NHAI ਅਤੇ ਪੀ. ਡਬਲਿਊ. ਡੀ. ਦਾ ਦਕੋਹਾ ਰੇਲਵੇ ਕਰਾਸਿੰਗ 'ਤੇ ਜੁਆਇੰਟ ਸਰਵੇ
Tuesday, Jan 21, 2020 - 06:37 PM (IST)

ਜਲੰਧਰ (ਵਰੁਣ)— ਦਕੋਹਾ ਰੇਲਵੇ ਕਰਾਸਿੰਗ 'ਤੇ ਆਰ. ਓ. ਬੀ. ਅਤੇ ਅੰਡਰਪਾਥ ਬਣਾਉਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਈ. ਆਈ.) ਦੀ ਆਊਟ ਸੋਰਸ ਕੰਪਨੀ ਦੀ ਇੰਜੀਨੀਅਰਿੰਗ ਕੰਪਨੀ ਅਤੇ ਪੀ. ਡਬਲਿਊ. ਡੀ. ਦੇ ਅਧਿਕਾਰੀਆਂ ਨਾਲ ਵਿਧਾਇਕ ਰਜਿੰਦਰ ਬੇਰੀ ਨੇ ਸਰਵੇ ਕੀਤਾ। ਸਰਵੇ ਦੌਰਾਨ ਆਰ. ਓ. ਬੀ. ਕਿਸੇ ਵੀ ਹਾਲ 'ਚ ਬਣਨਾ ਸੰਭਵ ਨਹੀਂ ਦੱਸਿਆ ਗਿਆ, ਜਦੋਂਕਿ ਐੱਨ. ਐੱਚ. ਈ. ਆਈ. ਨੇ ਪੀ. ਡਬਲਿਊ. ਡੀ. ਨੂੰ ਅੰਡਰਪਾਥ ਬਣਾਉਣ ਤੋਂ ਪਹਿਲਾਂ ਡਿਵਾਈਡਰ ਤਿਆਰ ਕਰਨ ਨੂੰ ਕਿਹਾ ਗਿਆ।
ਦਕੋਹਾ ਰੇਲਵੇ ਕਰਾਸਿੰਗ ਨਾਲ ਵੱਖ-ਵੱਖ ਕੋਨਿਆਂ 'ਤੇ ਹੋਏ ਸਰਵੇ ਦੌਰਾਨ ਅਧਿਕਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਵੇ ਕਰਦੇ ਰਹੇ। ਏ. ਸੀ. ਪੀ. ਟਰੈਫਿਕ ਹਰਬਿੰਦਰ ਭੱਲਾ ਇਸ ਦੌਰਾਨ ਮੌਕੇ 'ਤੇ ਸਨ। ਦਕੋਹਾ ਫਾਟਕ ਬੰਦ ਹੋਣ 'ਤੇ ਹਾਈਵੇ 'ਤੇ ਲੱਗਦੇ ਜਾਮ ਕਾਰਣ ਕਮਿਸ਼ਨਰੇਟ ਪੁਲਸ ਨੇ ਟਰੈਫਿਕ ਪੁਲਸ ਦੀ ਮਦਦ ਨਾਲ ਅੰਡਰਪਾਥ ਬਣਾਉਣ ਦੇ ਲਈ ਰਿਪੋਰਟ ਤਿਆਰ ਕਰਕੇ ਐੱਨ. ਐੱਚ. ਈ. ਆਈ. ਨੂੰ ਸੌਂਪੀ ਸੀ। ਕੁਝ ਦਿਨ ਪਹਿਲਾਂ ਵਰਿੰਦਰ ਕੁਮਾਰ ਸ਼ਰਮਾ, ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨਾਲ ਐੱਨ. ਐੱਚ. ਈ. ਆਈ. ਦੇ ਪ੍ਰਾਜੈਕਟ ਡਾਇਰੈਕਟਰ ਦੇ ਨਾਲ ਮੀਟਿੰਗ ਵੀ ਹੋਈ ਸੀ, ਜਿਸ 'ਚ ਅੰਡਰਪਾਥ ਜਾਂ ਫਿਰ ਆਰ. ਓ. ਬੀ. ਨੂੰ ਲੈ ਕੇ ਵੀ ਚਰਚਾ ਛਿੜੀ ਸੀ। ਹਾਲਾਂਕਿ ਟਰੈਫਿਕ ਪੁਲਸ ਨੇ ਅੰਡਰਪਾਥ 'ਤੇ ਮੋਹਰ ਲਾਈ ਸੀ।
ਇਸ ਤੋਂ ਬਾਅਦ ਐੱਨ. ਐੱਚ. ਈ. ਆਈ. ਨੇ ਕਿਹਾ ਕਿ ਉਹ ਹਾਈਵੇ 'ਤੇ ਸਰਵਿਸ ਲਾਈਨ ਦੀ ਜਗ੍ਹਾ ਖੁਦ ਹੀ ਜ਼ਮੀਨ ਅੰਡਰਪਾਥ ਲਈ ਦੇ ਦੇਣਗੇ। ਇਸ ਤੋਂ ਬਾਅਦ ਸਰਵੇ ਲਈ ਟੀਮਾਂ ਆਉਣੀਆਂ ਸਨ। ਕਈ ਘੰਟਿਆਂ ਤੱਕ ਚੱਲੇ ਇਸ ਸਰਵੇ ਦੌਰਾਨ ਐੱਨ. ਐੱਚ. ਈ. ਆਈ. ਦੇ ਅਧਿਕਾਰੀ ਨਿਕੇਸ਼ ਪਟੇਲ ਅਤੇ ਪੀ. ਡਬਲਿਊ. ਡੀ. ਦੇ ਐੱਸ. ਡੀ. ਓ. ਵਿਸ਼ਾਲ ਜੰਗਰਾਲ ਨੇ ਕਿਹਾ ਕਿ ਜਗ੍ਹਾ ਤੰਗ ਹੋਣ ਕਾਰਨ ਆਰ. ਓ. ਬੀ. ਦਾ ਸੋਚਿਆ ਵੀ ਨਹੀਂ ਜਾ ਸਕਦਾ। ਐੱਨ. ਐੱਚ. ਈ. ਆਈ. ਨੇ ਪੀ. ਡਬਲਿਊ. ਡੀ. ਦੇ ਅਧਿਕਾਰਿਆਂ ਨੂੰ ਕਿਹਾ ਕਿ ਜਲਦ ਤੋਂ ਜਲਦ ਇਹ ਡਿਵਾਈਡਰ ਤਿਆਰ ਕਰ ਕੇ ਉਨ੍ਹਾਂ ਨੂੰ ਭੇਜਣ, ਜਿਸ ਤੋਂ ਬਾਅਦ ਰੇਲਵੇ ਅਤੇ ਐੱਨ. ਐੱਚ. ਈ. ਆਈ. ਡਿਵਾਈਡਰ ਨੂੰ ਅਪਰੂਵਲ ਕਰੇਗੀ ਅਤੇ ਅੰਡਰਪਾਥ ਬਣਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ।