ਨਕੋਦਰ ਪੁਲਸ ਵੱਲੋਂ ਚੋਰੀ ਦੇ ਦੋ ਵੱਖ-ਵੱਖ ਮਾਮਲਿਆਂ ''ਚ 4 ਮੁਲਜ਼ਮ ਗ੍ਰਿਫ਼ਤਾਰ

09/24/2021 4:14:34 PM

ਨਕੋਦਰ (ਪਾਲੀ )-ਸਿਟੀ ਪੁਲਸ ਨੇ ਚੋਰੀ ਦੇ ਦੋ ਵੱਖ -ਵੱਖ ਮਾਮਲਿਆਂ' ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਸਾਮਾਨ ਸਮੇਤ ਵਾਰਦਾਤ ਸਮੇਂ ਵਰਤੀ ਇਕ ਕਾਰ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀ . ਐੱਸ .ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਅਤੇ ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਬੀਤੇ ਦਿਨੀਂ ਨਿਰਮਲ ਟਰੈਕਟਰ ਗੈਰਿਜ ਦੇ ਮਾਲਕ ਨਿਰਮਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਟੁੱਟ ਕਲਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਕਿਹਾ ਸੀ ਕਿ ਵਰਕਸ਼ਾਪ ਵਿੱਚ ਟਰੈਕਟਰਾ ਦਾ ਸਮਾਨ, ਗੈਸ ਸਿਲੰਡਰ, ਟੂਲ, ਬੈਟਰੀ ਅਤੇ ਜੋ ਟਰੈਕਟਰ ਉਪਰ ਲੱਗੇ ਬਾਕਸ (ਸਪੀਕਰ) ਰਾਤ ਸਮੇ ਰਾਜਨ ਉਰਫ਼ ਲੱਕੀ ਪੁੱਤਰ ਜਸਪਾਲ ਵਾਸੀ ਮਾਲੜੀ ਨਕੋਦਰ ਨੇ ਸਾਥੀਆਂ ਸਮੇਤ ਚੋਰੀ ਕੀਤੀ ਹੈ। ਉਸ ਦੀ ਸ਼ਿਕਾਇਤ 'ਤੇ ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿਖੇ ਧਾਰਾ 457,380 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ : ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਰੱਖੀ ਦਿਲੀ ਇੱਛਾ, ਸਰਕਾਰ ਤੋਂ ਮੰਗੀਆਂ ਮੁੱਖ ਮੰਤਰੀ ਵਰਗੀਆਂ ਸਹੂਲਤਾਂ

ਏ. ਐੱਸ. ਆਈ.  ਪਰਮਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਰਾਜਨ ਉਰਫ਼ ਲੱਕੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮਾਲੜੀ ਨੂੰ ਕਾਬੂ ਕਰਕੇ ਉਸ ਪਾਸੋ ਚੋਰੀ ਕੀਤਾ ਸਪੀਕਰ ਬਾਕਸ ਬਰਾਮਦ ਕੀਤਾ। ਪੁਲਸ ਰਿਮਾਂਡ ਦੌਰਾਨ ਮੁਲਜ਼ਮ ਰਾਜਨ ਉਰਫ਼ ਲੱਕੀ ਨੇ ਦੱਸਿਆ ਕਿ ਉਕਤ ਚੋਰੀ ਸਮੇਂ ਉਸ ਨਾਲ ਮਨਜਿੰਦਰ ਸਿੰਘ ਉਰਫ਼ ਜਿੰਦੂ ਪੁੱਤਰ ਮਹਿੰਦਰ ਸਿੰਘ, ਰੋਹਿਤ ਕੁਮਾਰ ਉਰਫ਼ ਵਿਸ਼ਾਲ ਪੁੱਤਰ ਸਤਪਾਲ , ਹਰਵਿੰਦਰ ਉਰਫ਼ ਗਿੱਠਾ ਪੁੱਤਰ ਬਿੱਲਾ ਵਾਸੀਆਨ ਮਾਲੜੀ ਸ਼ਾਮਲ ਸਨ। ਸਿਟੀ ਪੁਲਸ ਨੇ ਉਕਤ ਮੁਲਜ਼ਮਾਂ ਨੂੰ ਮਾਮਲੇ ਵਿਚ ਸ਼ਾਮਲ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਜਿੰਦੂ ਪੁੱਤਰ ਮਹਿੰਦਰ ਸਿੰਘ, ਰੋਹਿਤ ਕੁਮਾਰ ਉਰਫ਼ ਵਿਸ਼ਾਲ ਪੁੱਤਰ ਸਤਪਾਲ ਵਾਸੀਆਨ ਮਾਲੜੀ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਚੋਰੀ ਦੌਰਾਨ ਵਰਤੀ ਗਈ ਜ਼ੈੱਨ ਕਾਰ ਬਰਾਮਦ ਕੀਤੀ ਗਈ। ਮੁਲਜ਼ਮ ਹਰਵਿੰਦਰ ਉਰਫ਼ ਗਿੱਠਾ ਨੂੰ ਕਾਬੂ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ । 

ਇਹ ਵੀ ਪੜ੍ਹੋ : ਸੁਖਬੀਰ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀਆਂ ਨੂੰ ਅੰਦਰ ਕਰਨ ਲਈ ਹੋ ਰਹੀ ਅਫ਼ਸਰਾਂ ਦੀ ਅਦਲਾ-ਬਦਲੀ

ਧਾਰਮਿਕ ਅਸਥਾਨ ਦੀ ਗੋਲਕ ਤੋੜ ਕੇ ਪੈਸੇ ਚੋਰੀ ਕਰਨ ਵਾਲਾ ਪੁਲਸ ਅੜਿੱਕੇ  
ਇਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਅਤੇ ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਬੀਤੀ 19 ਮਈ 2021 ਨੂੰ ਪਿੰਡ ਸੋਹਲ ਖ਼ੁਰਦ ਦੇ ਪੰਚ ਪਰਵਿੰਦਰ ਸਿੰਘ ਨੇ ਮਾਮਲਾ ਦਰਜ ਕਰਾਇਆ ਸੀ ਕਿ ਸਾਡੇ ਪਿੰਡ ਦੇ ਬਾਹਰ ਰੋਹੀ ਵਾਲੇ ਬਾਬੇ ਅਤੇ ਜਠੇਰਿਆਂ ਦੇ ਅਸਥਾਨ 'ਤੇ ਆ ਕੇ ਇਕ ਨੌਜਵਾਨ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆ ਦੀ ਤੋੜ ਭੰਨ ਅਤੇ ਗੋਲਕ ਦਾ ਤਾਲਾ ਤੋੜ ਕੇ ਕਈ ਵਾਰ ਪੈਸੇ ਚੋਰੀ ਕਰ ਰਿਹਾ ਹੈ। ਉਸ ਦੀ ਫੋਟੋ ਕੈਮਰੇ ਵਿੱਚ ਆ ਗਈ। ਜਿਸ ਦੀ ਪਛਾਣ ਸੂਰਜ ਪੁੱਤਰ ਜਸਵੀਰ ਰਾਜ ਮਹੱਲਾ ਰਣਜੀਤ ਨਗਰ ਨਕੋਦਰ ਵਜੋਂ ਹੋਈ ਹੈ। ਏ .ਐੱਸ. ਆਈ. ਮਹਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੌਰਾਨੇ ਗਸ਼ਤ ਮੁਲਜ਼ਮ ਸੂਰਜ ਪੁੱਤਰ ਜਸਵੀਰ ਰਾਜ ਵਾਸੀ ਮੁੱਹਲਾ ਰਣਜੀਤ ਨਗਰ ਨਕੋਦਰ ਨੂੰ ਗ੍ਰਿਫ਼ਤਾਰ ਕਰਕੇ ਧਾਰਮਿਕ ਸਥਾਨ ਤੋਂ ਚੋਰੀ ਕੀਤੇ ਕੈਮਰਾ ਬਰਾਮਦ ਕੀਤਾ। ਸਿਟੀ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਉਕਤ ਦੋਵਾਂ ਮਾਮਲਿਆਂ ਸਬੰਧੀ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News