ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਵਾਲਾ ਗੁਆਂਢੀ ਬਿਹਾਰ ਤੋਂ ਗ੍ਰਿਫ਼ਤਾਰ, ਨਾਬਾਲਗਾ ਬਰਾਮਦ
Sunday, Sep 24, 2023 - 06:25 PM (IST)

ਜਲੰਧਰ (ਵਰੁਣ)– ਨਿਊ ਬਚਿੰਤ ਨਗਰ ਵਿਚੋਂ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਮੁਲਜ਼ਮ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਨਾਬਾਲਗ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਆਕਾਸ਼ ਕੁਮਾਰ ਪੁੱਤਰ ਬਿੰਦੋਸ਼ਰੀ ਰਾਮ ਮੂਲ ਨਿਵਾਸੀ ਬਿਹਾਰ, ਹਾਲ ਨਿਵਾਸੀ ਨਿਊ ਬਚਿੰਤ ਨਗਰ ਵਜੋਂ ਹੋਈ ਹੈ।
ਨਿਊ ਬਚਿੰਤ ਨਗਰ ਨਿਵਾਸੀ ਰਾਜ ਮਿਸਤਰੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 22 ਅਗਸਤ ਦੀ ਸਵੇਰ ਉਸਦੀ ਨਾਬਾਲਗ ਧੀ ਪੜ੍ਹਨ ਲਈ ਸਕੂਲ ਗਈ ਸੀ ਪਰ ਉਹ ਉਥੇ ਨਹੀਂ ਪੁੱਜੀ। ਕਾਫੀ ਸਮੇਂ ਤਕ ਉਹ ਆਪਣੀ ਧੀ ਦੀ ਭਾਲ ਕਰਦੇ ਰਹੇ ਪਰ ਉਹ ਨਹੀਂ ਮਿਲੀ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਆਕਾਸ਼ ਵੀ ਉਦੋਂ ਤੋਂ ਗਾਇਬ ਹੈ। ਮਾਮਲਾ ਥਾਣਾ ਨੰਬਰ 8 ਦੀ ਪੁਲਸ ਤਕ ਪੁੱਜਾ ਤਾਂ ਉਸ ਨੇ ਐੱਫ. ਆਈ. ਆਰ. ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਗੰਭੀਰ ਕਰਜ਼ਾ ਸੰਕਟ 'ਚ ਘਿਰਿਆ ਸੂਬਾ
ਜਾਂਚ ਵਿਚ ਪਤਾ ਲੱਗਾ ਆਕਾਸ਼ ਨਾਬਾਲਗਾ ਨੂੰ ਬਿਹਾਰ ਲੈ ਗਿਆ ਹੈ। ਥਾਣਾ ਨੰਬਰ 8 ਦੀ ਪੁਲਸ ਟੀਮ ਬਿਹਾਰ ਲਈ ਰਵਾਨਾ ਹੋ ਗਈ, ਜਿੱਥੋਂ ਪੁਲਸ ਨੇ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਬਾਲਗਾ ਨੂੰ ਵੀ ਬਰਾਮਦ ਕਰ ਲਿਆ। ਜਲੰਧਰ ਲਿਆ ਕੇ ਪੁਲਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਵਿਖਾਈ ਅਤੇ ਨਾਬਾਲਗਾ ਦੇ ਮੈਜਿਸਟਰੇਟ ਸਾਹਮਣੇ ਬਿਆਨ ਦਰਜ ਕਰਵਾ ਕੇ ਮੈਡੀਕਲ ਕਰਵਾਇਆ। ਮੁਲਜ਼ਮ ਖ਼ਿਲਾਫ਼ ਪੁਲਸ ਨੇ ਪੋਸਕੋ ਐਕਟ ਵੀ ਜੋੜ ਦਿੱਤਾ ਹੈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਦੋਸਤੀ ਕਰਕੇ ਬਣਾਏ ਸਰੀਰਕ ਸੰਬੰਧ, ਫਿਰ ਵਿਦੇਸ਼ ਜਾ ਕੇ ਅਸ਼ਲੀਲ ਵੀਡੀਓ ਵਾਇਰਲ ਕਰ ਕੀਤਾ ਇਹ ਕਾਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