ਮਹਾਨਗਰ ’ਚ ਵਿਗੜਿਆ ਲਾਅ ਐਂਡ ਆਰਡਰ: ਦੇਰ ਰਾਤ ਸ਼ਹਿਰ ’ਚ ਖੁੱਲ੍ਹੇ ਰਹਿੰਦੇ ਨੇ ਨਾਈਟ ਕਲੱਬ ਤੇ ਬੀਅਰ ਬਾਰ

Friday, Aug 08, 2025 - 11:59 AM (IST)

ਮਹਾਨਗਰ ’ਚ ਵਿਗੜਿਆ ਲਾਅ ਐਂਡ ਆਰਡਰ: ਦੇਰ ਰਾਤ ਸ਼ਹਿਰ ’ਚ ਖੁੱਲ੍ਹੇ ਰਹਿੰਦੇ ਨੇ ਨਾਈਟ ਕਲੱਬ ਤੇ ਬੀਅਰ ਬਾਰ

ਜਲੰਧਰ (ਸੁਧੀਰ)–ਜਲੰਧਰ ਸ਼ਹਿਰ ਵਿਚ ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲਾਅ ਐਂਡ ਆਰਡਰ ਵਿਗੜ ਰਿਹਾ ਹੈ, ਜਿਸ ਕਾਰਨ ਦੇਰ ਰਾਤ ਤਕ ਖੁੱਲ੍ਹੇ ਨਾਈਟ ਕਲੱਬਾਂ ਵਿਚ ਕੁੱਟਮਾਰ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਕਮਿਸ਼ਨਰੇਟ ਪੁਲਸ ਵੀ ਇਨ੍ਹਾਂ ’ਤੇ ਰੋਕ ਲਗਾਉਣ ਵਿਚ ਨਾਕਾਮ ਦਿਸ ਰਹੀ ਹੈ। ਇਹੀ ਕਾਰਨ ਹੈ ਕਿ ਸ਼ਹਿਰ ਵਿਚ ਕਈ ਰਈਸਜ਼ਾਦੇ ਦੇਰ ਰਾਤ ਤਕ ਨਾਈਟ ਕਲੱਬਾਂ ਵਿਚ ਸ਼ਰਾਬ ਦਾ ਖੁੱਲ੍ਹੇਆਮ ਸੇਵਨ ਕਰ ਰਹੇ ਹਨ ਅਤੇ ਲੜਾਈ-ਝਗੜੇ ਹੋ ਰਹੇ ਹਨ।

ਹੁਣ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਦੇਰ ਰਾਤ ਨੋਟੋਰੀਅਸ ਕਲੱਬ ਵਿਚ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਈਸਟਵੁੱਡ ਦੇ ਮਾਲਕ ਦੇ ਬੇਟੇ ’ਤੇ 66 ਫੁੱਟ ਰੋਡ ’ਤੇ ਇਕ ਪ੍ਰਾਪਰਟੀ ਕਾਰੋਬਾਰੀ ਅਤੇ ਮਾਡਲ ਟਾਊਨ ਵਿਚ ਸ਼ੋਅਰੂਮ ਚਲਾਉਣ ਵਾਲੇ ਅਤੇ ਉਸ ਦੇ ਸਾਥੀਆਂ ਨੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਕਰ ਦਿੱਤਾ ਸੀ। ਗੁੰਡਾਗਰਦੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਣ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਨੇ ਇਸ ਮਾਮਲੇ ਵਿਚ ਹਾਲੇ ਤਕ ਕਿਸੇ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਦੇ ਇਨ੍ਹਾਂ 34 ਮੁਲਾਜ਼ਮਾਂ ਦੇ ਹੋਏ ਤਬਾਦਲੇ, ਜਾਣੋ ਪੂਰੇ ਵੇਰਵੇ

