ਕਰੋੜਾਂ ਦੀ ਠੱਗੀ ਦੇ ਮਾਮਲੇ ''ਚ ਹੁਸ਼ਿਆਰਪੁਰ ''ਚ ਰਹਿੰਦੇ ਮੈਨੇਜਮੈਂਟ ਮੈਂਬਰ ਆਸ਼ੀਸ਼ ਸ਼ਰਮਾ ਦੇ ਘਰ ਪੁਲਸ ਦੀ ਛਾਪੇਮਾਰੀ

09/11/2020 12:35:43 PM

ਜਲੰਧਰ (ਜ. ਬ.)— ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮੈਨੇਜਮੈਂਟ ਮੈਂਬਰ ਆਸ਼ੀਸ਼ ਸ਼ਰਮਾ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਹੁਸ਼ਿਆਰਪੁਰ ਸਥਿਤ ਉਸ ਦੇ ਘਰ 'ਤੇ ਛਾਪੇਮਾਰੀ ਕੀਤੀ ਪਰ ਆਸ਼ੀਸ਼ ਘਰ ਤੋਂ ਫਰਾਰ ਮਿਲਿਆ। ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਸਰੰਡਰ ਕਰ ਦੇਣ ਨੂੰ ਕਿਹਾ, ਜਦਕਿ ਪਨਾਹ ਦੇਣ ਦੀ ਕੋਸ਼ਿਸ਼ ਕਰਨ 'ਤੇ ਪਰਿਵਾਰਕ ਮੈਂਬਰਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਆਸ਼ੀਸ਼ ਤੋਂ ਇਲਾਵਾ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਦੇ ਕਪੂਰਥਲਾ ਸਥਿਤ ਘਰ 'ਚ ਵੀ ਛਾਪੇਮਾਰੀ ਕੀਤੀ ਗਈ ਪਰ ਉਹ ਵੀ ਫਰਾਰ ਹੈ।

ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ

PunjabKesari

ਪੁਲਸ ਦੀ ਮੰਨੀਏ ਤਾਂ ਹੋਰ ਮੈਂਬਰਾਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਨੰਬਰ 7 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਕੇਸ 'ਚ ਨਵੇਂ-ਪੁਰਾਣੇ ਸ਼ਿਕਾਇਤਕਰਤਾਵਾਂ ਨੂੰ ਲਗਾਤਾਰ ਇਨਵੈਸਟੀਗੇਸ਼ਨ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੁਲਸ ਇਸ ਫਰਾਡ ਦੀ ਤਹਿ ਤੱਕ ਜਾਣ ਲਈ ਹਰ ਕੋਸ਼ਿਸ਼ ਕਰ ਰਹੀ ਹੈ ਪਰ ਨਿਵੇਸ਼ਕਾਂ ਨੂੰ ਫਿਲਹਾਲ ਅਜੇ ਤੱਕ ਇਨਸਾਫ਼ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਨਿਵੇਸ਼ਕਾਂ ਦਾ ਕਹਿਣਾ ਹੈ ਕਿ ਮੈਨੇਜਮੈਂਟ ਮੈਂਬਰਾਂ ਸ਼ੀਲਾ ਦੇਵੀ, ਪੁਨੀਤ ਵਰਮਾ, ਆਦਿੱਤਿਆ ਸੇਠੀ, ਨਤਾਸ਼ਾ ਅਤੇ ਆਸ਼ੀਸ਼ ਸ਼ਰਮਾ ਕੋਲੋਂ ਇਸ ਫਰਾਡ ਨੂੰ ਲੈ ਕੇ ਕਾਫੀ ਰਾਜ਼ ਮਿਲ ਸਕਦੇ ਹਨ ਪਰ ਪੁਲਸ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਵਰਣਨਯੋਗ ਹੈ ਕਿ ਕੰਪਨੀ ਵਿਰੁੱਧ ਫਿਰੋਜ਼ਪੁਰ ਵਿਚ ਦਿੱਤੀ ਗਈ ਸ਼ਿਕਾਇਤ ਵਿਚ ਗੁਰਮਿੰਦਰ ਸਿੰਘ ਦੀ ਪਤਨੀ ਅਤੇ ਸ਼ੀਲਾ ਦੇਵੀ ਦੇ ਬੇਟੇ ਦਾ ਨਾਂ ਵੀ ਲਿਖਾਇਆ ਗਿਆ ਹੈ।

ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਨੇ ਖੜ੍ਹਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਦਾਇਰ ਕੀਤੀ ਪਟੀਸ਼ਨ

ਕੰਪਨੀ ਨਾਲ ਜੁੜੇ ਭਾਟੀਆ ਅਤੇ ਉਸ ਦੀ ਪਤਨੀ ਸਮੇਤ 3 ਲੋਕਾਂ ਵਿਰੁੱਧ ਵੀ ਸ਼ਿਕਾਇਤ
ਗੁਲਮੋਹਰ ਸਿਟੀ ਹੁਸ਼ਿਆਰਪੁਰ ਰੋਡ ਦੇ ਰਹਿਣ ਵਾਲੇ ਅਤੁਲ ਚੋਪੜਾ ਅਤੇ ਹੋਰ ਲੋਕਾਂ ਨੇ ਕੰਪਨੀ ਲਈ ਕੰਮ ਕਰਨ ਵਾਲੇ ਭਾਟੀਆ, ਉਸ ਦੀ ਪਤਨੀ ਅਤੇ ਰਿਤੂ ਨਾਂ ਦੀ ਇਕ ਔਰਤ ਵਿਰੁੱਧ ਥਾਣਾ ਨੰਬਰ 7 'ਚ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਕੰਪਨੀ ਵਿਚ ਗੋਲਡ ਇਨਵੈਸਟਮੈਂਟ ਪਲਾਨ 'ਚ ਪੈਸੇ ਲਗਾਉਣ ਦੀ ਗੱਲ ਕਹਿ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ। ਇਨ੍ਹਾਂ ਲੋਕਾਂ ਦਾ ਸੈਂਟਰਲ ਟਾਊਨ ਵਿਚ ਦਫਤਰ ਹੈ, ਜੋ ਕਿ ਹੁਣ ਬੰਦ ਕਰ ਦਿੱਤਾ ਗਿਆ ਹੈ। ਅਤੁਲ ਚੋਪੜਾ ਨੇ ਕਿਹਾ ਕਿ ਜਦੋਂ ਉਹ ਪੈਸਿਆਂ ਦੀ ਗੱਲ ਕਰਦੇ ਸਨ ਤਾਂ ਉਕਤ ਲੋਕ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਤੱਕ ਦੀਆਂ ਧਮਕੀਆਂ ਦਿੰਦੇ ਸਨ।
ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਮਾਨਤਾ ਦੇਣ ਦੀ ਵਿਧੀ ਨੂੰ ਬਣਾਇਆ ਸੁਖਾਲਾ


shivani attri

Content Editor

Related News