ਜਲੰਧਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਤੇ ਕਰਮਚਾਰੀਆਂ ਦੀਆਂ ਵਧੀਆਂ ਮੁਸ਼ਕਿਲਾਂ, FIR ਦਰਜ ਕਰਵਾਉਣ ਦੇ ਹੁਕਮ

04/26/2022 3:43:11 PM

ਜਲੰਧਰ (ਮਜ਼ਹਰ) : ਜਲੰਧਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਇੰਪਰੂਵਮੈਂਟ ਟਰੱਸਟ ਜਲੰਧਰ ਤੋਂ ਗਾਇਬ ਹੋਈਆਂ ਤਕਰੀਬਨ 100 ਫਾਈਲਾਂ ਦੀ ਲਿਸਟ ਬਣੀ ਹੈ, ਜਿਸ ਨੂੰ ਲੈ ਕੇ ਅਧਿਕਾਰੀ ਤੇ ਕਰਮਚਾਰੀਆਂ ’ਤੇ ਮੁਅੱਤਲੀ ਦੀ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਲੰਡਨ ’ਚ ਵਾਪਰੀ ਦਿਲ ਵਲੂੰਧਰਣ ਵਾਲੀ ਘਟਨਾ, 4 ਲੋਕਾਂ ਦਾ ਚਾਕੂ ਮਾਰ ਕੇ ਕਤਲ

ਗ਼ਾਇਬ ਹੋਈਆਂ ਤਕਰੀਬਨ 100 ਫਾਈਲਾਂ ਦੀ ਲਿਸਟ ਟਰੱਸਟ ਦੇ ਚੇਅਰਮੈਨ ਅਤੇ ਡੀ. ਸੀ. ਘਨਸ਼ਾਮ ਥੋਰੀ, ਸੀ.ਵੀ.ਓ. ਅਤੇ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ ਗਈ ਹੈ। ਡਾਇਰੈਕਟਰ ਦਾ ਕਹਿਣਾ ਹੈ ਕਿ ਗ਼ਾਇਬ ਹੋਏ ਦਸਤਾਵੇਜ਼ ਸਬੰਧੀ ਤੁਰੰਤ ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਵਾਈ ਜਾਵੇ।

ਇਹ ਵੀ ਪੜ੍ਹੋ : ਬੁਢਲਾਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
 
 ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੀਫ ਵਿਜੀਲੈਂਸ ਅਫ਼ਸਰ (ਸੀ.ਵੀ.ਓ.) ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ’ਚ ਛਾਪਾ ਮਾਰਿਆ ਸੀ। ਉਸ ਦੌਰਾਨ ਈ.ਓ. ਪਰਮਿੰਦਰ ਸਿੰਘ ਗਿੱਲ ਨੇ ਕਈ ਕਈ ਫਾਈਲਾਂ ਗ਼ਾਇਬ ਹੋਣ ਦੀ ਗੱਲ ਕਹੀ ਸੀ। ਜਿਸ ਦੀ ਸ਼ਿਕਾਇਤ ਸੀ.ਵੀ.ਓ. ਨੇ ਡਾਇਰੈਕਟਰ ਨੂੰ ਵੀ ਕੀਤੀ। ਉਥੇ ਹੀ ਹੁਣ ਡਾਇਰੈਕਟਰ ਨੇ ਈ.ਓ. ਨੂੰ ਚਿੱਠੀ ਭੇਜ ਕੇ ਗ਼ਾਇਬ ਫਾਈਲਾਂ ਦੇ ਸੰਦਰਭ ’ਚ ਐੱਫ. ਆਈ. ਆਰ. ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ।


Manoj

Content Editor

Related News