ਸਰਕਾਰੀ ਦਫ਼ਤਰ ’ਚ ਬਿਨਾਂ ਕੰਮ ਬੈਠਣ ਵਾਲਿਆਂ ਲਈ ਹੁਕਮ ਜਾਰੀ, ਲਾਏ ਬੋਰਡ

Thursday, Sep 14, 2023 - 03:29 PM (IST)

ਲੋਹੀਆਂ ਖਾਸ (ਰਾਜਪੂਤ) : ਸਰਕਾਰੀ ਦਫ਼ਤਰ ’ਚ ਬਿਨਾਂ ਕੰਮ ਦੇ ਏ. ਸੀ. ਦੀ ਹਵਾ ਖਾਣ ਵਾਲਿਆਂ ਵਿਹਲੜ ਬੰਦਿਆਂ ਲਈ ਬਲਾਕ ਲੋਹੀਆਂ ਖਾਸ ਦੇ ਇਕ ਸਰਕਾਰੀ ਦਫ਼ਤਰ ਦੇ ਅਧਿਕਾਰੀ ਨੇ ਹਰੇਕ ਕਮਰੇ ਤੇ ਨੋਟਿਸ ਬੋਰਡ ’ਤੇ ਲਿਖ ਕੇ ਲਾ ਦਿੱਤਾ ਕਿ ਬਿਨਾਂ ਕੰਮ ਦੇ ਇੱਥੇ ਬੈਠਣਾ ਮਨ੍ਹਾ ਹੈ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਆਪਣਾ ਪ੍ਰਾਈਵੇਟ ਦਫਤਰੀ ਕੰਮ ਕਰਨ, ਆਪਣੇ ਚਹੇਤਿਆ ਨੂੰ ਖੁਸ਼ ਕਰਨ ਲਈ ਬਿਨਾਂ ਕਿਸੇ ਕੰਮ ਦੇ ਏ. ਸੀ. ਦੀ ਹਵਾ ਖਾਣ ਲਈ ਸਰਕਾਰੀ ਦਫਤਰ ’ਚ 2-4 ਘੰਟੇ ਦਾ ਸਮਾਂ ਗੁਜ਼ਾਰਨਾ ਕਈ ਢੀਠ ਕਿਸਮ ਦੇ ਲੋਕਾਂ ਦਾ ਆਉਣਾ-ਜਾਣਾ ਤੇ ਦਫਤਰ ਦੀ ਪ੍ਰਾਈਵੇਸੀ ਦਾ ਦਫ਼ਤਰ ’ਚੋਂ ਬਾਹਰ ਜਾਣ ਤੋਂ ਤੰਗ ਆਖਰ ਅਧਿਕਾਰੀ ਨੂੰ ਉਕਤ ਬੋਰਡ ਲਾਉਣ ਲਈ ਮਜਬੂਰ ਹੋਣਾ ਪਿਆ। ਇਸ ਬਾਰੇ ਪੰਚਾਇਤ ਸਕੱਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਨੀਟਾ, ਬਲਾਕ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਬਹੁਤ ਲੇਟ ਲਿਆ ਗਿਆ ਹੈ, ਜੋ ਕਾਫੀ ਸਮਾਂ ਪਹਿਲਾਂ ਲੈਣਾ ਚਾਹੀਦਾ ਸੀ। ਉਕਤ ਫੈਸਲੇ ਤੋਂ ਬਾਅਦ ਬਿਨਾਂ ਵਜ੍ਹਾ ਬੈਠਣ ਵਾਲੇ ਉਕਤ ਭਰਾਵਾਂ ਤੇ ਭੈਣਾਂ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਅਖੌਤੀ ਚਿੱਟ ਕੱਪੜੀਆਂ ਨੂੰ ਹੱਥਾਂ-ਪੈਰਾਂ ਦੀ ਤਾਂ ਪਵੇਗੀ।

ਇਹ ਵੀ ਪੜ੍ਹੋ : ਗਰੀਬ ਅਤੇ ਪੱਛੜੇ ਵਰਗਾਂ ਦੇ ਬੱਚਿਆਂ ਦੀ ਤਕਦੀਰ ਬਦਲਣ ਵਾਲਾ ਹੋਵੇਗਾ ‘ਸਕੂਲ ਆਫ਼ ਐਮੀਨੈਂਸ’

ਹੋ ਸਕਦਾ ਉਕਤ ਫੈਸਲੇ ਤੋਂ ਬਾਅਦ ਕਥਿਤ ਧਮਕੀਆਂ ਦੇਣ ’ਤੇ ਵੀ ਉੱਤਰ ਆਉਣ ਤੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਆਪਣੇ ਅਾਕਾਵਾਂ ਰਾਹੀ ਉਕਤ ਅਧਿਕਾਰੀ ’ਤੇ ਦਬਾਅ ਬਣਾਉਣ। ਇਹ ਤਾਂ ਸਮਾਂ ਆਉਣ ’ਤੇ ਹੀ ਪਤਾ ਚੱਲੇਗਾ ਕਿ ਉਕਤ ਫੈਸਲਾ ਲੈਣ ਵਾਲਾ ਅਧਿਕਾਰੀ ਕਿੰਨਾ ਸਮਾਂ ਆਪਣੀ ਦਬੰਗ ਅਫਸਰਸ਼ਾਹੀ ਕਾਇਮ ਰੱਖਦਾ ਹੈ। ਇਹੋ ਜਿਹੇ ਬੋਰਡ ਹਰੇਕ ਦਫਤਰ ’ਚ ਲਾਏ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਰਾਹੂ-ਕੇਤੂ 30 ਅਕਤੂਬਰ ਨੂੰ ਬਦਲਣਗੇ ਰਾਸ਼ੀਆਂ, ਸਾਰੇ ਹੋਣਗੇ ਪ੍ਰਭਾਵਿਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News