐੱਸ. ਸੀ. ਇੰਜੀਨੀਅਰਿੰਗ ਸਰਵਿਸਿਜ਼ ਇਮਤਿਹਾਨ (ਈ. ਐੱਸ. ਈ) 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਸੰਸਥਾ ਦੀ ਪੁਰਾਣੀ ਵਿਦਿਆਰਥਣ ਪ੍ਰੀਆ ਧੀਮਾਨ (ਬੀ.ਟੈਕ, ਸਿਵਲ ਇੰਜੀਨੀਅਰਿੰਗ, 2015-2019) ਨੇ ਆਲ ਇੰਡੀਆ ਰੈਂਕ 36 ਹਾਸਲ ਕੀਤਾ। ਇਸੇ ਤਰ੍ਹਾਂ, ਸ਼ੁਭਮ ਗੋਇਲ ( ਬੀ.ਟੈਕ, ਸਿਵਲ ਇੰਜੀਨੀਅਰਿੰਗ, 2016-2020) ਨੇ ਆਲ ਇੰਡੀਆ ਰੈਂਕ 32 ਪ੍ਰਾਪਤ ਕੀਤਾ ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ
ਪ੍ਰੀਆ ਧੀਮਾਨ ਇਸ ਸਮੇਂ ਹਿੰਦੁਸਤਾਨ ਪੈਟਰੋਲਿਯਮ ਕਾਰਪੋਰੇਸ਼ਨ ਲਿਮਿਟੇਡ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਯੂ. ਪੀ. ਐੱਸ. ਸੀ. ਇੰਜੀਨੀਅਰਿੰਗ ਸਰਵਿਸਿਜ਼ ਇਮਤਿਹਾਨ (ਈ. ਐੱਸ. ਈ) 2021 ਪਾਸ ਕਰਨ ਤੋਂ ਬਾਅਦ ਫਰਵਰੀ 2023 ਵਿੱਚ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ. ਆਰ. ਓ.) ਵਿੱਚ ਸੇਵਾ ਸੰਭਾਲੀ। ਪੁਨੇ ਸਥਿਤ ਬੀ. ਆਰ. ਓ. ਟ੍ਰੇਨਿੰਗ ਅਕੈਡਮੀ ਵਿੱਚ ਟ੍ਰੇਨਿੰਗ ਦੌਰਾਨ ਉਨ੍ਹਾਂ ਨੇ ਫਰਸਟ ਆਫਿਸਰ ਆਫ਼ ਮੈਰਿਟ ਦਾ ਦਰਜਾ ਹਾਸਲ ਕੀਤਾ ਅਤੇ ਪਾਸਿੰਗ ਆਉਟ ਪਰੇਡ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮਹਿਲਾ ਅਫਸਰ ਬਣੀ। ਇਸ ਉਪਲਬਧੀ ਲਈ ਉਨ੍ਹਾਂ ਨੂੰ ਡਾਇਰੈਕਟਰ ਜਨਰਲ ਬਾਰਡਰ ਰੋਡਜ਼ ਕਮੈਂਡੇਸ਼ਨ ਕਾਰਡ ਨਾਲ ਸਨਮਾਨਤ ਗਿਆ। ਇਸ ਸਮੇਂ ਉਹ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ-ਚੀਨ ਸਰਹੱਦ ਨੇੜੇ ਦੁਰਗਮ ਖੇਤਰਾਂ ਵਿੱਚ ਸੇਵਾ ਨਿਭਾ ਰਹੀ ਹਨ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਹੋਏ ਨਗਰ ਕਰੀਤਨ ਦੇ ਵਿਰੋਧ ਕਰਨ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਸ਼ੁਭਮ ਗੋਇਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਰਸਨ ਐਂਡ ਟੂਬਰੋ ਕਨਸਟਰਕਸ਼ਨ ਨਾਲ ਕੀਤੀ। 2022 ਵਿੱਚ ਉਹ ਹਿੰਦੁਸਤਾਨ ਪੈਟਰੋਲਿਯਮ ਕਾਰਪੋਰੇਸ਼ਨ ਲਿਮਿਟੇਡ ਵਿੱਚ ਸ਼ਾਮਲ ਹੋਏ। ਨੌਕਰੀ ਦੇ ਨਾਲ-ਨਾਲ ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਜਾਰੀ ਰੱਖੀ। ਉਨ੍ਹਾਂ ਨੂੰ ਯੂਪੀਐਸਸੀ ਇੰਜੀਨੀਅਰਿੰਗ ਸਰਵਿਸਿਜ਼ ਇਮਤਿਹਾਨ 2024 ਵਿੱਚ ਆਲ ਇੰਡੀਆ ਰੈਂਕ 40 ਅਤੇ 2025 ਵਿੱਚ ਆਲ ਇੰਡੀਆ ਰੈਂਕ 32 ਮਿਲੀ। ਉਹ ਪੰਜਾਬ ਦੇ ਬਠਿੰਡਾ ਦੇ ਨਿਵਾਸੀ ਹਨ।
ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਯੂ. ਪੀ. ਐੱਸ. ਸੀ. ਇੰਜੀਨੀਅਰਿੰਗ ਸਰਵਿਸਿਜ਼ ਇਮਤਿਹਾਨ 2025 ਵਿੱਚ ਸਫਲਤਾ ਹਾਸਲ ਕਰਨ 'ਤੇ ਪ੍ਰੀਆ ਧੀਮਾਨ ਅਤੇ ਸ਼ੁਭਮ ਗੋਇਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਪਲੱਬਧੀ ਸੰਸਥਾ ਦੀ ਮਜ਼ਬੂਤ ਅਕਾਦਮਿਕ ਪੱਧਰ ਨੂੰ ਦਰਸਾਉਂਦੀ ਹੈ ਅਤੇ ਭਵਿੱਖ ਦੇ ਇੰਜੀਨੀਅਰਾਂ ਲਈ ਪ੍ਰੇਰਣਾ ਬਣੇਗੀ। ਸੰਸਥਾ ਨੇ ਵੀ ਦੋਹਾਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਵਧਾਈ ਦਿੱਤੀ ਅਤੇ ਇਸ ਸਫ਼ਲਤਾ ਨੂੰ ਮੌਜੂਦਾ ਵਿਦਿਆਰਥੀਆਂ ਲਈ ਪ੍ਰੇਰਕ ਦੱਸਿਆ।
ਇਹ ਵੀ ਪੜ੍ਹੋ: ਪਾਸਟਰ ਅੰਕੁਰ ਨਰੂਲਾ ਦੇ ਬਿਆਨ 'ਤੇ ਭੜਕਿਆ ਜਲੰਧਰ 'ਚ ਕਤਲ ਕੀਤੀ ਕੁੜੀ ਦਾ ਪਰਿਵਾਰ, ਕਿਹਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
