ਮਾਈਨਿੰਗ ਮਾਫ਼ੀਆ ਦੇ ਵਿਰੁੱਧ ਨਿਮਿਸ਼ਾ ਮਹਿਤਾ ਨੇ ਜੰਗਲਾਤ ਵਿਭਾਗ ਨੂੰ ਦਿੱਤੀ ਸ਼ਿਕਾਇਤ

07/20/2023 4:48:29 PM

ਗੜ੍ਹਸ਼ੰਕਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮਾਈਨਿੰਗ ਮਾਫ਼ੀਆ ਵੱਲੋਂ ਗੜ੍ਹਸ਼ੰਕਰ ਦੇ ਜੰਗਲਾਂ ਅਤੇ ਪਹਾੜਾਂ ਦੇ ਕੀਤੇ ਜਾ ਰਹੇ ਉਜਾੜੇ ਵਿਰੁੱਧ ਜੰਗਲਾਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ ਹੈ। ਨਿਮਿਸ਼ਾ ਮਹਿਤਾ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਮਾਈਨਿੰਗ ਮਾਫ਼ੀਆ ਵੱਲੋਂ ਜੰਗਲ ਅਤੇ ਪਹਾੜ ਕੱਟ-ਕੱਟ ਕੇ ਬਰਬਾਦ ਕੀਤਾ ਜਾ ਰਹੇ ਹਨ। ਇਸੇ ਕਰਕੇ ਬੀਤੇ ਦਿਨੀਂ ਤੇਜ਼ ਬਾਰਿਸ਼ਾਂ ਪੈਣ ਕਰਕੇ ਮੀਂਹ ਦਾ ਪਾਣੀ ਜ਼ਿਆਦਾ ਰਫ਼ਤਾਰ ਨਾਲ ਰਾਮਪੁਰ ਬਿਲੜੋ, ਸਲੇਮਪੁਰ, ਸਤਨੌਰ ਸਮੇਤ ਕਈ ਪਿੰਡਾਂ ਵਿਚ ਪੁੱਜ ਗਿਆ ਸੀ, ਜਿਸ ਨਾਲ ਕਈ ਪਿੰਡਾਂ ਵਿਚ ਘਰਾਂ ਅਤੇ ਫ਼ਸਲਾਂ ਨੂੰ ਢਾਡੀ ਮਾਰ ਪਈ ਹੈ।

ਭਾਜਪਾ ਆਗੂ ਨੇ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਅਸਲੀਅਤ ਵਿਚ ਮਾਈਨਿੰਗ ਮਾਫ਼ੀਆ ਵੱਲੋਂ ਸਿਰਫ਼ 'ਚਿੜੇ ਦੇ ਪੋਅ' ਤੱਕ ਰਾਮਪੁਰ ਦੀ ਪੰਚਾਇਤ ਤੋਂ ਰਾਹ ਲਿਆ ਗਿਆ ਸੀ। ਇਹ ਸਿਰਫ਼ 1.85 ਕਿਲੋਮੀਟਰ ਦਾ ਰਸਤਾ ਹੈ ਅਤੇ ਪੰਚਾਇਤ ਨਾਲ ਕੀਤੇ ਸਮਝੌਤੇ ਵਿਚ ਰਸਤੇ ਦੀ ਚੌੜਾਈ ਵੀ ਬਕਾਇਦਾ ਨਿਰਧਾਰਿਤ ਹੈ ਪਰ ਮਾਈਨਿੰਗ ਮਾਫ਼ੀਆ ਵੱਲੋਂ ਇਹ ਰਸਤਾ ਨਿਰਧਾਰਿਤ ਮਾਪਦੰਡ ਤੋਂ ਕਿਤੇ ਜ਼ਿਆਦਾ ਚੌੜਾ ਅਤੇ ਪਹਾੜਾਂ ਨੂੰ ਕੱਟ ਕੇ ਲੰਬਾ ਕਰ ਲਿਆ ਹੈ। ਮਾਈਨਿੰਗ ਮਾਫ਼ੀਆ ਵੱਲੋਂ ਪਹਾੜਾਂ ਅਤੇ ਜੰਗਲਾਂ ਨਾਲ ਕੀਤੀ ਛੇਛਛਾੜ ਕਰਕੇ ਜੋ ਕੁਦਰਤੀ ਰੋਕ ਪਹਾੜ ਦੇ ਪਾਣੀ ਨੂੰ ਰੋਕਦੀ ਸੀ ਉਹ ਹੁਣ ਖ਼ਤਮ ਹੋ ਗਈ ਹੈ। ਇਸੇ ਵਜ੍ਹਾ ਨਾਲ ਹਿਮਾਚਲ ਪ੍ਰਦੇਸ਼ ਤੋਂ ਤੇਜ਼ ਰਫ਼ਤਾਰ ਪਾਣੀ ਨੇ ਰਾਮਪੁਰ ਬਿਲੜੋ, ਸਲੇਮਪੁਰ ਸਣੇ ਕਈ ਹੋਰ ਪਿੰਡਾਂ ਵਿਚ ਆ ਕੇ ਫ਼ਸਲਾਂ ਦੇ ਨਾਲ-ਨਾਲ ਘਰਾਂ ਵਿਚ ਬੁਰੀ ਤਰ੍ਹਾਂ ਬਰਬਾਦੀ ਕੀਤੀ ਹੈ।

