ਭੋਗਪੁਰ ਸਹਿਕਾਰੀ ਖੰਡ ਮਿੱਲ ’ਚ ਬਾਇਓ CNG ਗੈਸ ਪਲਾਂਟ ਦੇ ਮਾਮਲੇ ''ਚ ਜਥੇਬੰਦੀਆਂ ਨੇ ਹਾਈਵੇਅ ''ਤੇ ਦਿੱਤਾ ਧਰਨਾ

Friday, Aug 09, 2024 - 11:12 AM (IST)

ਭੋਗਪੁਰ ਸਹਿਕਾਰੀ ਖੰਡ ਮਿੱਲ ’ਚ ਬਾਇਓ CNG ਗੈਸ ਪਲਾਂਟ ਦੇ ਮਾਮਲੇ ''ਚ ਜਥੇਬੰਦੀਆਂ ਨੇ ਹਾਈਵੇਅ ''ਤੇ ਦਿੱਤਾ ਧਰਨਾ

ਭੋਗਪੁਰ (ਸੂਰੀ)- ਭੋਗਪੁਰ ਸ਼ਹਿਰ ’ਚ ਬਾਇਓ ਸੀ. ਐੱਨ. ਜੀ. ਗੈਸ ਪਲਾਂਟ ਲਾਏ ਜਾਣ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਭੋਗਪੁਰ ਬੰਦ ਦੇ ਦਿੱਤੇ ਗਏ ਅੱਜ ਦੇ ਸੱਦੇ ਨੂੰ ਪੂਰਨ ਤੌਰ ’ਤੇ ਹੁੰਗਾਰਾ ਮਿਲਿਆ ਅਤੇ ਭੋਗਪੁਰ ਪੂਰਨ ਤੌਰ ’ਤੇ ਬੰਦ ਰਿਹਾ। ਮਾਰਕੀਟ ਐਸੋਸੀਏਸ਼ਨ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਕਿਯੂ ਕਾਦੀਆਂ, ਨੌਜਵਾਨ ਕਿਸਾਨ ਮਜ਼ਦੂਰ ਕਮੇਟੀ, ਭੋਗਪੁਰ ਆੜ੍ਹਤੀ ਯੂਨੀਅਨ ਅਤੇ ਹਰ ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ’ਤੇ ਵੀਰਵਾਰ ਸਵੇਰੇ ਹੀ ਦਾਣਾ ਮੰਡੀ ਭੋਗਪੁਰ ’ਚ ਭਾਰੀ ਗਿਣਤੀ ’ਚ ਸ਼ਹਿਰ ਵਾਸੀ ਅਤੇ ਦੁਕਾਨਦਾਰ ਸੰਪੂਰਨ ਤੌਰ ’ਤੇ ਆਪਣੀਆਂ ਦੁਕਾਨਾਂ ਬੰਦ ਕਰਕੇ ਦਾਣਾ ਮੰਡੀ ’ਚ ਪਹੁੰਚੇ।

