ਛੁੱਟੀ ਵਾਲੇ ਦਿਨ ਵੀ ਨਿਗਮ ਨੇ ਨਾਜਾਇਜ਼ ਕਾਲੋਨੀਆਂ ’ਚ ਜਾ ਕੇ ਨਿਰਮਾਣ ਕਾਰਜ ਰੁਕਵਾਇਆ

03/13/2023 3:17:06 PM

ਜਲੰਧਰ (ਖੁਰਾਣਾ)- ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਅਦ ਜਲੰਧਰ ’ਚ ਨਾਜਾਇਜ਼ ਕਾਲੋਨੀਆਂ ਕੱਟਣ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਬਿਲਡਿੰਗਾਂ ਬਣਾਉਣ ਦਾ ਕੰਮ ਰੁਕਣ ਦਾ ਨਾਂ ਨਹੀਂ ਲੈ ਰਹੀ। ਇਨ੍ਹੀਂ ਦਿਨੀਂ ਇਹ ਕੰਮ ਹੋਰ ਵੀ ਵਧ ਤੇਜ਼ ਹੋ ਗਿਆ ਹੈ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਕਾਰਨ ਲੋਕ ਧੜਾਧੜ ਲੈਂਟਰ ਪਾਉਣ ਦਾ ਕੰਮ ਕਰ ਜਾ ਰਹੇ ਹਨ।

ਕਮਿਸ਼ਨਰ ਦੇ ਹੁਕਮਾਂ ’ਤੇ ਐਤਵਾਰ ਨਿਗਮ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਕਈ ਥਾਂ ਜਾ ਕੇ ਨਾਜਾਇਜ਼ ਨਿਰਮਾਣ ਕਾਰਜ ਰੋਕੇ। ਇਸ ਦੌਰਾਨ ਢਿੱਲਵਾਂ ਰੋਡ ’ਤੇ ਅਮਰ ਪੈਲੇਸ ਦੇ ਨੇੜੇ ਕੱਟੀ ਜਾ ਰਹੀ ਕਾਲੋਨੀ ’ਚ ਹੋ ਰਹੇ ਕਮਰਸ਼ੀਅਲ ਨਿਰਮਾਣ ਨੂੰ ਰੋਕਿਆ ਗਿਆ। ਇਸ ਦੇ ਨਾਲ ਹੀ ਪਿੰਡ ਨਗਲ ਸ਼ਾਮਾ ’ਚ ਕੱਟੀ ਜਾ ਰਹੀ ਨਿਊ ਦਸਮੇਸ਼ ਨਗਰ ਕਾਲੋਨੀ ’ਚ ਇਕ ਡੀਲਰ ਵੱਲੋਂ 4 ਕੋਠੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ, ਜਿਨ੍ਹਾਂ ਦਾ ਕੰਮ ਵੀ ਰੁਕਵਾ ਦਿੱਤਾ ਗਿਆ। ਇਸ ਦੇ ਇਲਾਵਾ ਸੈਦਾਂ ਗੇਟ ’ਚ ਇਕ ਪੁਰਾਣੇ ਮਕਾਨ ਨੂੰ ਡੇਗ ਕੇ ਨਾਜਾਇਜ਼ ਤੌਰ ’ਤੇ ਕਮਰਸ਼ੀਅਰ ਬਿਲਡਿੰਗ ਬਣਾਈ ਜਾ ਰਹੀ ਸੀ, ਜਿਸ ਦੇ ਕੰਮ ਨੂੰ ਵੀ ਰੋਕਣ ਦੇ ਹੁਕਮ ਦਿੱਤੇ ਗਏ।

ਇਹ ਵੀ ਪੜ੍ਹੋ:  ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਇਸ ਦਿਨ ਝੱਲਣੀ ਪੈ ਸਕਦੀ ਹੈ ਭਾਰੀ ਪਰੇਸ਼ਾਨੀ

ਦੱਸਣਯੋਗ ਹੈ ਕਿ ਇਸ ਪਲਾਟ ਦੇ ਅੱਧੇ ਹਿਸੇ ’ਤੇ ਪਿਛਲੇ ਸਾਲ ਢਾਈ ਮੰਜ਼ਿਲਾ ਕਮਰਸ਼ੀਅਲ ਬਿਲਡਿੰਗ ਬਣ ਕੇ ਤਿਆਰ ਹੋ ਗਈ ਸੀ ਜਿਸ ਦੇ ਰਾਜ਼ੀਨਾਮੇ ਲਈ ਨਿਗਮ ’ਚ ਜੋ ਫਾਈਲ ਪੇਸ਼ ਕੀਤੀ ਗਈ ਉਹ ਰਿਜੈਕਟ ਹੋ ਚੁਕੀ ਹੈ। ਪਤਾ ਲੱਗਾ ਹੈ ਕਿ ਰੋਕੇ ਜਾਣ ਦੇ ਬਾਵਜੂਦ ਸ਼ਾਮ ਨੂੰ ਉੱਥੋਂ ਫਿਰ ਤੋਂ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:  ਖ਼ੌਫ਼ਨਾਕ ਅੰਜਾਮ ਤੱਕ ਪੁੱਜੀ 6 ਮਹੀਨੇ ਪਹਿਲਾਂ ਕਰਵਾਈ 'ਲਵ ਮੈਰਿਜ', ਦੁਖੀ ਵਿਆਹੁਤਾ ਨੇ ਗਲ਼ ਲਾਈ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anuradha

Content Editor

Related News