ਹੈਰੋਇਨ ਅਤੇ ਕਾਰ ਸਮੇਤ ਇਕ ਗ੍ਰਿਫਤਾਰ

Monday, Dec 16, 2019 - 08:34 PM (IST)

ਹੈਰੋਇਨ ਅਤੇ ਕਾਰ ਸਮੇਤ ਇਕ ਗ੍ਰਿਫਤਾਰ

ਲਾਂਬੜਾ,(ਵਰਿੰਦਰ)- ਲਾਂਬੜਾ ਪੁਲਸ ਵੱਲੋਂ ਹੈਰੋਇਨ ਅਤੇ ਕਾਰ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਮੁਖੀ ਲਾਂਬੜਾ ਰਮਨਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਓਂਕਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜੈਤੇਵਾਲੀ ਥਾਣਾ ਪਤਾਰਾ ਜਲੰਧਰ ਵੱਡੇ ਪੱਧਰ ’´ਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਇਹ ਅੱਜ ਆਪਣੀ ਕਾਰ ’ਤੇ ਜਲੰਧਰ ਤੋਂ ਲਾਂਬੜਾ ਵੱਲ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਆ ਰਿਹਾ ਹੈ।

ਇਸ ’´ਤੇ ਪਿੰਡ ਤਾਜਪੁਰ ਨੇੜੇ ਵੰਡਰਲੈਂਡ ਮੋੜ ´’ਤੇ ਏ. ਐੱਸ. ਆਈ. ਕੇਵਲ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਉਕਤ ਕਾਰ ਨੂੰ ਰੋਕ ਕੇ ਚਾਲਕ ਓਂਕਾਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਪੁਲਸ ਨੂੰ 450 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਵੱਲੋਂ ਹੈਰੋਇਨ ਬਰਾਮਦ ਕਰ ਕੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਕਾਬੂ ਮੁਲਜ਼ਮ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਸੀ, ਜਿਸ ਵਿਚ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।


author

Bharat Thapa

Content Editor

Related News