ਜੇਕਰ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਹਿਰ ਵਿਚ ਕਈ ਥਾਵਾਂ ’ਤੇ ਖੁੱਲ੍ਹੇ ਨਾਈਟ ਕਲੱਬਾਂ ਵਿਚ ਕਈ ਵਿਵਾਦ ਹੋ ਚੁੱਕੇ ਹਨ ਅਤੇ ਕਈ ਵਾਰ ਤਾਂ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਇਕ ਕਲੱਬ ਕੋਲ ਗੋਲੀਆਂ ਵੀ ਚੱਲ ਚੁੱਕੀਆਂ ਹਨ, ਜਦਕਿ ਕਈ ਥਾਵਾਂ ’ਤੇ ਹੱਥੋਪਾਈ ਅਤੇ ਵਿਵਾਦ ਹੋ ਚੁੱਕੇ ਹਨ, ਜਿਸ ਨੂੰ ਦੇਖ ਕੇ ਕਈ ਲੋਕ ਇਨ੍ਹਾਂ ਨਾਈਟ ਕਲੱਬਾਂ ਵਿਚ ਪਰਿਵਾਰ ਲਿਜਾਣ ਤੋਂ ਗੁਰੇਜ਼ ਕਰਨ ਲੱਗੇ ਸਨ। ਘਟਨਾ ਦੇ ਤੁਰੰਤ ਬਾਅਦ ਪੁਲਸ ਹਰਕਤ ਵਿਚ ਆ ਕੇ ਕੁਝ ਸਮੇਂ ਲਈ ਸਖ਼ਤੀ ਕਰ ਦਿੰਦੀ ਹੈ ਪਰ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਇਨ੍ਹਾਂ ਨਾਈਟ ਕਲੱਬਾਂ ਵਿਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ‘ਚਾਰ ਦਿਨ ਕੀ ਚਾਂਦਨੀ ਫਿਰ ਹਨ੍ਹੇਰੀ ਰਾਤ’ ਵਰਗੀ ਕਹਾਵਤ ਸੱਚ ਹੋਣ ਲੱਗਦੀ ਹੈ। ਉਥੇ ਹੀ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਮਿਸ਼ਨਰੇਟ ਪੁਲਸ ਦੇ ਨਾਈਟ ਡੋਮੀਨੇਸ਼ਨ ਦੇ ਮੱਦੇਨਜ਼ਰ ਕਈ ਅਧਿਕਾਰੀ ਫੀਲਡ ਵਿਚ ਤਾਇਨਾਤ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਦੇਰ ਰਾਤ ਤਕ ਨਾਈਟ ਕਲੱਬ ਖੁੱਲ੍ਹੇ ਰਹਿਣਾ ਅਤੇ ਉਨ੍ਹਾਂ ਵਿਚ ਸ਼ਰੇਆਮ ਸ਼ਰਾਬ ਅਤੇ ਬੀਅਰ ਦਾ ਗਾਹਕਾਂ ਨੂੰ ਸੇਵਨ ਕਰਵਾਉਣਾ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ।

ਇਹ ਵੀ ਪੜ੍ਹੋ: Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ

ਦੂਜੇ ਪਾਸੇ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚ ਰਾਜ਼ੀਨਾਮੇ ਦਾ ਯਤਨ ਕੀਤਾ ਜਾ ਰਿਹਾ ਹੈ। ਦੋਵੇਂ ਧਿਰਾਂ ਸਿਆਸੀ ਲੋਕਾਂ ਦੀ ਸ਼ਰਨ ਵਿਚ ਪਹੁੰਚ ਰਹੀਆਂ ਹਨ। ਜਾਣਕਾਰੀ ਮੁਤਾਬਕ ਕੁੱਟਮਾਰ ਕਰਨ ਵਾਲੇ ਈਸਟਵੁੱਡ ਦੇ ਮਾਲਕ ਅਤੇ ਉਸ ਦੇ ਪਰਿਵਾਰ ਤੋਂ ਕਈ ਵਾਰ ਮੁਆਫੀ ਵੀ ਮੰਗ ਚੁੱਕੇ ਹਨ। ਦੂਜੇ ਪਾਸੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਪੁਲਸ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪੀੜਤ ਧਿਰ ਦੇ ਬਿਆਨ ਲੈਣ ਕਈ ਵਾਰ ਹਸਪਤਾਲ ਗਈ। ਉਨ੍ਹਾਂ ਦੱਸਿਆ ਕਿ ਜਲਦ ਹੀ ਪੀੜਤ ਧਿਰ ਦੇ ਬਿਆਨ ਲੈ ਕੇ ਮੁਲਜ਼ਮ ਧਿਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਨਾਈਟ ਕਲੱਬਾਂ ਵਿਚ ਬਾਊਂਸਰ ਕੀਤੇ ਤਾਇਨਾਤ, ਰਈਸਜ਼ਾਦੇ ਬਾਊਂਸਰਾਂ ਦੀ ਕਰਦੇ ਹਨ ਖਾਤਿਰਦਾਰੀ
ਸੂਤਰਾਂ ਮੁਤਾਬਕ ਪੁਲਸ ਅਤੇ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਦੇਰ ਰਾਤ ਤਕ ਸ਼ਹਿਰ ਵਿਚ ਖੁੱਲ੍ਹੇ ਰਹਿਣ ਵਾਲੇ ਕਈ ਨਾਈਟ ਕਲੱਬਾਂ ਵਿਚ ਬਾਊਂਸਰ ਵੀ ਤਾਇਨਾਤ ਕੀਤੇ ਗਏ ਹਨ। ਜੇਕਰ ਸ਼ਰਾਬ ਦੇ ਸੇਵਨ ਕਾਰਨ ਕੋਈ ਵਿਵਾਦ ਹੁੰਦਾ ਹੈ ਤਾਂ ਕਲੱਬਾਂ ਵਿਚ ਤਾਇਨਾਤ ਬਾਊਂਸਰ ਉਸ ਵਿਵਾਦ ਨੂੰ ਰੋਕਣ ਦਾ ਕੰਮ ਕਰਦੇ ਹਨ। ਜੇਕਰ ਬਾਊਂਸਰ ਵਿਵਾਦ ਨਹੀਂ ਸੁਲਝਾ ਪਾਉਂਦੇ ਤਾਂ ਵੱਡੇ ਘਰਾਂ ਦੇ ਕਈ ਰਈਸਜ਼ਾਦੇ ਆਪਣੀ ਉੱਚੀ ਪਹੁੰਚ ਵਿਖਾਉਂਦੇ ਹਨ ਅਤੇ ਫਿਰ ਵਿਵਾਦ ਵਿਸ਼ਾਲ ਰੂਪ ਧਾਰਨ ਕਰ ਲੈਂਦਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕਲੱਬ 'ਤੇ ਹੋ ਗਈ ਵੱਡੀ ਕਾਰਵਾਈ, ਲਾਇਸੈਂਸ ਕੀਤਾ ਗਿਆ ਸਸਪੈਂਡ
ਸੂਤਰਾਂ ਮੁਤਾਬਕ ਨਾਈਟ ਕਲੱਬ ਵਿਚ ਆਪਣੀ ਉੱਚੀ ਪਹੁੰਚ ਕਾਰਨ ਕਈ ਰਈਸਜ਼ਾਦੇ ਅਤੇ ਪ੍ਰਾਪਰਟੀ ਕਾਰੋਬਾਰੀ ਨਾਈਟ ਕਲੱਬਾਂ ਵਿਚ ਬਾਊਂਸਰਾਂ ਨੂੰ ਵੀ ਖ਼ੁਸ਼ ਕਰਨ ਲਈ ਉਨ੍ਹਾਂ ਦਾ ਸੇਵਾ-ਪਾਣੀ ਕਰਦੇ ਹਨ ਤਾਂ ਜੋ ਬਾਊਂਸਰ ਉਨ੍ਹਾਂ ਦੇ ਆਸ-ਪਾਸ ਰਹਿਣ। ਜੇਕਰ ਕਿਸੇ ਦਾ ਕੋਈ ਵਿਵਾਦ ਹੁੰਦਾ ਹੈ ਤਾਂ ਇਕ ਆਵਾਜ਼ ਲਗਾਉਣ ’ਤੇ ਬਾਊਂਸਰ ਉਸ ਕੋਲ ਆ ਕੇ ਤੁਰੰਤ ਖੜ੍ਹੇ ਹੋ ਜਾਣ, ਜਿਸ ਦੇ ਡਰੋਂ ਦੂਜੀ ਧਿਰ ਦੇ ਲੋਕ ਡਰ ਜਾਣ।

ਨੋਟੋਰੀਅਸ ਕਲੱਬ ਨੂੰ ਦਿੱਤਾ 3 ਦਿਨ ਦਾ ਸਮਾਂ, ਜਵਾਬ ਨਾ ਦਿੱਤਾ ਤਾਂ ਕਰਾਂਗੇ ਵੱਡੀ ਕਾਰਵਾਈ : ਪੁਲਸ ਕਮਿਸ਼ਨਰ
ਇਸ ਸਬੰਧੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਨੋਟੋਰੀਅਸ ਕਲੱਬ ਨੂੰ ਨੋਟਿਸ ਭੇਜ ਕੇ 3 ਦਿਨ ਦਾ ਸਮਾਂ ਦਿੱਤਾ ਹੈ। ਉਨ੍ਹਾਂ ਸਾਫ ਕਿਹਾ ਕਿ ਨੋਟਿਸ ਵਿਚ ਕਲੱਬ ਦੀ ਮੈਨੇਜਮੈਂਟ ਤੋਂ ਦੇਰ ਰਾਤ ਤਕ ਕਲੱਬ ਖੁੱਲ੍ਹਾ ਰੱਖਣ ਅਤੇ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਜਵਾਬ ਮੰਗਿਆ ਗਿਆ ਹੈ। ਜੇਕਰ 3 ਦਿਨ ਅੰਦਰ ਕਲੱਬ ਮੈਨੇਜਮੈਂਟ ਨੇ ਸਹੀ ਢੰਗ ਨਾਲ ਪੁਲਸ ਪ੍ਰਸ਼ਾਸਨ ਨੂੰ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਰਾਤ 12 ਵਜੇ ਤੋਂ ਬਾਅਦ ਜੇਕਰ ਕੋਈ ਕਲੱਬ ਖੁੱਲ੍ਹਾ ਤਾਂ ਕਰਾਂਗੇ ਕਾਰਵਾਈ
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਸਾਫ ਕਿਹਾ ਕਿ ਲਾਅ ਐਂਡ ਆਰਡਰ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਨਾਈਟ ਕਲੱਬਾਂ ਅਤੇ ਬੀਅਰ ਬਾਰ ਮਾਲਕਾਂ ਨੂੰ ਰਾਤ 12 ਵਜੇ ਤਕ ਇਨ੍ਹਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ:  ਪੰਜਾਬੀਓ ਹੋ ਗਿਆ Alert ਜਾਰੀ! ਛੱਡ 'ਤਾ ਡੈਮ ਤੋਂ ਪਾਣੀ, ਬਣਾਏ ਗਏ ਕੰਟਰੋਲ ਰੂਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News