ਪਿੰਡ ਕਿਤਨਾ ''ਚ ਨਿਮਿਸ਼ਾ ਮਹਿਤਾ ਨੇ ਬਾਜ਼ੀਗਰ ਧਰਮਸ਼ਾਲਾ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ
Thursday, Oct 15, 2020 - 11:45 AM (IST)

ਗੜ੍ਹਸ਼ੰਕਰ— ਹਲਕਾ ਗੜ੍ਹਸ਼ੰਕਰ ਦੇ ਪਿੰਡ ਕਿਤਨਾ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਅਤੇ ਵਿਸ਼ੇਸ਼ ਤੌਰ 'ਤੇ ਬਾਜ਼ੀਗਰ ਭਾਈਚਾਰੇ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਵੱਲੋਂ ਬਾਜ਼ੀਗਰ ਧਰਮਸ਼ਾਲਾ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ।
ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਇਸ ਮੌਕੇ ਨਿਮਿਸ਼ਾ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਲਈ 12 ਲੱਖ 16 ਹਜ਼ਾਰ ਰੁਪਏ ਜਾਰੀ ਕਰਵਾ ਦਿੱਤੇ ਗਏ ਹਨ, ਜਿਨ੍ਹਾਂ 'ਚ 2 ਲੱਖ 60 ਹਜ਼ਾਰ ਰੁਪਏ ਬਾਜ਼ੀਗਰ ਧਰਮਸ਼ਾਲਾ ਲਈ, 4 ਲੱਖ 26 ਹਜ਼ਾਰ ਰੁਪਏ ਸ਼ਮਸ਼ਾਨਘਾਟ ਲਈ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ। ਇਸ ਤੋਂ ਇਲਾਵਾ ਗਲੀਆਂ-ਨਾਲੀਆਂ ਦੇ ਕੰਮ ਲਈ ਵੀ ਪੈਸੇ ਜਾਰੀ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕਿਤਨਾ ਪਿੰਡ ਨੂੰ ਵਿਕਾਸ ਕਾਰਜਾਂ 'ਚ ਪੈਸੇ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਹੁਣ ਬਲਾਚੌਰ ਦੇ SDM ਦੇ ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ
ਇਸ ਮੌਕੇ ਉਨ੍ਹਾਂ ਦੇ ਨਾਲ ਪੰਚਾਇਤੀ ਰਾਜ ਵਿਭਾਗ ਦੇ ਜੇਈ ਮਦਨ ਲਾਲ, ਸੈਕਟਰੀ ਗੁਰਮੁਖ, ਸੈਕਟਰੀ ਮੱਖਣ ਤੋਂ ਇਲਾਵਾ ਕਿਤਨਾ ਤੋਂ ਸਾਬਕਾ ਸਰਪੰਚ ਰਾਣਾ ਰਣਬੀਰ ਸਿੰਘ ਪੰਚ ਅਮਰੀਕ ਸਿੰਘ, ਸਾਬਕਾ ਪੰਚ ਰਾਜ ਕੁਮਾਰ, ਸੱਤ ਪਾਲ ਪੰਚ, ਸੇਵਾ ਸਿੰਘ ਅਤੇ ਕੋਈ ਹੋਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਉਦਘਾਟਨ ਵਾਸਤੇ ਫੀਤਾ ਕਟਵਾਉਣ ਦੀ ਰਸਮ ਬਲਾਕ ਕਾਂਗਰਸ ਦੇ ਪ੍ਰਧਾਨ ਮਾਸਟਰ ਸਰਵਨ ਰਾਮ ਵੱਲੋਂ ਕਰਵਾਈ ਗਈ ਹੈ ਅਤੇ ਉਨ੍ਹਾਂ ਨਾਲ ਕਿਸਾਨ ਸੈੱਲ ਕਾਂਗਰਸ ਪਾਰਟੀ ਗੜ੍ਹਸ਼ੰਕਰ ਦੇ ਪ੍ਰਧਾਨ ਬਲਬੀਰ ਸਿੰਘ ਬਿੰਜੂ, ਸਰਪੰਚ ਡਗਾਮ ਰਣਜੀਤ ਸਿੰਘ, ਪੰਚ ਰਾਜਿੰਦਰ ਅਤੇ ਬਿੰਦੂ ਭੂੰਬਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।
ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਮਹਾਨਗਰ ਜਲੰਧਰ 'ਚ ਬਣਨਗੇ ਸਾਈਕਲ ਟਰੈਕ