ਇਸ ਧਰਨੇ ’ਚ ਪ੍ਰਮੁੱਖ ਤੌਰ ’ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਉੱਪ ਸੂਬਾ ਪ੍ਰਧਾਨ ਮੁਕੇਸ਼ ਚੰਦਰ ਰਾਣੀ ਭੱਟੀ, ਹਰਵਿੰਦਰ ਸਿੰਘ ਡੱਲੀ ਭਾਜਪਾ ਆਗੂ, ਅੰਮ੍ਰਿਤਪਾਲ ਸਿੰਘ ਖਰਲ ਕਲਾਂ ਸ਼੍ਰੋਮਣੀ ਅਕਾਲੀ ਦਲ, ਯੁਗੇਸ਼ ਸੋਨੂੰ ਅਰੋੜਾ ਪ੍ਰਧਾਨ ਮਾਰਕੀਟ ਅਸੋਸੀਏਸ਼ਨ, ਰਾਜ ਕੁਮਾਰ ਰਾਜਾ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰਮੁੱਖ ਵਪਾਰੀ ਗੋਲਡੀ ਭੰਡਾਰੀ, ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸਲਿੰਦਰ ਸਿੰਘ ਢਿੱਲੋ, ਨੌਜਵਾਨ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਚੱਕਝੰਡੂ, ਚਰਨਜੀਤ ਸਿੰਘ ਡੱਲਾ, ਰਾਕੇਸ਼ ਕੁਮਾਰ ਬੱਗਾ ਬਸਪਾ ਆਗੂ, ਪਰਮਿੰਦਰ ਸਿੰਘ ਮੱਲ੍ਹੀ ਪ੍ਰਧਾਨ ਬਲਾਕ ਕਾਂਗਰਸ, ਸਰਪੰਚ ਸਤਨਾਮ ਸਿੰਘ, ਬਲਵਿੰਦਰ ਸਿੰਘ ਮੱਲ੍ਹੀ ਨੰਗਲ ਪ੍ਰਧਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ, ਸੀਨੀ. ਕਾਂਗਰਸੀ ਆਗੂ ਅਸ਼ਵਨ ਭੱਲਾ, ਰਿਧਮ ਮਹਿਤਾ, ਚਰਨਜੀਤ ਸਿੰਘ ਡੱਲਾ, ਵਿਸ਼ਾਲ ਬਹਿਲ, ਇੰਦਰਜੀਤ ਮਹਿਤਾ ਆਦਿ ਸ਼ਾਮਲ ਹੋਏ।

ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, 7 ਮਹੀਨੇ ਦੀ ਗਰਭਵਤੀ ਕਰਨ ਮਗਰੋਂ ਹੋਇਆ...

ਭਾਰੀ ਗਿਣਤੀ ਪਿੰਡਾਂ ਦੇ ਲੋਕ ਸਰਪੰਚ, ਪੰਚ, ਲੰਬੜਦਾਰ ਤੇ ਹੋਰ ਅਹੁਦੇਦਾਰ ਇਸ ਰੋਸ ਧਰਨੇ ’ਚ ਸ਼ਾਮਲ ਹੋਣ ਲਈ ਦਾਣਾ ਮੰਡੀ ’ਚ ਇਕੱਤਰ ਹੋਏ, ਜਦ ਸੈਂਕਡ਼ਿਆਂ ਦੀ ਗਿਣਤੀ ’ਚ ਲੋਕ ਦਾਣਾ ਮੰਡੀ ’ਚ ਇਕੱਠੇ ਹੋ ਗਏ ਤਾਂ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ , ਜਿਸ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਮੰਡੀ ਦੇ ਤਿੰਨੋ ਗੇਟਾਂ ਅੱਗੇ ਵਾਹਨ ਖੜ੍ਹੇ ਕਰ ਕੇ ਗੇਟ ਬੰਦ ਕਰ ਦਿੱਤੇ ਗਏ। ਮੰਡੀ ਦੇ ਗੇਟ ਬੰਦ ਕੀਤੇ ਜਾਣ ਤੋਂ ਭਡ਼ਕੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਲੋਕਾਂ ਵੱਲੋਂ ਇਕ ਰੋਸ ਮਾਰਚ ਦੇ ਰੂਪ ’ਚ ਦਾਣਾ ਮੰਡੀ ਭੋਗਪੁਰ ਤੋਂ ਆਦਮਪੁਰ ਚੌਕ ਸ਼ਹਿਰ ਦੇ ਨੈਸ਼ਨਲ ਹਾਈਵੇ ਵੱਲ ਕੂਚ ਕਰ ਦਿੱਤਾ ਗਿਆ।

