NRI ਦੇ ਘਰ 'ਚੋਂ ਦੋਨਾਲੀ ਤੇ 32 ਬੋਰ ਦਾ ਹਥਿਆਰ ਚੋਰੀ ਕਰਨ ਵਾਲਾ ਗ੍ਰਿਫਤਾਰ, ਦੋਨਾਲੀ ਬਰਾਮਦ

12/02/2020 6:14:48 PM

ਜਲੰਧਰ (ਵਰੁਣ)— ਫਗਵਾੜਾ ਦੇ ਜਗਪਾਲਪੁਰ 'ਚ ਰਹਿਣ ਵਾਲੇ ਐੱਨ. ਆਰ. ਆਈ. ਦੇ ਘਰ 'ਚ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਐੱਨ. ਆਰ. ਆਈ. ਦੇ ਘਰ 'ਚੋਂ ਚੋਰੀ ਕੀਤੀ ਇਕ ਦੋਨਾਲੀ, ਉਸ ਦੀਆਂ ਗੋਲੀਆਂ ਅਤੇ 32 ਬੋਰ ਦੇ ਵੈਪਨ ਦੀਆਂ ਵੀ 70 ਗੋਲੀਆਂ ਬਰਾਮਦ ਹੋਈਆਂ ਹਨ। ਮੁਲਜ਼ਮ ਕੋਲੋਂ 32 ਬੋਰ ਦਾ ਹਥਿਆਰ ਬਰਾਮਦ ਕਰਨਾ ਬਾਕੀ ਹੈ।

ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

ਥਾਣਾ ਨੰਬਰ 8 ਦੇ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਗੁਪਤ ਸੂਚਨਾ ਦੇ ਆਧਾਰ 'ਤੇ ਲੰਮਾ ਪਿੰਡ-ਜੰਡੂਸਿੰਘਾ ਰੋਡ 'ਤੇ ਆਪਣੀ ਟੀਮ ਨਾਲ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਰਸਤੇ ਵਿਚ ਮਿਲਿਆ ਇਕ ਨੌਜਵਾਨ ਪੁਲਸ ਦੀ ਟੀਮ ਨੂੰ ਦੇਖ ਕੇ ਘਬਰਾ ਗਿਆ। ਸ਼ੱਕ ਪੈਣ 'ਤੇ ਟੀਮ ਨੇ ਨੌਜਵਾਨ ਨੂੰ ਕਾਬੂ ਕਰ ਲਿਆ, ਜਿਸ ਕੋਲ 1 ਦੋਨਾਲੀ, 12 ਬੋਰ ਦੀਆਂ ਗੋਲੀਆਂ ਅਤੇ 32 ਬੋਰ ਦੀਆਂ ਵੀ 70 ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਦਵਿੰਦਰ ਿਸੰਘ ਨਿਵਾਸੀ ਜਗਪਾਲਪੁਰ ਫਗਵਾੜਾ ਵਜੋਂ ਹੋਈ।

ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼

ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਐੱਨ. ਆਰ. ਆਈ. ਦੇ ਘਰ ਵਿਚ ਦਾਖਲ ਹੋ ਕੇ ਕੁਝ ਸਮਾਂ ਪਹਿਲਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇੰਦਰਜੀਤ ਨੇ ਘਰ ਵਿਚੋਂ ਕਾਫੀ ਸਾਮਾਨ ਚੋਰੀ ਕੀਤਾ ਸੀ, ਜਦੋਂਕਿ 12 ਬੋਰ ਦੀ ਦੋਨਾਲੀ, 32 ਬੋਰ ਦਾ ਵੈਪਨ ਅਤੇ ਦੋਵਾਂ ਹਥਿਆਰਾਂ ਦੀਆਂ ਗੋਲੀਆਂ ਵੀ ਚੋਰੀ ਕੀਤੀਆਂ ਸਨ। ਪੁਲਸ ਨੇ ਇੰਦਰਜੀਤ ਨੂੰ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ, ਜਿਸ ਕੋਲੋਂ ਅਜੇ 32 ਬੋਰ ਦਾ ਵੈਪਨ ਬਰਾਮਦ ਕਰਨਾ ਹੈ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਇੰਦਰਜੀਤ ਸਿੰਘ ਨਸ਼ਿਆਂ ਦਾ ਆਦੀ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ


shivani attri

Content Editor

Related News