ਨੋ ਤਮਾਕੂ ਦਿਵਸ ਮੌਕੇ ਦਿੱਤਾ ਗਿਆ ਇਸ ਤੋਂ ਦੂਰ ਰਹਿਣ ਦਾ ਦਿੱਤਾ ਹੋਕਾ

5/31/2020 3:36:59 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਸਰਕਾਰੀ ਹਸਪਤਾਲ ਟਾਂਡਾ 'ਚ ਐਂਟੀ ਤਮਾਕੂ ਡੇਅ ਮਨਾਇਆ ਗਿਆ। ਇਸ ਮੌਕੇ ਐੱਸ. ਐੱਮ. ਓ. ਡਾ. ਕੇ. ਆਰ. ਬਾਲੀ ਨੇ ਤਮਾਕੂ ਦੇ ਸੇਵਨ ਨਾਲ ਹੋਣ ਵਾਲੇ ਘਾਤਕ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਮਾਕੂ ਦੇ ਸੇਵਨ ਨਾਲ ਹਰ ਸਾਲ ਵਿਸ਼ਵ ਭਰ 'ਚ ਲੱਖਾਂ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਤਮਾਕੂ ਦੇ ਸੇਵਨ ਨਾਲ ਪੇਟ, ਮੂੰਹ , ਫੇਫੜਿਆਂ ਦਾ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਹੁੰਦੀਆਂ ਹਨ, ਜਿਸ ਕਰਕੇ ਕਿਸੇ ਵੀ ਤਰ੍ਹਾਂ ਦੇ ਰੂਪ 'ਚ ਤਮਾਕੂ ਦਾ ਸੇਵਨ ਖਤਰਨਾਕ ਹੁੰਦਾ ਹੈ।

ਇਹ ਵੀ ਪੜ੍ਹੋ: ਜਲੰਧਰ ਨਿਗਮ ਕਰਮੀ ਦਾ ਅਨੋਖਾ ਵਿਆਹ, ਇਕ ਰੁਪਏ ਦਾ ਸ਼ਗਨ ਪਾ ਕੇ ਲੈ ਆਇਆ ਲਾੜੀ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਕੈਂਸਰ ਕਾਰਨ ਹੋਣ ਵਾਲੀਆਂ 100 ਮੌਤਾਂ 'ਚੋਂ 40 ਮੌਤਾਂ ਤਮਾਕੂ ਦੀ ਆਦਤ ਕਾਰਨ ਹੁੰਦੀਆਂ ਹਨ। ਉਨ੍ਹਾਂ ਸਿਹਤਮੰਦ ਰਹਿਣ ਅਤੇ ਬੀਮਾਰੀ ਤੋਂ ਬਚਣ ਲਈ ਤਮਾਕੂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ 'ਤੇ ਤਮਾਕੂਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤਮਾਕੂ ਉਤਪਾਦ ਵੇਚਣਾ ਸਕੂਲ ਕਾਲਜ ਦੇ ਘੇਰੇ ਅੰਦਰ ਅਜਿਹੇ ਉਤਪਾਦ ਵੇਚਣਾ ਅਤੇ ਜਾਂ ਇਸ਼ਤਿਹਾਰ ਦੇਣਾ ਕਾਨੂੰਨੀ ਜੁਰਮ ਹੈ। ਇਸ ਮੌਕੇ ਡਾਕਟਰ ਜੇ. ਐੱਸ. ਗਿੱਲ, ਡਾ. ਕਰਮਜੀਤ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਅੰਮ੍ਰਿਤਜੋਤ ਸਿੰਘ, ਡਾ. ਕਰਨ ਵਿਰਕ, ਰਵੀ ਕੁਮਾਰ, ਅਵਤਾਰ ਸਿੰਘ ਬੀ. ਈ. ਈ, ਗੁਰਜੀਤ ਸਿੰਘ, ਕੁਲਵੀਰ ਸਿੰਘ, ਗੁਰਜੀਤ ਸਿੰਘ, ਕੁਲਬੀਰ ਸਿੰਘ, ਰਾਜੀਵ ਪਾਲ ਸਿੰਘ, ਸਵਿੰਦਰ ਸਿੰਘ ਬਲਜੀਤ ਸਿੰਘ, ਹਰਿੰਦਰ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ​​​​​​​:  ਪਤਨੀ ਨੂੰ ਪੇਕੇ ਘਰ ਨਾ ਲਿਜਾਉਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ
ਇਹ ਵੀ ਪੜ੍ਹੋ​​​​​​​: ​​​​​​​ ਨਿੱਜੀ ਹਸਪਤਾਲ 'ਚ ਡਾਕਟਰ ਦੀ ਗੁੰਡਾਗਰਦੀ, ਮਰੀਜ਼ ਤੇ ਪੁਲਸ ਨੂੰ ਧੱਕੇ ਮਾਰ ਕੱਢਿਆ ਬਾਹਰਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Content Editor shivani attri