PunjabKesari

ਲੋਕ ਕੰਧਾਂ ਟੱਪ ਕੇ ਅਤੇ ਹੋਰ ਵੱਖ-ਵੱਖ ਰਸਤਿਆਂ ਰਾਹੀਂ ਮੰਡੀ ਤੋਂ ਬਾਹਰ ਨਿਕਲੇ ਤੇ ਆਦਮਪੁਰ ਚੌਕ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਕੱਤਰ ਹੋ ਗਏ ਅਤੇ ਨੈਸ਼ਨਲ ਹਾਈਵੇਅ ’ਤੇ ਚੱਲ ਰਹੀ ਟਰੈਫਿਕ ਨੂੰ ਪੂਰਨ ਤੌਰ ’ਤੇ ਬੰਦ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਭੋਗਪੁਰ ਨੇੜਲੇ ਭੁਲੱਥ ਚੌਂਕ ’ਚ ਵੀ ਟਰੈਫਿਕ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਪੁਲਸ ਅਤੇ ਧਰਨਾਕਾਰੀਆਂ ਵਿਚਕਾਰ ਮਮੂਲੀ ਬਹਿਸਬਾਜ਼ੀ ਵੀ ਹੋਈ। ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਿਹਾ ਤਾਂ ਇਲਾਕਾ ਐੱਸ. ਡੀ. ਐੱਮ. ਬਲਵੀਰ ਰਾਜ ਸਿੰਘ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ।

ਧਰਨਾਕਾਰੀ ਇਸ ਗੱਲ ’ਤੇ ਅੜੇ ਰਹੇ ਕਿ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਲਿਖਤ ਤੌਰ ’ਤੇ ਬਾਇਓ ਸੀ. ਐੱਨ. ਜੀ. ਗੈਸ ਪਲਾਂਟ ਬੰਦ ਕਰਨ ਦਾ ਐਲਾਨ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਜਾਰੀ ਰਹੇਗਾ। ਐੱਸ. ਡੀ. ਐੱਮ. ਤੇ ਹੋਰ ਪ੍ਰਸ਼ਾਸਨ ਵੱਲੋਂ ਸਰਕਾਰੀ ਚੀਨੀ ਮਿੱਲ ਦੇ ਪ੍ਰਬੰਧਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਦ ਤੱਕ ਡਿਪਟੀ ਕਮਿਸ਼ਨਰ ਜਲੰਧਰ ਤੇ ਧਰਨਾਕਾਰੀਆਂ ਵਿਚਾਲੇ ਮੀਟਿੰਗ ਤੋਂ ਬਾਅਦ ਕੋਈ ਹੱਲ ਨਹੀਂ ਨਿਕਲਦਾ ਤੱਦ ਤੱਕ ਪਲਾਂਟ ’ਚ ਕਿਸੇ ਤਰ੍ਹਾਂ ਦੀ ਉਸਾਰੀ ਵੀ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਧਰਨਾਕਾਰੀ ਇਸ ਗੱਲ ਨਾਲ ਸਹਿਮਤ ਹੋਏ ਤੇ ਬਾਅਦ ਦੁਪਹਿਰ 2 ਵਜੇ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇਨ੍ਹਾਂ ਵਾਹਨਾਂ ਲਈ ਰੂਟ ਕੀਤਾ ਗਿਆ ਡਾਇਵਰਟ

ਆੜ੍ਹਤੀ ਯੂਨੀਅਨ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਵੱਲੋਂ ਇਸ ਮੌਕੇ ਧਰਨਾਕਾਰੀਆਂ ਤੇ ਇਸ ਧਰਨੇ ਕਾਰਨ ਜਾਮ ’ਚ ਫਸੇ ਲੋਕਾਂ ਲਈ ਲੰਗਰ ਲਾਏ ਗਏ ਤੇ ਪਾਣੀ ਦਾ ਵੀ ਵਿਸ਼ੇਸ਼ ਤੌਰ ’ਤੇ ਇੰਤਜ਼ਾਮ ਕੀਤਾ ਗਿਆ। ਅੰਤ ’ਚ ਪ੍ਰਧਾਨ ਰਾਜ ਕੁਮਾਰ ਰਾਜਾ, ਪ੍ਰਧਾਨ ਯੁਗੇਸ਼ ਸੋਨੂੰ ਅਰੋੜਾ, ਪ੍ਰਧਾਨ ਵਿਸ਼ਾਲ ਬਹਿਲ ਨੇ ਇਸ ਧਰਨੇ ’ਚ ਸ਼ਾਮਲ ਹੋਣ ਲਈ ਵੱਖ ਵੱਖ ਜਥੇਬੰਦੀਆਂ, ਪਿੰਡਾਂ ਦੇ ਲੋਕਾਂ, ਸ਼ਹਿਰ ਦੇ ਦੁਕਾਨਦਾਰਾਂ, ਸਰਪੰਚਾਂ, ਪੰਚਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਧੰਨਬਾਦ ਕੀਤਾ।

