ਨਾਬਾਲਗਾ ਨੂੰ ਝਾਂਸੇ ’ਚ ਲੈ ਭਜਾ ਕੇ ਲੈ ਗਿਆ ਗੁਆਂਢੀ, ਕੇਸ ਦਰਜ

Saturday, Aug 31, 2024 - 05:24 AM (IST)

ਨਾਬਾਲਗਾ ਨੂੰ ਝਾਂਸੇ ’ਚ ਲੈ ਭਜਾ ਕੇ ਲੈ ਗਿਆ ਗੁਆਂਢੀ, ਕੇਸ ਦਰਜ

ਜਲੰਧਰ (ਵਰੁਣ) – ਸੰਜੇ ਗਾਂਧੀ ਨਗਰ ਵਿਚ ਇਕ ਪ੍ਰਵਾਸੀ ਨੌਜਵਾਨ ਗੁਆਂਢ ਵਿਚ ਰਹਿੰਦੀ 14 ਸਾਲਾ ਬੱਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਭਜਾ ਕੇ ਲੈ ਗਿਆ। ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਮੁਲਜ਼ਮ ਦੀਪਕ ਮੂਲ ਨਿਵਾਸੀ ਯੂ. ਪੀ., ਹਾਲ ਨਿਵਾਸੀ ਸੰਜੇ ਗਾਂਧੀ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨਾਬਾਲਗਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 2 ਮਹੀਨੇ ਤੋਂ ਆਪਣੇ ਪਰਿਵਾਰ ਨਾਲ ਜਲੰਧਰ ਵਿਚ ਰਹਿ ਰਿਹਾ ਹੈ। ਉਨ੍ਹਾਂ ਦੇ ਵਿਹੜੇ ਵਿਚ ਕਿਰਾਏ ’ਤੇ ਰਹਿੰਦਾ ਦੀਪਕ ਕਾਫੀ ਸਮੇਂ ਤੋਂ ਉਨ੍ਹਾਂ ਦੀ ਨਾਬਾਲਗ ਧੀ ’ਤੇ ਗੰਦੀ ਨਜ਼ਰ ਰੱਖਦਾ ਸੀ। ਬੀਤੇ ਦਿਨੀਂ ਉਹ ਆਪਣੀ ਪਤਨੀ ਨਾਲ ਕੰਮ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਧੀ ਕਮਰੇ ਵਿਚ ਨਹੀਂ ਸੀ।

ਆਲੇ-ਦੁਆਲਿਓਂ ਵੀ ਪਤਾ ਕੀਤਾ ਪਰ ਉਨ੍ਹਾਂ ਦੀ ਧੀ ਦਾ ਕੁਝ ਪਤਾ ਨਹੀਂ ਲੱਗਾ। ਕੁਝ ਘੰਟੇ ਬੀਤ ਜਾਣ ਤੋਂ ਬਾਅਦ ਦੀਪਕ ਵੀ ਆਪਣੇ ਕਮਰੇ ਵਿਚ ਨਾ ਮੁੜਿਆ ਤਾਂ ਉਨ੍ਹਾਂ ਸ਼ੱਕ ਜਤਾਇਆ ਕਿ ਦੀਪਕ ਹੀ ਉਨ੍ਹਾਂ ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਭਜਾ ਕੇ ਯੂ. ਪੀ. ਲੈ ਗਿਆ ਹੈ। ਪੁਲਸ ਨੇ ਦੀਪਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News