ਪੈਟਰੋਲ ਪੰਪ ਨੇੜਿਓਂ ਬਰੇਜ਼ਾ ਕਾਰ ਖੋਹ ਕੇ ਭੱਜੇ 3 ਲੁਟੇਰਿਆਂ ’ਚੋਂ ਇਕ ਕਾਬੂ

Saturday, Aug 03, 2024 - 04:19 PM (IST)

ਪੈਟਰੋਲ ਪੰਪ ਨੇੜਿਓਂ ਬਰੇਜ਼ਾ ਕਾਰ ਖੋਹ ਕੇ ਭੱਜੇ 3 ਲੁਟੇਰਿਆਂ ’ਚੋਂ ਇਕ ਕਾਬੂ

ਕਿਸ਼ਨਗੜ੍ਹ (ਬੈਂਸ)- ਬੁੱਧਵਾਰ ਦੀ ਰਾਤ ਨੂੰ ਕਰੀਬ 10.30 ਵਜੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਸਥਿਤ ਅੱਡਾ ਬੱਲਾਂ-ਸਰਮਸਤਪੁਰ ਨੇੜੇ ਇਕ ਪੈਟਰੋਲ ਪੰਪ ਕੋਲ ਇਕ ਵਿਅਕਤੀ ਦੀ ਬਰੇਜ਼ਾ ਗੱਡੀ ਖੋਹ ਕੇ ਫਰਾਰ ਹੋਣ ਵਾਲੇ 3 ਲੁਟੇਰਿਆਂ ’ਚੋਂ ਇਕ ਲੁਟੇਰਾ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਖੋਹੀ ਗਈ ਕਾਰ ਵੀ ਮਿਲ ਗਈ ਹੈ। ਪੁਲਸ ਨੂੰ ਦਿੱਤੇ ਗਏ ਬਿਆਨਾਂ ’ਚ ਮਹਿੰਦਰ ਪਾਲ ਪੁੱਤਰ ਸਰਨ ਦਾਸ ਨਿਵਾਸੀ ਪਿੰਡ ਰੇਰੂ, ਜੋਕਿ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਆਇਆ ਸੀ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਪਿੰਡ ਸਰਮਸਤਪੁਰ ਤੋਂ ਮਿਲ ਕੇ ਵਾਪਸ ਪਿੰਡ ਰੇਰੂ ਨੂੰ ਜਾਂਦੇ ਸਮੇਂ ਅੱਡਾ ਸਰਮਸਤਪੁਰ ਨਜ਼ਦੀਕ ਇਕ ਪੈਟਰੋਲ ਪੰਪ ਨਜ਼ਦੀਕ ਢਾਬੇ ਕੋਲ ਆਪਣੀ ਬਰੇਜ਼ਾ ਗੱਡੀ ਪੀ. ਬੀ. 08 ਡੀ. ਆਰ 9030 ਨੂੰ ਹਾਈਵੇਅ ’ਤੇ ਖੜ੍ਹੀ ਕਰਕੇ ਨਜ਼ਦੀਕ ਹੀ ਪਿਸ਼ਾਬ ਕਰਨ ਚਲਾ ਗਿਆ, ਜਦ ਉਹ ਪੇਸ਼ਾਬ ਕਰਕੇ ਜਾਣ ਲਈ ਆਪਣੀ ਗੱਡੀ ’ਚ ਬੈਠਣ ਲੱਗਾ ਤਾਂ ਉਸ ਨੂੰ 3 ਨੌਜਵਾਨਾਂ ਨੇ ਧੱਕਾ ਮਾਰ ਕੇ ਪਾਸੇ ਸੁੱਟ ਦਿੱਤਾ ਅਤੇ ਉਸ ਦੀ ਗੱਡੀ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਰੈਣਕ ਬਾਜ਼ਾਰ ਦੇ ਕਾਰੋਬਾਰੀ ਦੇ ਸਿਰ 'ਚ ਲੱਗੀ ਗੋਲ਼ੀ

ਉਸ ਨੇ ਦੱਸਿਆ ਕਿ ਕਾਰ ’ਚ ਉਸ ਦਾ ਇਕ ਮੋਬਾਈਲ, ਪਰਸ , ਜਿਸ ’ਚ 5 ਹਜ਼ਾਰ ਦੀ ਨਕਦੀ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਏ. ਟੀ. ਐੱਮ., ਕ੍ਰੈਡਿਟ ਕਾਰਡ ਵੀ ਸਨ। ਇਸ ਸਬੰਧੀ ਉਸ ਨੇ ਦੇਰ ਰਾਤੀ ਥਾਣਾ ਮਕਸੂਦਾਂ ਅਤੇ ਨਾਲ ਹੀ ਸਥਾਨਕ ਕਿਸ਼ਨਗੜ੍ਹ ਪੁਲਸ ਚੌਂਕੀ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ। ਪੁਲਸ ਚੌਂਕੀ ਕਿਸ਼ਨਗੜ੍ਹ ਅਤੇ ਥਾਣਾ ਕਰਤਾਰਪੁਰ ਦੀ ਪੁਲਸ ਪਾਰਟੀ ਅਤੇ ਪੀੜਤ ਮਹਿੰਦਰਪਾਲ ਨੇ ਵੀ ਆਪਣੇ ਪੱਧਰ ’ਤੇ ਕਾਰ ਅਤੇ ਲੁਟੇਰਿਆਂ ਦੀ ਭਾਲ ਜਾਰੀ ਰੱਖੀ। ਦੂਸਰੇ ਦਿਨ ਸਵੇਰੇ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਕਢਵਾਉਣ ਉਪਰੰਤ ਕਾਰ ਦੀ ਲੋਕੇਸ਼ਨ ਟਰੇਸ ਕਰਕੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ, ਜਦ ਪੁਲਸ ਪਾਰਟੀ ਕਾਰ ਸਵਾਰ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ ਤਾਂ ਬੌਖਲਾਏ ਹੋਏ ਲੁਟੇਰਿਆਂ ਨੇ ਗੱਡੀ ਨਾਲ ਟਾਂਡਾ ਨੇੜੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਸ਼ਰਾਬ ਪਿਲਾਉਣ ਤੋਂ ਮਨ੍ਹਾ ਕਰਨ 'ਤੇ ਵਿਅਕਤੀ ਨੂੰ ਇੱਟਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਇਸ ’ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਕਤ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਸਟਾਰਟ ਨਾ ਹੋਣ ਦੀ ਸੂਰਤ ’ਚ ਲੁਟੇਰਿਆਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ’ਚੋਂ ਇਕ ਲੁਟੇਰੇ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਬਾਕੀ 2 ਭੱਜਣ ’ਚ ਕਾਮਯਾਬ ਹੋ ਗਏ। ਪੁਲਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏ. ਐੱਸ. ਆਈ. ਬਲਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਜੌਨੀ ਉਰਫ ਰੋਨੀ ਪੁੱਤਰ ਰੂਪ ਚੰਦ ਉਰਫ ਭੂਪਾ ਨਿਵਾਸੀ ਬੁੱਟਰਾਂ ਥਾਣਾ ਭੋਗਪੁਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਫਰਾਰ ਹੋਏ ਦੋਸ਼ੀ ਸੁਲੇਮਾਨ ਪੁੱਤਰ ਮੱਦੀ, ਅਭੀ ਪੁੱਤਰ ਸਾਖੀ ਦੋਵੇਂ ਨਿਵਾਸੀ ਬੁੱਟਰਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
 

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News