ਨੈਸ਼ਨਲ ਹਾਈਵੇਅ ’ਤੇ ਲੱਗੇ ਜਾਮ ਕਾਰਨ ਪ੍ਰੇਸ਼ਾਨ ਹੋਏ ਯਾਤਰੀ ਤੇ ਸ਼ਰਧਾਲੂ
ਨੈਸ਼ਨਲ ਹਾਈਵੇਅ ’ਤੇ ਲੱਗੇ 5 ਘੰਟੇ ਦੇ ਕਰੀਬ ਲੰਮੇ ਜਾਮ ਕਾਰਨ ਇਸ ਹਾਈਵੇਅ ਤੋਂ ਲੰਘਣ ਵਾਲੀਆਂ ਗੱਡੀਆਂ ’ਚ ਸਵਾਰ ਰਾਹਗੀਰਾਂ ਅਤੇ ਸ਼੍ਰੀ ਅਮਰਨਾਥ ਜਾ ਰਹੇ ਸ਼ਰਧਾਲੂਆਂ ਨੂੰ ਪਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨਾਕਾਰੀਆ ਨੇ ਸਕੂਲ ਤੇ ਕਾਲਜ ਬੱਸਾਂ, ਡਾਕਟਰੀ ਵਾਹਨਾਂ ਤੇ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਇਸ ਧਰਨੇ ਤੋਂ ਮੁਕਤ ਰੱਖਦਿਆਂ ਉਨ੍ਹਾਂ ਨੂੰ ਨਹੀਂ ਰੋਕਿਆ। ਵਿਸ਼ੇਸ਼ ਤੌਰ ’ਤੇ ਰਸਤਾ ਦੇ ਕੇ ਜਾਮ ’ਚੋਂ ਕੱਢਿਆ ਗਿਆ। ਭੋਗਪੁਰ ’ਚ ਧਰਨਾ ਪ੍ਰਦਰਸ਼ਲ ਸ਼ੁਰੂ ਹੋਣ ਤੋਂ ਬਾਅਦ ਪੁਲਸ ਵੱਲੋਂ ਡੀ. ਐੱਸ. ਪੀ. ਅਨਿਲ ਕੁਮਾਰ ਭਨੋਟ, ਭੋਗਪੁਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਇਸ ਧਰਨੇ ਦੌਰਾਨ ਸੁਰੱਖਿਆ ਦੇ ਪ੍ਰਬੰਧ ਕੀਤੇ ਤੇ ਇਸ ਹਾਈਵੇ ਦੀ ਟਰੈਫਿਕ ਨੂੰ ਟਾਂਡਾ ਤੋਂ ਹਸ਼ਿਆਰਪੁਰ ਰਸਤੇ, ਜਲੰਧਰ ਵੱਲੋਂ ਆਉਣ ਵਾਲੇ ਟਰੈਫਿਕ ਨੂੰ ਕਿਸ਼ਨਗ੍ਹਡ਼ ਤੋਂ ਅਲਾਵਲਪੁਰ ਤੇ ਆਦਮਪੁਰ ਵੱਲ ਡਾਇਵਰਟ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਕਾਰ ਤੇ ਪੰਜਾਬ ਰੋਡਵੇਜ਼ ਬੱਸ ਦੀ ਹੋਈ ਭਿਆਨਕ ਟੱਕਰ, ਮਚਿਆ ਚੀਕ-ਚਿਹਾੜਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News