ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ

Sunday, Aug 18, 2019 - 08:53 PM (IST)

ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ

ਟਾਂਡਾ ਉੜਮੁੜ (ਪੰਡਿਤ)-ਜਲੰਧਰ ਪਠਾਨਕੋਟ ਕੌਮੀ ਮਾਰਗ ਤੇ ਅੱਜ ਸ਼ਾਮ ਅੱਡਾ ਖੁੱਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਹਾਦਸਾ ਸ਼ਾਮ 6 .30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋ ਜੰਮੂ ਵੱਲ ਜਾ ਰਹੇ ਪਰਿਵਾਰ ਦੀ ਕਰੇਟਾਂ ਗੱਡੀ ਨੇ ਦਸੂਹਾ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਪਿੱਛੋ ਟੱਕਰ ਮਾਰ ਦਿੱਤੀ ।

PunjabKesari

ਹਾਦਸੇ ਤੋਂ ਬਾਅਦ ਗੱਡੀ ਕਾਫੀ ਦੂਰ ਤੱਕ ਮੋਟਰਸਾਈਕਲ ਨੂੰ ਘਸੀਟਦੇ ਹੋਏ ਲੈ ਗਈ ਅਤੇ ਗੱਡੀ ