ਨੈਸ਼ਨਲ ਹਾਈਵੇ ਵਲੋਂ ਸਡ਼ਕ ’ਤੇ ਚਡ਼੍ਹਨ ਲਈ ਬਣਾਏ ਕੱਚੇ ਰੈਂਪ ਲੋਕਾਂ ਲਈ ਬਣੇ ਮੁਸੀਬਤ

01/23/2019 1:08:35 AM

ਜਾਡਲਾ, (ਜਸਵਿੰਦਰ ਅੌਜਲਾ)- ਨਵਾਂਸ਼ਹਿਰ-ਚੰਡੀਗਡ਼੍ਹ  ਸਡ਼ਕ ਨਾਲ ਸੰਪਰਕ ਕਰਦੇ ਲਿੰਕ ਰੋਡ ਜਿਸ ਨੂੰ ਸਡ਼ਕ ਦੇ ਨਿਰਮਾਣ ਨੂੰ ਲੈ ਕੇ ਤੋਡ਼ ਕੇ ਮੁਡ਼ ਸਡ਼ਕ ’ਤੇ ਚਡ਼੍ਹਨ ਲਈ ਮਿੱਟੀ ਦੇ ਕੱਚੇ ਰੈਂਪ ਬਣਾ ਦਿੱਤੇ ਗਏ ਹਨ। ਪਰ ਕੱਲ ਤੋਂ ਪੈ ਰਹੀ ਰੁਕ-ਰੁਕ ਬਾਰਿਸ਼ ਕਾਰਨ ਇਹ ਕੱਚੇ ਰੈਂਪ ਵਾਹਨ ਚਾਲਕਾਂ ਤੇ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ।  ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸਡ਼ਕ ਅਧਿਕਾਰੀਆਂ ਵਲੋਂ ਕੱਚੇ ਰੈਂਪ ਬਣਾਉਣ ਕਰ ਕੇ ਜਦੋਂ ਬਾਰਿਸ਼ ਹੁੰਦੀ ਹੈ ਤਾਂ ਵਾਹਨ ਇਨ੍ਹਾਂ ਕੱਚੇ ਰੈਂਪਾਂ ਵਿਚ ਧਸ ਜਾਂਦੇ ਹਨ। ਜਿਨ੍ਹਾਂ ਨੂੰ ਬਡ਼ੀ ਮੁਸ਼ੱਕਤ ਨਾਲ ਜੇ. ਸੀ. ਬੀ.  ਨਾਲ ਬਾਹਰ ਕੱਢਿਆ ਜਾਂਦਾ ਹੈ। ਕਈ ਵਾਹਨ ਚਾਲਕ ਵਰ੍ਹਦੇ ਮੀਂਹ ਵਿਚ ਹੀ ਖੱਜਲ-ਖੁਆਰ ਹੁੰਦੇ ਵੇਖੇ ਗਏ।  ਸਵੇਰ ਸਮੇਂ ਕੱਚੇ ਰੈਂਪਾਂ ਵਿਚ ਬੱਚਿਆਂ ਸਮੇਤ ਸਕੂਲ  ਦੀਅਾਂ ਵੈਨਾਂ ਵੀ ਫਸੀਆਂ ਵੇਖੀਆਂ ਗਈਆਂ।  ਸਡ਼ਕ ਕਿਨਾਰੇ ਹੋਏ ਚਿੱਕਡ਼ ਕਾਰਨ ਕਈ ਵਾਹਨ ਚਾਲਕ ਹਾਦਸਿਆਂ ਦਾ ਵੀ ਸ਼ਿਕਾਰ ਹੋਏ ਹਨ। ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਤੋੋਂ ਮੰਗ ਕੀਤੀ ਕਿ ਜੋ ਨੈਸ਼ਨਲ ਹਾਈਵੇ ਵਲੋਂ ਸਡ਼ਕ ’ਤੇ ਚਡ਼੍ਹਨ ਲਈ ਲਿੰਕ ਸਡ਼ਕਾਂ ਦੇ ਕੱਚੇ ਰੈਂਪ ਬਣਾਏ ਹਨ ਨੂੰ ਪ੍ਰੀਮਿਕਸ ਪਾ ਕੇ ਪੱਕੇ  ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। 


Related News