ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਜ਼ਖ਼ਮੀ

Thursday, Jun 27, 2019 - 12:49 AM (IST)

ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਜ਼ਖ਼ਮੀ

ਸੈਲਾ ਖੁਰਦ, (ਅਰੋਡ਼ਾ)- ਅੱਜ ਦਿਨ-ਦਿਹਾਡ਼ੇ ਇਥੋਂ ਦੇ ਯੂਥ ਕਾਂਗਰਸ ਆਗੂ ਅਨਮੋਲ ਸ਼ਰਮਾ ਦੇ ਪਿਤਾ ਗਣੇਸ਼ ਦੱਤ ਨੂੰ ਪਿੰਡ ਰਾਮਪੁਰ ਬਿਲਡ਼ੋਂ ਨੇਡ਼ੇ ਲੁੱਟ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਗਣੇਸ਼ ਦੱਤ ਨੇ ਲੁਟੇਰਿਆਂ ਦਾ ਜ਼ਬਰਦਸਤ ਮੁਕਾਬਲਾ ਕੀਤਾ।

ਅਨਮੋਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਣੇਸ਼ ਦੱਤ ਪਿੰਡ ਮਹਿਦੂਦ ਤੋਂ ਗਡ਼੍ਹਸ਼ੰਕਰ ਦੇ ਐੱਸ. ਡੀ.ਐੱਮ. ਦਫ਼ਤਰ ਵਿਚ ਨਸ਼ਾ ਵਿਰੋਧੀ ਮੀÎਟਿੰਗ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ ਕਿ ਪਿੰਡ ਰਾਮਪੁਰ ਬਿਲਡ਼ੋਂ ਨੇਡ਼ੇ ਲਿੰਕ ਰੋਡ ’ਤੇ ਆਪਣੇ ਮੋਟਰਸਾਈਕਲ ’ਤੇ ਪਹੁੰਚੇ ਤਾਂ ਪਿੱਛਿਓਂ ਆ ਰਹੇ ਇਕ ਮੋਟਰਸਾਈਕਲ ’ਤੇ ਸਵਾਰ 2 ਲੁਟੇਰਿਆਂ ਨੇ ਲੱਤ ਮਾਰ ਕੇ ਉਨ੍ਹਾਂ ਦਾ ਮੋਟਰਸਾਈਕਲ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਗਣੇਸ਼ ਦੱਤ ਨੇ ਲੁਟੇਰਿਆਂ ਦਾ ਜ਼ਬਰਦਸਤ ਮੁਕਾਬਲਾ ਕੀਤਾ। ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਗਣੇਸ਼ ਦੱਤ ਵੱਲੋਂ ਜ਼ਬਰਦਸਤ ਵਿਰੋਧ ਕਰਨ ’ਤੇ ਲੁਟੇਰੇ ਫ਼ਰਾਰ ਹੋ ਗਏ। ਗਣੇਸ਼ ਦੱਤ ਨੇ ਜ਼ਖ਼ਮੀ ਹਾਲਤ ’ਚ ਆਪਣੀ ਸਾਰੀ ਕਹਾਣੀ ਐੱਸ. ਡੀ.ਐੱਮ. ਗਡ਼੍ਹਸ਼ੰਕਰ ਅਤੇ ਡੀ.ਐੱਸ.ਪੀ. ਗਡ਼੍ਹਸ਼ੰਕਰ ਨੂੰ ਦਿੱਤੀ। ਇਲਾਕੇ ’ਚ ਵਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨਾਲ ਲੋਕਾਂ ’ਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ।


author

Bharat Thapa

Content Editor

Related News