NGT ਦੇ ਹੁਕਮਾਂ ਦੀ ਉਲੰਘਣਾ ਤੇ ਗੁੰਡਾ ਟੈਕਸ ਨਾਕਿਆਂ ਦੇ ਮਾਮਲੇ ''ਚ ਪੰਜਾਬ ਸਰਕਾਰ ਨੂੰ ਨੋਟਿਸ

12/11/2019 6:53:14 PM

ਰੂਪਨਗਰ,(ਕੈਲਾਸ਼) : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਪ੍ਰਿੰਸੀਪਲ ਬੈਂਚ ਨੇ ਪੰਜਾਬ ਸਰਕਾਰ ਨੂੰ ਆਪਣੇ ਹੁਕਮਾਂ ਦੀ ਉਲੰਘਣਾਂ ਕਰਕੇ ਨਜਾਇਜ਼ ਮਾਈਨਿੰਗ ਨੂੰ ਨਾ ਰੋਕਣ ਤੇ ਨਜਾਇਜ਼ ਮਾਈਨਿੰਗ ਲਈ ਲੱਗੇ ਹੋਏ ਗੁੰਡਾ ਟੈਕਸ ਦੇ ਨਾਕਿਆਂ ਦੇ ਮਾਮਲੇ 'ਚ ਨੋਟਿਸ ਜਾਰੀ ਕਰਕੇ ਸਟੇਟਸ ਰਿਪੋਰਟ ਮੰਗੀ ਹੈ। ਸਮਾਜਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਐਨ.ਜੀ.ਟੀ. ਕੋਲ ਅਰਜੀ ਦਾਇਰ ਕੀਤੀ ਸੀ ਕਿ ਜਨਵਰੀ 2019 'ਚ ਚੱਢਾ ਦੀ ਪਟੀਸ਼ਨ 'ਚ ਐਨ. ਜੀ. ਟੀ. ਨੇ ਜੋ ਹੁਕਮ ਕੀਤੇ ਸਨ। ਉਨ੍ਹਾਂ ਦੀ ਉਲੰਘਣਾਂ ਕਰਕੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਜਨਵਰੀ 'ਚ ਐਨ.ਜੀ.ਟੀ. ਨੇ ਰੂਪਨਗਰ ਜਿਲੇ 'ਚ ਨਜਾਇਜ਼ ਮਾਈਨਿੰਗ ਨੂੰ ਰੋਕਣ, ਨਜਾਇਜ਼ ਮਾਈਨਿੰਗ ਨਾਲ ਵਾਤਾਵਰਨ ਦੇ ਹੋਏ ਨੁਕਸਾਨ ਦਾ ਸਰਵੇ ਕਰਨ, ਇਸ ਨੁਕਸਾਨ ਦੀ ਪੂਰਤੀ ਲਈ ਰਿਪੋਰਟ ਤਿਆਰ ਕਰਨ, ਨਜਾਇਜ਼ ਮਾਈਨਿੰਗ ਲਈ ਜਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੇ ਹੁਕਮ ਕੀਤੇ ਸਨ। ਹੁਣ ਚੱਢਾ ਨੇ ਆਪਣੀ ਅਰਜੀ 'ਚ ਟ੍ਰਿਬਿਊਨਲ ਨੂੰ ਦੱਸਿਆ ਕਿ ਚੱਢਾ ਦੀਆਂ ਬੇਨਤੀਆਂ 'ਤੇ ਵੀ ਸਬੰਧਤ ਅਫਸਰਾਂ ਨੇ ਇਨਾਂ ਹੁਕਮਾਂ ਦੀ ਪ੍ਰਵਾਹ ਨਹੀ ਕੀਤੀ। ਉਲਟਾ ਇਨਾਂ ਹੁਕਮਾਂ ਤੋਂ ਬਾਅਦ ਨਜਾਇਜ਼ ਮਾਈਨਿੰਗ ਵਧ ਗਈ ਅਤੇ ਹੁਣ ਇੱਕ ਮਾਫੀਆ ਸ਼ਰੇਆਮ ਗੁੰਡਾ ਟੈਕਸ ਦੇ ਨਾਕੇ ਲਗਾ ਕੇ ਨਜਾਇਜ਼ ਮਾਈਨਿੰਗ ਕਰਵਾ ਰਿਹਾ ਹੈ। ਇਸ ਅਰਜੀ 'ਤੇ ਸੁਣਵਾਈ ਤੋਂ ਬਾਅਦ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਐਨ.ਜੀ.ਟੀ. ਦੇ ਪ੍ਰਿੰਸੀਪਲ ਬੈਂਚ ਨੇ ਮੁੱਖ ਸਕੱਤਰ ਪੰਜਾਬ ਸਰਕਾਰ, ਏ.ਡੀ.ਸੀ. ਕਮ ਨੋਡਲ ਅਫਸਰ ਮਾਈਨਿੰਗ ਰੂਪਨਗਰ, ਡਾਇਰੈਕਟਰ ਮਾਈਨਿੰਗ ਪੰਜਾਬ, ਪ੍ਰਿੰ. ਸਕੱਤਰ ਉਦਯੋਗ ਅਤੇ ਕਾਮਰਸ, ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕਰਕੇ ਸਟੇਟਸ ਰਿਪੋਰਟ ਮੰਗੀ ਹੈ।


Related News