ਇਹ ਵੀ ਪੜ੍ਹੋ- ਹੱਸਦਾ-ਵੱਸਦਾ ਪਲਾਂ 'ਚ ਉੱਜੜ ਗਿਆ ਪਰਿਵਾਰ, ਟਰੱਕ ਹੇਠਾਂ ਆਉਣ ਨਾਲ 5 ਸਾਲਾ ਬੱਚੀ ਦੀ ਦਰਦਨਾਕ ਮੌਤ

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੇਸ਼ੱਕ ਮਾਈਨਿੰਗ ਮਾਫ਼ੀਆ ਵੱਲੋਂ ਇਸ ਰਸਤੇ ਨੂੰ ਬੰਦ ਕਰਵਾਉਣ ਵਿਰੁੱਧ ਹਾਈਕੋਰਟ ਵਿਚ ਸਟੇਅ ਲਈ ਗਈ ਹੈ ਪਰ ਉਸ 'ਤੇ ਸਿਰਫ਼ ਸਮਝੌਤੇ ਵਾਲੇ 1.85 ਕਿਲੋਮੀਟਰ ਦੇ ਰਸਤੇ ਦੀ ਹੀ ਹੈ, ਇਸ ਲਈ ਪਿੰਡਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ, ਜੰਗਲਾਂ ਅਤੇ ਪਹਾੜਾਂ ਨੂੰ ਸੁਰੱਖਿਅਤ ਬਣਾਉਣ ਲਈ ਜ਼ਰੂਰੀ ਹੈ ਕਿ ਸਮਝੌਤੇ ਵਾਲੀ ਜਗ੍ਹਾ ਦੀ ਪੈਮਾਇਸ਼ ਕਰਵਾ ਕੇ ਉਥੇ ਪਿੱਲਰ ਅਤੇ ਤਾਰਾਂ ਲਗਾਈਆਂ ਜਾਣ ਅਤੇ 1.85 ਕਿਲੋਮੀਟਰ ਤੋਂ ਵੱਧ ਰਸਤੇ ਨੂੰ ਫੌਰੀ ਤੌਰ 'ਤੇ ਬੰਦ ਕਰਕੇ ਉਥੇ ਬੂਟੇ ਲਗਾਏ ਜਾਣ।

ਉਨ੍ਹਾਂ ਕਿਹਾ ਕਿ ਇਹ ਰਸਤਾ ਸਿਰਫ਼ ਤੇ ਸਿਰਫ਼ ਮਾਈਨਿੰਗ ਮਾਫ਼ੀਆ ਵੱਲੋਂ ਹੀ ਵਰਤਿਆ ਜਾਂਦਾ ਹੈ। ਨਿਮਿਸ਼ਾ ਨੇ ਕਿਹਾ ਕਿ ਉਨ੍ਹਾਂ ਤਾਂ ਜੰਗਲਾਤ ਵਿਭਾਗ ਨੂੰ ਸ਼ਿਕਾਾਇਤ ਦੇ ਦਿੱਤੀ ਹੈ ਪਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਸੱਤਾ ਵਿਚ ਆਉਣ ਤੋਂ ਪਹਿਲਾਂ ਮਾਈਨਿੰਗ ਮਾਫ਼ੀਆ ਨੂੰ ਖ਼ਤਮ ਕਰਨ ਦੇ ਦਾਅਵੇ ਕਰਦੀ ਸੀ ਕਿ ਉਹ ਸੱਚਮੁੱਚ ਇਸ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਹਲਕਾ ਵਾਸੀਆਂ ਦੀਆਂ ਫ਼ਸਲਾਂ ਅਤੇ ਘਰ੍ਹਾਂ ਨਾਲ ਮਾਈਨਿੰਗ ਮਾਫ਼ੀਆ ਨੂੰ ਖ਼ਿਲਵਾੜ ਨਹੀਂ ਕਰਨ ਦੇਵੇਗੀ।

ਇਹ ਵੀ ਪੜ੍ਹੋ- ਮਣੀਪੁਰ 'ਚ 2 ਔਰਤਾਂ ਨਾਲ ਹੋਈ ਹੈਵਾਨੀਅਤ ਦੀ ਸੁਖਬੀਰ ਬਾਦਲ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News