ਨਵਜੋਤ ਸਿੰਘ ਮਾਹਲ ਵੱਲੋਂ ਟਾਂਡਾ ਰੇਲਵੇ ਸਟੇਸ਼ਨ ਦਾ ਲਿਆ ਗਿਆ ਜਾਇਜ਼ਾ

Monday, Nov 23, 2020 - 12:59 PM (IST)

ਨਵਜੋਤ ਸਿੰਘ ਮਾਹਲ ਵੱਲੋਂ ਟਾਂਡਾ ਰੇਲਵੇ ਸਟੇਸ਼ਨ ਦਾ ਲਿਆ ਗਿਆ ਜਾਇਜ਼ਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਕਿਸਾਨ ਅੰਦੋਲਨ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਸੂਬੇ 'ਚ ਬੰਦ ਪਈ ਰੇਲ ਸੇਵਾ ਅੱਜ ਬਹਾਲ ਹੋਣ ਜਾ ਰਹੀ ਹੈ। ਜਿਸ ਦੇ ਮੱਦੇ ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਨੇ ਟਾਂਡਾ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ:  ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ

PunjabKesari

 ਜਲੰਧਰ ਪਠਾਨਕੋਟ ਰੇਲ ਮਾਰਗ 'ਤੇ ਸੁਰੱਖਿਆ ਅਤੇ ਟਰੈਕ ਨੂੰ ਕਲੀਅਰ ਰੱਖਣ ਲਈ ਐੱਸ. ਐੱਸ. ਪੀ. ਮਾਹਲ ਨੇ ਇਹ ਜਾਇਜ਼ਾ ਲਿਆ। ਇਸ ਮੌਕੇ ਐੱਸ. ਐੱਸ. ਪੀ. ਨੇ ਪੁਲਿਸ ਅਤੇ ਜੀ. ਆਰ. ਪੀ. ਟੀਮ ਨੂੰ ਜ਼ਰੂਰੀ ਹਦਾਇਤਾਂ ਦੇਣ ਉਪਰੰਤ ਦੱਸਿਆ ਕਿ ਹੁਸ਼ਿਆਰਪੁਰ 'ਚ ਰੇਲ ਮਾਰਗ ਦਾ ਚੌਲਾਂਗ ਤੋਂ ਮਾਨਸਰ ਤੱਕ ਲਗਭਗ 50 ਕਿੱਲੋਮੀਟਰ ਦਾ ਏਰੀਆ ਪੈਂਦਾ ਹੈ ਅਤੇ ਟਰੈਕ ਬਿਲਕੁਲ ਕਲੀਅਰ ਅਤੇ ਠੀਕ ਹਨ।

ਇਹ ਵੀ ਪੜ੍ਹੋ:  ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ

ਰੇਲ ਟਰੈਕ ਦੀ ਸੁਰੱਖਿਆ ਲਈ ਐੱਸ. ਪੀ. ਟ੍ਰੈਫਿਕ ਐਂਡ ਆਪਰੇਸ਼ਨ ਅਤੇ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਦੇਖਰੇਖ 'ਚ ਦਿਨ ਰਾਤ ਰੇਲਵੇ ਪੁਲਸ ਅਤੇ ਜੀ. ਆਰ. ਪੀ. ਐੱਫ. ਦੀਆਂ ਟੀਮਾਂ ਪਟਰੋਲਿੰਗ ਕਰ ਰਹੀਆਂ ਹਨ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਗੱਲ ਯਕੀਨੀ ਬਣਾਇਆ ਗਈ ਹੈ ਕਿ ਟਰੈਕ ਬਿਲਕੁਲ ਫ੍ਰੀ ਹਨ ਅਤੇ ਇਥੋਂ ਰੇਲਗੱਡੀਆਂ ਸਹੀ ਢੰਗ ਨਾਲ ਲੰਘ ਸਕਦੀਆਂ ਹਨ। ਇਸ ਮੌਕੇ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ,ਥਾਣਾ ਮੁਖੀ ਗੜਦੀਵਾਲਾ ਬਲਵਿੰਦਰ ਪਾਲ, ਸੀਨੀਅਰ ਸੈਕਸ਼ਨ ਇੰਜੀਨਿਅਰ ਰਵੀ ਕੁਮਾਰ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ​​​​​​​ ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ


author

shivani attri

Content Editor

Related News