ਨੈਸ਼ਨਲ ਕ੍ਰਿਸਚੀਅਨ ਫਰੰਟ ਪੰਜਾਬ ਵੱਲੋਂ ਕਿਸਾਨ ਅੰਦੋਲਨ ਤੇ 26 ਦੀ ਟਰੈਕਟਰ ਪਰੇਡ ਨੂੰ ਡਟ ਕੇ ਹਮਾਇਤ ਦੇਣ ਦਾ ਐਲਾਨ

01/25/2021 10:47:06 AM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ)-ਮਸੀਹੀ ਭਾਈਚਾਰੇ ਦੀ ਮੀਟਿੰਗ ਦਾ ਆਯੋਜਨ ਹਲਕਾ ਟਾਂਡਾ ਦੇ ਪਿੰਡ ਮਿਆਣੀ ਦੇ ਮਸੀਹੀ ਸੰਗਤੀ ਸਦਨ ਚਰਚ ਵਿਖੇ ਸੀ.ਐੱਨ.ਐੱਫ ਬਲਾਕ ਕਮੇਟੀ ਟਾਂਡਾ ਅਤੇ ਪਾਸਟਰ ਸਾਹਿਬਾਨ ਦੀ ਅਗਵਾਈ ਹੇਠ ਪਾਸਟਰ ਕੁਲਵਿੰਦਰ ਮੱਟੂ ਅਤੇ ਬਲਾਕ ਪ੍ਰਧਾਨ ਪਰਮਜੀਤ ਪੰਮਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੀਟਿੰਗ 'ਚ ਕ੍ਰਿਸਚੀਅਨ ਨੈਸ਼ਨਾਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਅਤੇ ਮਸੀਹੀ ਏਕਤਾ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਲਾਰੇਂਸ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਪ੍ਰਾਥਨਾ ਨਾਲ ਸ਼ੁਰੂ ਹੋਈ।

ਭਾਰੀ ਗਿਣਤੀ ਵਿੱਚ ਹਲਕੇ ਦੇ ਇਕੱਠੇ ਹੋਏ ਮਸੀਹੀ ਭੈਣਾਂ ਭਰਾਵਾਂ ਨੇ ਸਾਮਾਜਿਕ, ਸਿੱਖਿਅਕ, ਸਿਆਸੀ ਤੌਰ ਤੇ ਮਸੀਹੀ ਭਾਈਚਾਰੇ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਬਾਰੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਰੈਂਸ ਚੌਧਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆ ਜਿਆਦਾਤਰ ਭਲਾਈ ਸਕੀਮਾਂ ਸਰਕਾਰੀ ਮਸੀਨਰੀ ਦੀ ਅਣਗਿਹਲੀ ਕਾਰਨ ਲੋਕਾਂ ਤਕ ਨਹੀਂ ਪਹੁੰਚਦੀਆਂ ਭਾਵੇਂ ਕਿ ਸਰਕਾਰਾਂ ਕਾਗਜ਼ੀ ਅੰਕੜਿਆ ਦੇ ਹਵਾਲੇ ਦੇ ਕੇ ਸੁਰਖੀਆਂ ਬਟੌਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੜ ਰਹੇ ਬੱਚਿਆਂ ਦੇ ਸਕਾਲਰਸ਼ਿਪ ਦੇ 2019 -20 ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਏ ਅਤੇ ਕੱਚੇ ਘਰਾਂ ਨੂੰ ਪੱਕਾ ਕਰਨ ਅਤੇ ਬੇਘਰ ਲੋਕਾਂ ਨੂੰ ਘਰ ਦੇਣ ਦੇ ਵਾਇਦੇ ਚੋਣ ਜੁਮਲੇ ਬਣ ਕੇ ਰਹਿ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਉਪ੍ਰੋਕਤ ਮੁੱਦਿਆਂ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ ਉਹਨਾਂ ਮਸੀਹੀ ਭਾਈਚਾਰੇ ਨੂੰ ਕਿਸਾਨੀ ਅੰਦੋਲਨ ਵਿੱਚ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ।ਮੀਟਿੰਗ 'ਚ ਪਾਸਟਰ ਮੁਬਾਰਕ ਮਸੀਹ, ਪਾ. ਜੀਤ ਮਸੀਹ ਬਹਿਰਾਮ ਸਰਿਸ਼ਤਾ, ਪਾ. ਸੁਰਿੰਦਰ ਪਾਲ ਪਾ.ਯੂਨਸ ਮਸੀਹ,ਪਾ. ਮੋਹਨ ਮਸੀਹ, ਪਾ. ਜ਼ੇ ਐੱਮ ਪਾਲ,ਮੀਤ ਪ੍ਰਧਾਨ ਅੱਯੂਬ ਮਸੀਹ, ਜਨਰਲ ਸਕੱਤਰ ਜੋਗਿੰਦਰ ਪਾਲ, ਬਲਵਿੰਦਰ ਮਸੀਹ, ਕਮਲ ਮਸੀਹ, ਸੋਮਨਾਥ, ਚਰਨਜੀਤ, ਰੋਮੀ, ਅਮਨ, ਰਾਜਾ, ਮਨੀ, ਅਭਿਲਾਸ਼, ਬਿੱਲਾ, ਜ਼ੋਇਲ ਆਦਿ ਸ਼ਾਮਲ ਹੋਏ।    


Aarti dhillon

Content Editor

Related News