ਨਸ਼ੇ ਵਾਲੇ ਪਦਾਰਥ ਸਣੇ ਇਕ ਵਿਅਕਤੀ ਕਾਬੂ

01/24/2019 6:40:57 PM

ਫੱਤੂਢੀਂਗਾ (ਘੁੰਮਣ)— ਪੁਲਸ ਨੇ ਨਸ਼ੇ ਵਾਲੇ ਪਦਾਰਥ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਐੱਸ. ਐੱਚ. ਓ. ਥਾਣਾ ਫੱਤੂਢੀਂਗਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਏ. ਐੱਸ. ਆਈ, ਬਲਬੀਰ ਸਿੰਘ ਹੌਲਦਾਰ, ਕਸ਼ਮੀਰ ਸਿੰਘ ਹੌਲਦਾਰ ਤੇ ਗੁਰਮੀਤ ਸਿੰਘ ਪੀ. ਐੱਚ. ਜੀ. ਆਪਣੇ ਸਾਥੀ ਕਰਮਚਾਰੀਆਂ ਨਾਲ ਥਾਣਾ ਫੱਤੂਢੀਂਗਾ ਤੋਂ ਪਿੰਡ ਸੰਧਰ ਜਗੀਰ ਨੂੰ ਜਾ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇਕਦਮ ਪਿੱਛੇ ਨੂੰ ਮੁੜਨ ਲੱਗਾ ਤੇ ਆਪਣੀ ਪਹਿਨੀ ਹੋਈ ਜੀਨ ਦੀ ਪੈਂਟ ਦੀ ਜੇਬ 'ਚੋਂ ਲਿਫਾਫਾ ਕੱਢ ਕੇ ਸੁੱਟ ਦਿੱਤਾ, ਜਦ ਸ਼ੱਕ ਦੀ ਬਿਨਾ 'ਤੇ ਪੁਲਸ ਪਾਰਟੀ ਨੇ ਦੋਸ਼ੀ ਵਲੋਂ ਸੁੱਟੇ ਹੋਏ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ 'ਚੋਂ 113 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਨਾਮ ਪਤਾ ਪੁੱਛਣ 'ਤੇ ਉਕਤ ਵਿਅਕਤੀ ਨੇ ਆਪਣਾ ਨਾਮ ਰਾਜਪਾਲ ਸਿੰਘ ਉਰਫ ਰਾਜੂ ਪੁੱਤਰ ਗੁਰਮੇਜ ਸਿੰਘ ਵਾਸੀ ਨੇੜੇ ਪਾਣੀ ਵਾਲੀ ਟੈਂਕੀ ਫੱਤੂਢੀਂਗਾ ਦੱਸਿਆ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News