ਨਵੀਂ ਐਕਸਾਈਜ਼ ਪਾਲਿਸੀ: 22 ਨੂੰ ਰੈੱਡ ਕਰਾਸ ਭਵਨ ’ਚ ਕੱਢਿਆ ਜਾਵੇਗਾ ਠੇਕਿਆਂ ਦਾ ਡ੍ਰਾਅ
Monday, Mar 18, 2024 - 12:35 PM (IST)
ਜਲੰਧਰ (ਪੁਨੀਤ)-2024-25 ਦੀ ਨਵੀਂ ਐਕਸਾਈਜ਼ ਪਾਲਿਸੀ ਤਹਿਤ ਜਲੰਧਰ ਰੇਂਜ ਦੇ 76 ਗਰੁੱਪਾਂ ਲਈ 1513, ਜਦਕਿ ਜਲੰਧਰ ਦੇ 26 ਗਰੁੱਪਾਂ ਲਈ 300 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪਰਚੀ ਸਿਸਟਮ ਨਾਲ ਠੇਕਿਆਂ ਦੀ ਵੰਡ ਕਰਨ ਲਈ ਚੱਲ ਰਹੀ ਪ੍ਰਕਿਰਿਆ ਤਹਿਤ ਐਤਵਾਰ ਵੰਡ ਕਰਨ ਦਾ ਆਖਰੀ ਦਿਨ ਸੀ, ਜਿਸ ਕਾਰਨ ਹੁਣ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਜਲੰਧਰ ਦੇ ਠੇਕਿਆਂ ਤੋਂ ਵਿਭਾਗ ਨੇ 988 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਦਾ ਟੀਚਾ ਮਿੱਥਿਆ ਹੈ। ਐਕਸਾਈਜ਼ ਵੱਲੋਂ ਪੰਜਾਬ ਦੀਆਂ ਤਿੰਨ ਰੇਂਜ ਬਣਾਈਆਂ ਗਈਆਂ ਹਨ, ਜਿਨ੍ਹਾਂ ਿਵਚ ਪਟਿਆਲਾ, ਫਿਰੋਜ਼ਪੁਰ ਅਤੇ ਜਲੰਧਰ ਰੇਂਜ ਸ਼ਾਮਲ ਹਨ। ਇਸੇ ਲੜੀ ਵਿਚ ਜਲੰਧਰ ਰੇਂਜ ਦੇ 6 ਜ਼ਿਲ੍ਹਿਆਂ ਤੋਂ ਵਿਭਾਗ ਨੇ 76 ਗਰੁੱਪਾਂ ਜ਼ਰੀਏ 2882.78 ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਹੈ, ਉਥੇ ਹੀ ਜਲੰਧਰ ਦੇ 26 ਗਰੁੱਪਾਂ ਦੀ ਇਨਕਮ 988.05 ਕਰੋੜ ਬਣੀ ਹੈ।
ਨਵੀਂ ਐਕਸਾਈਜ਼ ਪਾਲਿਸੀ ਨੂੰ ਸਰਕਾਰ ਵੱਲੋਂ ਬੀਤੇ ਦਿਨੀਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਸ ਤਹਿਤ ਹੁਣ ਠੇਕੇ ਪਰਚੀ (ਡ੍ਰਾਅ) ਿਸਸਟਮ ਰਾਹੀਂ ਕੱਢੇ ਜਾਣਗੇ। ਅੱਜ ਤੱਕ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ 22 ਮਾਰਚ ਨੂੰ ਰੈੱਡ ਕਰਾਸ ਭਵਨ ਿਵਚ ਠੇਕਿਆਂ ਸਬੰਧੀ ਡ੍ਰਾਅ ਕੱਢੇ ਜਾਣਗੇ। ਵਿੱਤੀ ਸਾਲ 2024-25 ਲਈ ਬਣਾਈ ਗਈ ਐਕਸਾਈਜ਼ ਪਾਲਿਸੀ ਰਾਹੀਂ 10145 ਕਰੋੜ ਦਾ ਮਾਲੀਆ ਜਟਾਉਣ ਦਾ ਟੀਚਾ ਮਿੱਥਿਆ ਗਿਆ ਹੈ। ਨਵੀਂ ਪਾਲਿਸੀ ਵਿਚ ਸ਼ਰਾਬ ਦੇ ਭਾਅ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਖਪਤਕਾਰਾਂ ’ਤੇ ਸ਼ਰਾਬ ਦੇ ਭਾਅ ਦਾ ਕੋਈ ਖ਼ਾਸ ਪ੍ਰਭਾਵ ਨਹੀਂ ਪਵੇਗਾ। ਜਲੰਧਰ ਰੇਂਜ ਅਧੀਨ ਆਉਂਦੇ ਜਲੰਧਰ 1-2 ਤਹਿਤ 13-13 ਗਰੁੱਪ ਰੱਖੇ ਗਏ ਹਨ, ਜਿਨ੍ਹਾਂ ਲਈ 300 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਵਿਚ ਨਿਗਮ ਏਰੀਏ ਅਧੀਨ ਆਉਂਦੇ ਰਾਮਾ ਮੰਡੀ, ਸੋਢਲ ਚੌਕ, ਲੰਮਾ ਪਿੰਡ , ਰੇਲਵੇ ਸਟੇਸ਼ਨ, ਕਪੂਰਥਲਾ ਚੌਂਕ, ਬੀ. ਐੱਮ. ਸੀ. ਚੌਕ, ਪਰਾਗਪੁਰ, ਪੀ. ਏ. ਪੀ., ਮਾਡਲ ਟਾੳੂਨ, ਵਡਾਲਾ ਚੌਕ, ਅਵਤਾਰ ਨਗਰ, ਲੈਦਰ ਕੰਪਲੈਕਸ, ਰੇਰੂ ਅਤੇ ਮਕਸੂਦਾਂ ਦੇ ਠੇਕਿਆਂ ਲਈ ਕੁਲ 26 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਇਹ ਵੀ ਪੜ੍ਹੋ: ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, DGP ਗੌਰਵ ਯਾਦਵ ਨੇ ਸ਼ਹਾਦਤ ਨੂੰ ਕੀਤਾ ਸਲਾਮ
