ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 58ਵੇਂ ਦਿਨ ਵੀ ਕਿਸਾਨਾਂ ਨੇ ਕੀਤੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Tuesday, Dec 01, 2020 - 04:04 PM (IST)

ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 58ਵੇਂ ਦਿਨ ਵੀ ਕਿਸਾਨਾਂ ਨੇ ਕੀਤੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਅਤੇ ਇਲਾਕੇ ਦੇ ਕਿਸਾਨਾਂ ਵੱਲੋ  ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਸੰਘਰਸ਼ ਅੱਜ 58ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਅਤੇ ਜਥੇਬੰਦੀ ਦੇ ਕਾਰਕੁੰਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾ ਖੋਲ੍ਹੇ ਰੱਖਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। |   ਇਸ ਦੌਰਾਨ ਪ੍ਰਿਥਪਾਲ ਸਿੰਘ ਹੁਸੈਨਪੁਰ, ਜਰਨੈਲ ਸਿੰਘ ਕੁਰਾਲਾ ਅਤੇ ਬਲਬੀਰ ਸਿੰਘ ਸੋਹੀਆ ਦੀ ਅਗਵਾਈ 'ਚ ਅੱਜ ਧਰਨੇ ਦੌਰਾਨ ਪਿੰਡ ਭੋਗਪੁਰ ਦੇ ਸਿੱਧੂ ਪਰਿਵਾਰ ਵੱਲੋਂ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ ਲੱਕੀ, ਸਰਪੰਚ ਜਰਨੈਲ ਸਿੰਘ ਕੁਰਾਲਾ, ਮੰਤਰੀ ਜਾਜਾ ਅਤੇ ਦਰਬਾਰਾ ਸਿੰਘ ਜਹੂਰਾ ਆਦਿ ਬੁਲਾਰਿਆਂ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਦੀ ਆਰਪਾਰ ਦੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗੀ। ਇਸ ਲਈ ਕਿਸਾਨਾਂ ਨੇ ਦਿੱਲੀ 'ਚ ਪੱਕਾ ਮੋਰਚਾ ਲਗਾ ਦਿੱਤਾ ਹੈ।

PunjabKesari

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਗਾਤਾਰ ਹਜ਼ਾਰਾਂ ਕਿਸਾਨ ਰੋਜ਼ਾਨਾ ਦਿੱਲੀ ਕੂਚ ਕਰ ਰਹੇ ਹਨ। |  ਇਸ ਮੌਕੇ ਮਾਸਟਰ ਅਜੀਤ ਸਿੰਘ, ਬਿਕਰਮਜੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਚਰਨਪ੍ਰੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਿੱਧੂ, ਹਰਜਿੰਦਰ ਸਿੰਘ, ਜਸਪਾਲ ਸਿੰਘ, ਮੋਦੀ ਕੁਰਾਲਾ, ਕਰਮਜੀਤ ਸਿੰਘ, ਸਾਧੂ ਸਿੰਘ ਡੱਲਾ, ਸਵਰਨ ਸਿੰਘ, ਪ੍ਰਗਨ ਸਿੰਘ ਮੂਨਕ, ਅਵਤਾਰ ਸਿੰਘ ਮੂਨਕ, ਗੁਰਮਿੰਦਰ ਸਿੰਘ ਦਾਰਾਪੁਰ, ਨਿਰੰਕਾਰ ਸਿੰਘ ਮੂਨਕ, ਸਤਨਾਮ ਸਿੰਘ ਢਿੱਲੋਂ ਨੈਨੋਵਾਲ, ਅਜੀਤ ਸਿੰਘ ਨੈਨੋਵਾਲ, ਸ਼ਿਵ ਪੂਰਨ ਸਿੰਘ ਜਹੂਰਾ, ਸ਼ੀਤਲ ਸਿੰਘ ਚੋਲਾਂਗ, ਦਿਲਬਾਗ ਸਿੰਘ ਭੱਟੀਆਂ, ਬਲਦੇਵ ਸਿੰਘ ਭੱਟੀਆਂ, ਧਰਮਪ੍ਰੀਤ ਸਿੰਘ, ਦਰਸ਼ਨ ਸਿੰਘ ਕੰਧਾਲਾ ਸ਼ੇਖ਼ਾਂ, ਸਰਦੂਲ ਸਿੰਘ, ਹਰਭਜਨ ਸਿੰਘ, ਬਚਨ ਸਿੰਘ, ਅਮਰੀਕ ਸਿੰਘ ਤੱਲਾ, ਸਮਨਪਦੀਪ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ, ਕੁਲਵੰਤ ਸਿੰਘ ਕੁਰਾਲਾ, ਹਰਪ੍ਰੀਤ ਸਿੰਘ ਝੱਜੀਪਿੰਡ, ਹਰਜੀਤ ਸਿੰਘ, ਆਦਿ ਮੌਜੂਦ ਸਨ।


author

Aarti dhillon

Content Editor

Related News