ਹੋਲੇ-ਮਹੱਲੇ ਮੌਕੇ ਨਿਰਮਲ ਪੰਚਾਇਤੀ ਅਖਾੜਾ ਤੇ ਕੌਮੀ ਪ੍ਰਾਚੀਨ ਮਹਾਮੰਡਲ ਨੇ ਸਜਾਇਆ ਨਗਰ ਕੀਰਤਨ
Thursday, Mar 13, 2025 - 06:53 PM (IST)

ਟਾਂਡਾ ਉੜਮੁੜ/ਸ੍ਰੀ ਕੇਸਗੜ੍ਹ ਸਾਹਿਬ (ਮੋਮੀ)-ਖਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ-ਮਹੱਲੇ ਦੇ ਪਵਿੱਤਰ ਤਿਉਹਾਰ ਮੌਕੇ ਨਿਰਮਲ ਪੰਚਾਇਤੀ ਅਖਾੜਾ ਅਤੇ ਕੌਮੀ ਪ੍ਰਾਚੀਨ ਮਹਾਮੰਡਲ ਵੱਲੋਂ ਮਹਾਨ ਸਲਾਨਾ ਨਗਰ ਕੀਰਤਨ ਖਾਲਸਾਈ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਿਰਮਲ ਪੰਚਾਇਤੀ ਅਖਾੜਾ ਦੇ ਪ੍ਰਧਾਨ ਸ੍ਰੀ ਮਹੰਤ ਪੰਡਿਤ ਗਿਆਨ ਦੇਵ ਸਿੰਘ ਜੀ ਹਰਿਦੁਆਰ ਤੇ ਪ੍ਰਾਚੀਨ ਮਹਾਮੰਡਲ ਦੇ ਕੌਮੀ ਪ੍ਰਧਾਨ ਸੰਤ ਤੇਜਾ ਸਿੰਘ ਜੀ ਡੇਰਾ ਗੁਰੂਸਰ ਖੁੱਡਾ ਵਾਲਿਆਂ ਦੀ ਦੇਖ-ਰੇਖ ਹੇਠ ਵਾਲੇ ਸੰਤ ਬਾਬਾ ਹਰਖੋਵਾਲ ਵਾਲਿਆਂ ਦੇ ਅਸਥਾਨ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ਼ੁਰੂ ਹੋਏ ਇਸ ਮਹਾਨ ਨਗਰ ਕੀਰਤਨ ਦੌਰਾਨ ਦੇਸ਼ ਭਰ ’ਚੋਂ ਨਿਰਮਲ ਭੇਖ ਮੰਡਲ ਦੇ ਸੰਤਾਂ=ਮਹਾਪੁਰਸ਼ਾਂ, ਸ਼ਰਧਾਲੂਆਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ। ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਤੇ ਜੰਗਜੂ ਕਰਤੱਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਵਿਸ਼ਾਲ ਨਗਰ ਕੀਰਤਨ ਦਾ ਵੱਖ-ਵੱਖ ਸਥਾਨਾਂ ’ਤੇ ਸਿੱਖ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ: ਪੰਜਾਬ 'ਚ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਕਾਲਜ
ਇਸ ਮੌਕੇ ਨਿਰਮਲ ਭੇਖ ਰਤਨ ਸ੍ਰੀ ਮਹੰਤ ਗਿਆਨ ਦੇਵ ਸਿੰਘ ਜੀ ਹਰਿਦੁਆਰ ਵਾਲੇ, ਪ੍ਰਾਚੀਨ ਮਹਾਮੰਡਲ ਭਾਰਤ ਦੇ ਕੌਮੀ ਪ੍ਰਧਾਨ ਸੰਤ ਤੇਜਾ ਸਿੰਘ ਜੀ ਡੇਰਾ ਗੁਰੂਸਰ ਖੁੱਡਾ ਵਾਲਿਆਂ ਨੇ ਦੱਸਿਆ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮਹੱਲੇ ਦੇ ਤਿਉਹਾਰ ਤੇ ਹਰ ਸਾਲ ਹੀ ਨਿਰਮਲ ਪੰਚਾਇਤੀ ਅਖਾੜਾ ਭਾਰਤ ਤੇ ਪ੍ਰਾਚੀਨ ਮਹਾਮੰਡਲ ਵੱਲੋਂ ਹੋਲੇ-ਮਹੱਲੇ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਵਿਸ਼ਾਲ ਨਗਰ ਕੀਰਤਨ ਕਿਲਾ ਅਨੰਦਗੜ੍ਹ ਸਾਹਿਬ, ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿੱਚ ਸੰਪੂਰਨ ਹੋਇਆ।
ਇਹ ਵੀ ਪੜ੍ਹੋ : ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ ਵੱਡਾ ਐਲਾਨ
ਇਸ ਮੌਕੇ ਸੰਤ ਜਸਵਿੰਦਰ ਸਿੰਘ ਕਠਾਰੀ, ਭਗਵੰਤ ਭਜਨ ਸਿੰਘ ਦਕੋਹਾ, ਸੰਤ ਭਗਵਾਨ ਸਿੰਘ, ਸੰਤ ਸੁਖਜੀਤ ਸਿੰਘ ਖੁੱਡਾ,ਸੰਤ ਦਰਸ਼ਨ ਸਿੰਘ ਸ਼ਾਸਤਰੀ, ਸੰਤ ਹਰਕ੍ਰਿਸ਼ਨ ਸਿੰਘ ਠੱਕਰਵਾਲ, ਸੰਤ ਡਾ. ਸੁਖਵੰਤ ਸਿੰਘ ਨਾਹਲਾ , ਸੰਤ ਗੁਰਨਾਮ ਸਿੰਘ, ਸੰਤ ਰਾਜਗਿਰੀ ਸਿੰਘ ਜੀ, ਸੰਤ ਬਚਿੱਤਰ ਸਿੰਘ ਅੰਮ੍ਰਿਤਸਰ, ਹਰਦੀਪ ਸਿੰਘ ਐੱਸ. ਡੀ. ਓ., ਲਸ਼ਕਰ ਸਿੰਘ ਖੁੱਡਾ, ਦਿਲਦਾਰ ਸਿੰਘ ਨੀਟਾ, ਨਰਿੰਦਰ ਸਿੰਘ ਰੱਲਣਾ, ਤਰਲੋਕ ਸਿੰਘ ਖੁੱਡਾ, ਸੁਖਵਿੰਦਰ ਸਿੰਘ ਖੁੱਡਾ, ਰਜਵੰਤ ਸਿੰਘ, ਬਲਜੀਤ ਸਿੰਘ ਖੁੱਡਾ, ਗੁਰਦੀਪ ਸਿੰਘ ਸਾਬੀ, ਢੋਲੂ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e