ਨਿਗਮ ਦੀ ਹੱਦ ਵਿਚੋਂ ਬਾਹਰ ਪੈਂਦੇ ਜਲੰਧਰ ਈਸਟ ਦੇ ਗੋਰਾਇਆ ਲਈ 19, ਫਿਲੌਰ ਲਈ 44, ਜਲੰਧਰ ਵੈਸਟ-ਏ ਨਕੋਦਰ ਦੇ 45, ਸ਼ਾਹਕੋਟ ਦੇ 36, ਨੂਰਮਹਿਲ ਦੇ 39, ਵੈਸਟ-ਬੀ ਵਿਚ ਆਉਂਦੇ ਆਦਮਪੁਰ ਦੇ 27 ਅਤੇ ਭੋਗਪੁਰ ਲਈ 64 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅਧਿਕਾਰੀਆਂ ਨੇ ਦੱਿਸਆ ਿਕ ਐਤਵਾਰ ਸ਼ਾਮ 5 ਵਜੇ ਤੱਕ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਗਿਣਤੀ 1513 ਬਣੀ ਹੈ। ਇਸੇ ਲੜੀ ਵਿਚ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਿਕ ਬੱਸ ਅੱਡੇ ਦੇ ਨੇੜੇ ਸਥਿਤ ਐਕਸਾਈਜ਼ ਦਫਤਰ ਿਵਚ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ, ਜਿੱਥੋਂ ਪੂਰੀ ਪ੍ਰਕਿਰਿਆ ਚਲਾਈ ਜਾ ਰਹੀ ਹੈ।
20 ਨੂੰ ਲੱਗਣਗੀਆਂ ਅਰਜ਼ੀਆਂ ਸਬੰਧੀ ਲਿਸਟਾਂ
ਵਿਭਾਗ ਵੱਲੋਂ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਅਗਲੇ 2-3 ਦਿਨ ਜਾਂਚ ਕੀਤੀ ਜਾਵੇਗੀ। ਇਸੇ ਲੜੀ ਿਵਚ 20 ਮਾਰਚ ਨੂੰ ਐਕਸਾਈਜ਼ ਦਫਤਰ ਿਵਚ ਸਵੇਰੇ 10 ਵਜੇ ਦੇ ਕਰੀਬ ਲਿਸਟਾਂ ਲਾਈਆਂ ਜਾਣਗੀਆਂ, ਜਿਸ ਿਵਚ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਸਬੰਧ ਿਵਚ ਜਾਣਕਾਰੀ ਹੋਵੇਗੀ ਅਤੇ ਤਰੁੱਟੀਆਂ ਬਾਰੇ ਦੱਸਿਆ ਜਾਵੇਗਾ। ਜਿਨ੍ਹਾਂ ਦੇ ਕਾਗਜ਼ਾਤ ਿਵਚ ਕੋਈ ਕਮੀ ਰਹਿੰਦੀ ਹੋਵੇਗੀ, ਉਨ੍ਹਾਂ ਨੂੰ 20 ਮਾਰਚ ਸ਼ਾਮ 5 ਵਜੇ ਤੱਕ ਕਮੀਆਂ ਨੂੰ ਦੂਰ ਕਰਨ ਦਾ ਸਮਾਂ ਦਿੱਤਾ ਜਾਵੇਗਾ।
21 ਨੂੰ ਅਰਜ਼ੀਆਂ ਦੀ ਤਰੁੱਟੀਆਂ ਦੂਰ ਕੀਤੀਆਂ ਜਾਣਗੀਆਂ : ਪਰਮਜੀਤ ਸਿੰਘ
ਜਲੰਧਰ ਰੇਂਜ ਦੇ ਡਿਪਟੀ ਕਮਿਸ਼ਨਰ ਐਕਸਾਈਜ਼ ਪਰਮਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ 21 ਮਾਰਚ ਨੂੰ ਅਰਜ਼ੀਆਂ ਦੀ ਤਰੁੱਟੀਆਂ ਦੂਰ ਕੀਤੀਆਂ ਜਾਣਗੀਆਂ ਅਤੇ 22 ਨੂੰ ਡ੍ਰਾਅ ਕੱਢੇ ਜਾਣਗੇ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ, ਮਾਂ ਚਰਨ ਕੌਰ ਦੀ ਗੋਦੀ 'ਚ ਦਿਸਿਆ ਛੋਟਾ ਸਿੱਧੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8