ਪਿੰਡ ਕੰਗ ਸਾਹਬੂ ਨੇੜੇ XUV ਹੇਠਾਂ ਆਉਣ ਕਾਰਨ ਪ੍ਰਵਾਸੀ ਵਿਅਕਤੀ ਦੀ ਮੌਤ

Tuesday, Mar 22, 2022 - 02:42 PM (IST)

ਪਿੰਡ ਕੰਗ ਸਾਹਬੂ ਨੇੜੇ XUV ਹੇਠਾਂ ਆਉਣ ਕਾਰਨ ਪ੍ਰਵਾਸੀ ਵਿਅਕਤੀ ਦੀ ਮੌਤ

ਜਲੰਧਰ (ਸੁਨੀਲ ਮਹਾਜਨ) : ਨਿੱਤ ਦਿਨ ਵਾਪਰ ਰਹੇ ਸੜਕ ਹਾਦਸਿਆਂ ਕਾਰਨ ਲੋਕ ਅਣਆਈ ਮੌਤ ਮਰ ਰਹੇ ਹਨ। ਤਾਜ਼ਾ ਮਾਮਲਾ ਨਕੋਦਰ-ਮੋਗਾ ਹਾਈਵੇ 'ਤੇ ਪਿੰਡ ਕੰਗ ਸਾਹਬੂ ਨੇੜੇ ਵਾਪਰਿਆ, ਜਿਥੇ ਐਕਸ. ਯੂ. ਵੀ. ਮਹਿੰਦਰਾ ਗੱਡੀ ਹੇਠਾਂ ਆਉਣ ਕਾਰਨ ਇਕ ਪ੍ਰਵਾਸੀ ਵਿਅਕਤੀ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਅਕੂਸ਼ ਕੁਮਾਰ ਪੁੱਤਰ ਜਗਨਨਾਥ ਵਜੋਂ ਹੋਈ, ਜੋ ਕਿ ਬਿਹਾਰ ਤੋਂ ਰੋਜ਼ੀ-ਰੋਟੀ ਕਮਾਉਣ ਇਥੇ ਆਇਆ ਹੋਇਆ ਸੀ ਤੇ ਇਸ ਵੇਲੇ ਪਿੰਡ ਕੰਗ ਸਾਹਬੂ ਵਿਖੇ ਰਹਿ ਰਿਹਾ ਸੀ। ਇਸ ਘਟਨਾ ਸਬੰਧੀ ਥਾਣਾ ਸਦਰ ਦੇ ਏ. ਐੱਸ. ਆਈ. ਪਿੱਪਲ ਸਿੰਘ ਨੇ ਕਿਹਾ ਕਿ ਜਦੋਂ ਮ੍ਰਿਤਕ ਦਾ ਪਰਿਵਾਰ ਬਿਹਾਰ ਤੋਂ ਆਵੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇਹ ਨੂੰ ਨਕੋਦਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਵਰਕਸ਼ਾਪ ਚੌਕ ’ਚ ਪਏ ਖੱਡਿਆਂ ਕਾਰਨ ਪਲਟਿਆ ਟਰੱਕ


author

Anuradha

Content Editor

Related News