ਨੈਸ਼ਨਲ ਹਾਈਵੇਅ ਅਥਾਰਿਟੀ ਦੀ ਗਲਤੀ ਕਾਰਨ 30 ਤੋਂ ਜ਼ਿਆਦਾ ਗੱਡੀਆਂ ਹਾਦਸੇ ਦਾ ਸ਼ਿਕਾਰ

01/26/2021 5:41:22 PM

ਬੰਗਾ (ਚਮਨ ਲਾਲ/ਰਾਕੇਸ਼)- ਬੀਤੀ ਦੇਰ ਰਾਤ ਬੰਗਾ ਫਗਵਾੜਾ ਨੈਸ਼ਨਲ ਹਾਈਵੇਅ ’ਤੇ ਬੰਗਾ ਦੇ ਨਜ਼ਦੀਕੀ ਪੈਂਦੇ ਪਿੰਡ ਮਜਾਰੀ ਵਿਖੇ ਨੈਸ਼ਨਲ ਹਾਈਵੇਅ ਅਥਾਰਿਟੀ ਦੀ ਗਲਤੀ ਨਾਲ 30 ਦੇ ਕਰੀਬ ਜਿਨ੍ਹਾਂ ’ਚ ਨਿੱਜੀ ਕਾਰਾਂ, ਜੀਪਾਂ ਤੋਂ ਇਲਾਵਾ ਭਾਰ ਢਾਉਣ ਵਾਲੀਆਂ ਗੱਡੀਆਂ ਆਦਿ ਸ਼ਾਮਲ ਹਨ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਹਾਦਸੇ ਦਾ ਸ਼ਿਕਾਰ ਹੋਏ ਅਰਸ਼ਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਉਹ ਆਪਣੀ ਕਾਰ ਨੰਬਰ ਪੀ ਬੀ 46 ਏ ਈ 8530’ਤੇ ਆਪਣੇ ਦੋਸਤਾਂ ਨਾਲ ਤਰਨਤਾਰਨ ਤੋਂ ਚੰਡੀਗੜ੍ਹ ਜਾ ਰਹੇ ਸੀ ਤਾਂ ਜਿਵੇਂ ਹੀ ਉਹ ਹਾਦਸੇ ਵਾਲੀ ਥਾਂ ’ਤੇ ਪੁੱਜੇ ਤਾਂ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਸੜਕ ਵਿਚਕਾਰ ਵੱਡੇ ਵੱਡੇ ਮਿੱਟੀ ਦੇ ਢੇਰ ਲਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਧੁੰਦ ਜ਼ਿਆਦਾ ਹੋਣ ਕਾਰਣ ਅਤੇ ਉਕਤ ਸਥਾਨ ’ਤੇ ਕੋਈ ਵੀ ਲਾਈਟ ਜਾਂ ਇਸ਼ਾਰਾ ਨਾ ਹੋਣ ਕਾਰਣ ਉਨ੍ਹਾਂ ਦੀ ਗੱਡੀ ਉਕਤ ਮਿੱਟੀ ਦੇ ਢੇਰ ਨਾਲ ਟਕਰਾ ਗਈ ਅਤੇ ਨੁਕਸਾਨੀ ਗਈ ਜਦੋਂ ਕਿ ਉਹ ਅਤੇ ਉਨ੍ਹਾਂ ਦੇ ਦੋਸਤ ਇਸ ਹਾਦਸੇ ’ਚ ਵਾਲ ਵਾਲ ਬੱਚ ਗਏ। ਜਿਨ੍ਹਾਂ ਨੂੰ ਮੌਕੇ ’ਤੇ ਪੁੱਜੇ ਸਥਾਨਕ ਨਿਵਾਸੀਆਂ ਦੀ ਮਦਦ ਤੋਂ ਬਾਅਦ ਸੜਕ ਕਿਨਾਰੇ ਕੀਤਾ ਗਿਆ।

ਇਹ ਵੀ ਪੜ੍ਹੋ: ਗਣਤੰਤਰ ਦਿਵਸ: ਜਲੰਧਰ ’ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ

