ਨਗਰ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਵੱਡੀ ਕਾਰਵਾਈ, ਬੁਲੰਦਪੁਰ, ਅਮਨ ਨਗਰ ''ਚ ਨਾਜਾਇਜ਼ ਕਾਲੋਨੀਆਂ ਨੂੰ ਤੋੜਿਆ

07/30/2021 12:29:35 PM

ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਦੇ ਨਿਰਦੇਸ਼ਾਂ ’ਤੇ ਅੱਜ ਨਿਗਮ ਦੇ ਬਿਲਡਿੰਗ ਮਹਿਕਮੇ ਨੇ ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਨਿਰਮਾਣ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਬੁਲੰਦਪੁਰ, ਅਮਨ ਨਗਰ ਅਤੇ ਕੋਟਲਾ ਰੋਡ ਲੰਮਾ ਪਿੰਡ ਨੇੜੇ ਨਾਜਾਇਜ਼ ਰੂਪ ਵਿਚ ਕੱਟੀਆਂ ਜਾ ਰਹੀਆਂ ਕਾਲੋਨੀਆਂ ’ਤੇ ਡਿੱਚ ਮਸ਼ੀਨ ਚਲਾ ਦਿੱਤੀ ਗਈ।

PunjabKesari

ਕੋਟਲਾ ਰੋਡ ’ਤੇ ਬਣੀ ਇਕ ਦੁਕਾਨ ਨੂੰ ਵੀ ਡੇਗਿਆ ਗਿਆ, ਜਦੋਂ ਕਿ ਨਾਜਾਇਜ਼ ਕਾਲੋਨੀਆਂ ਵਿਚ ਹੋ ਰਹੀ ਪਲਾਟਿੰਗ ਨੂੰ ਵੀ ਤੋੜ ਦਿੱਤਾ ਗਿਆ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਾਜਾਇਜ਼ ਰੂਪ ਵਿਚ ਕੱਟੀਆਂ ਜਾ ਰਹੀਆਂ ਕਾਲੋਨੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਪਰ ਕਈ ਜਗ੍ਹਾ ਕੰਮ ਚੱਲ ਰਹੇ ਹੋਣ ਦੀ ਸੂਚਨਾ ਮਿਲਣ ’ਤੇ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

PunjabKesari

ਦਕੋਹਾ-ਕਾਕੀ ਪਿੰਡ ਰੋਡ ’ਤੇ ਕਾਂਗਰਸੀ ਆਗੂ ਦੀਆਂ ਦਰਜਨ ਦੇ ਲਗਭਗ ਦੁਕਾਨਾਂ ਨੂੰ ਤੋੜਿਆ
ਨਗਰ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਅੱਜ ਦਕੋਹਾ-ਕਾਕੀ ਪਿੰਡ ਰੋਡ ’ਤੇ ਵੀ ਵੱਡੀ ਕਾਰਵਾਈ ਕਰ ਕੇ ਇਕ ਕਾਂਗਰਸੀ ਆਗੂ ਵੱਲੋਂ ਬਣਾਈਆਂ ਜਾ ਰਹੀਆਂ ਦਰਜਨ ਦੇ ਲਗਭਗ ਦੁਕਾਨਾਂ ਨੂੰ ਤੋੜ ਦਿੱਤਾ। ਇਸ ਮੌਕੇ ਨਿਗਮ ਦੀ ਟੀਮ ਨਾਲ ਲੋਕਾਂ ਦਾ ਕੁਝ ਝਗੜਾ ਵੀ ਹੋਇਆ। ਜ਼ਿਕਰਯੋਗ ਹੈ ਕਿ ਇਨ੍ਹਾਂ ਦੁਕਾਨਾਂ ਵਿਰੁੱਧ ਕਾਂਗਰਸ ਦੇ ਹੀ ਇਕ ਕੌਂਸਲਰ ਵੱਲੋਂ ਲਗਾਤਾਰ ਨਿਗਮ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਗਰਮਾਉਣ ਦੇ ਆਸਾਰ ਹਨ।

PunjabKesari

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ, ਬੇਕਾਬੂ ਹੋਈ ਭੀੜ ਨੇ ਤੋੜਿਆ ਕਾਂਗਰਸ ਭਵਨ ਦਾ ਦਰਵਾਜ਼ਾ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


shivani attri

Content Editor

Related News