ਇਸੇ ਤਰ੍ਹਾਂ ਹੀ ਕਾਰ ਨੰਬਰ ਸੀ ਐੱਚ01ਬੀ ਐਸ 8087 ਜਿਸ ਨੂੰ ਵਿਕਰਮ ਸਿੰਘ ਨਾਮੀ ਵਿਅਕਤੀ ਚਲਾ ਰਿਹਾ ਸੀ ਜੋ ਕਿ ਆਪਣੇ ਪਰਿਵਾਰਕ ਮੈਂਬਰਾ ਨਾਲ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਆਪਣੇ ਘਰ ਚੰਡੀਗੜ੍ਹ ਨੂੰ ਜਾ ਰਿਹਾ ਸੀ ਵੀ ਉਕਤ ਸੜਕ ਵਿਚਕਾਰ ਪਈ ਮਿੱਟੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸੇ ਤਰ੍ਹਾਂ ਹੀ ਕਾਰ ਨੰਬਰ ਪੀ ਬੀ 65 ਏ ਐਲ6988 ਜਿਸਨੂੰ ਸਮਬੀਤ ਪੁੱਤਰ ਸਰਾਤ ਚਲਾ ਰਿਹਾ ਸੀ ਜੋ ਜਲੰਧਰ ਤੋਂ ਮੋਹਾਲੀ ਆਪਣੇ ਘਰ ਜਾ ਰਿਹਾ ਸੀ ਵੀ ਉਕਤ ਮਿੱਟੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਸੇ ਤਰ੍ਹਾਂ ਇਨੋਵਾ ਗੱਡੀ ਨੰਬਰ ਪੀ ਬੀ 01ਏ 2041 ਜਿਸਨੂੰ ਅਜੇ ਨਾਮੀ ਵਿਅਕਤੀ ਚਲਾ ਰਿਹਾ ਸੀ ਜੋ ਆਪਣੀ ਉਕਤ ਗੱਡੀ ਵਿੱਚ ਸਵਾਰੀ ਲੈ ਕੇ ਜਲੰਧਰ ਤੋਂ ਗੜ੍ਹਸ਼ੰਕਰ ਨੂੰ ਜਾ ਰਹੇ ਸਨ ਵੀ ਹਾਦਸੇ ਦਾ ਸ਼ਿਕਾਰ ਹੋ ਗਏ । ਮੌਕੇ ’ਤੇ ਮੋਜੂਦ ਪਰਮਿੰਦਰ ਸਿੰਘ , ਰਾਮ ਸਿੰਘ, ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਨੂੰ ਜਦੋਂ ਆਪਣੇ ਕੰਮ ਤੋਂ ਵਾਪਸ ਘਰ ਜਾ ਰਹੇ ਸਨ ਤਾਂ ਇਕ ਦਮ ਸੰਘਣੀ ਧੁੰਦ ਪੈ ਗਈ ਅਤੇ ਵਕਤ ਕਰੀਬ 8 ਵਜੇ ਰਾਤ ਹੋਵੇਗਾ ਅਤੇ ਸੜਕ ਬਣਾਉਣ ਵਾਲੀ ਕੰਪਨੀ ਵਲੋ ਸੜਕ ਵਿਚਕਾਰ ਲਾਏ ਮਿੱਟੀ ਦੇ ਢੇਰਾਂ ਕਾਰਣ ਗੱਡੀਆਂ ਉਕਤ ਢੇਰਾਂ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋਣ ਲੱਗ ਪਈਆਂ।

ਇਹ ਵੀ ਪੜ੍ਹੋ: ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਉਨ੍ਹਾਂ ਦੱਸਿਆ ਕਿ ਦੋ ਤੋਂ ਤਿੰਨ ਘੰਟੇ ਬੀਤਣ ਤੱਕ ਜਿਥੇ 30 ਤੋ ਵੱਧ ਗੱਡੀਆਂ ਹਾਦਸਾਗ੍ਰਸਤ ਹੋਈਆਂ। ਇਸ ਦੌਰਾਨ ਦੋ ਘੰਟੇ ਬਾਅਦ ਪੁੱਜੀ ਹਾਈਵੇ ਪੁਲਸ ਪੈਟਰੋਲਿੰਗ ਪਾਰਟੀ ਨੂੰ ਹੋ ਰਹੇ ਹਾਦਸਿਆਂ ਸਬੰਧਤ ਥਾਣੇ ਨੂੰ ਸੂਚਿਤ ਕਰਨ ਬਾਰੇ ਕਿਹਾ ਤਾਂ ਉਹ ਮੌਕੇ ਤੋਂ ਇਹ ਕਹਿ ਕੇ ਖਿਸਕ ਗਏ ਕਿ ਉਹ ਹੁਣੇ ਹੀ ਪੁਲਸ ਪਾਰਟੀ ਨੂੰ ਭੇਜਦੇ ਹਨ। ਉਪਰੰਤ ਕਰੀਬ ਅੱਧੇ ਘੰਟੇ ਮਗਰੋਂ ਮੌਕੇ ਤੋਂ ਲੰਘਨ ਵਾਲੇ ਇਕ ਅਧਿਕਾਰੀ ਵਲੋਂ ਮੌਕੇ ਤੇ’ ਰੁਕਣ ਉਪਰੰਤ ਇਸਦੀ ਜਾਣਕਾਰੀ ਬੰਗਾ ਪੁਲਸ ਨੂੰ ਦਿੱਤੀ । ਬੰਗਾ ਸਿਟੀ ਦੇ ਐੱਸ. ਐੱਚ. ਓ. ਵਿਜੇ ਕੁਮਾਰ ਅਤੇ ਥਾਣਾ ਸਦਰ ਦੇ ਏ. ਐੱਸ. ਆਈ. ਕਸ਼ਮੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਗਲਤੀ ਨਾਲ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।

ਇਹ ਵੀ ਪੜ੍ਹੋ:  ਗਣਤੰਤਰ ਦਿਵਸ ਮੌਕੇ ਦੋਆਬੇ ’ਚ ਜਾਣੋ ਕਿਹੜੇ ਮੰਤਰੀ ਨੇ ਕਿੱਥੇ ਲਹਿਰਾਇਆ ਤਿਰੰਗਾ

ਕੀ ਕਹਿਣਾ ਹੈ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀ ਦਾ
ਜਦੋਂ ਹੋਏ ਹਾਦਸਿਆਂ ਸਬੰਧੀ ਸਵੇਰ ਵੇਲੇ ਹਾਦਸੇ ਵਾਲੇ ਸਥਾਨ ’ਤੇ ਆਪਣੀ ਗਲਤੀ ਨੂੰ ਛਪਾਉਣ ਲਈ ਪੁੱਜੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਵਿਵੇਕ ਤਿਵਾੜੀ ਨਾਲ ਗੱਲ ਬਾਤ ਕੀਤੀ ਤਾਂ ਜਨਾਬ ਨੇ ਆਪਣਾ ਪੱਲਾ ਝਾੜਦੇ ਹੋਏ ਸਾਰੀ ਗੱਲ ਪੁਲਸ ਪ੍ਰਸ਼ਾਸਨ ਤੇ ਸੁੱਟ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਮਿੱਟੀ ਦੇ ਉਕਤ ਢੇਰ ਪੁਲਸ ਅਧਿਕਾਰੀਆ ਵਲੋਂ ਦਿੱਤੀ ਹਦਾਇਤਾਂ ’ਤੇ ਹੀ ਲਾਏ ਗਏ ਹਨ ਤਾ ਜੋ ਉਸਾਰੀ ਅਧੀਨ ਬਣ ਰਹੇ ਐਲੀਵੇਟਿਡ ਰੋਡ ਦੀ ਬੰਦ ਰੱਖੀ ਕੀਤੀ ਗਈ ਸੜਕ ਦੇ ਪੱਥਰਾਂ ਨਾਲ ਕੋਈ ਨਾ ਟਕਰਾਏ । ਜਦੋਂ ਇਸ ਸਬੰਧੀ ਡੀ. ਐੱਸ. ਪੀ. ਬੰਗਾ ਨਾਲ ਇਸ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ:  ਕੇਂਦਰ ਸਰਕਾਰ ਜਲਦ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਦੇਵੇ ਰਾਹਤ: ਮੰਤਰੀ ਓ.ਪੀ. ਸੋਨੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News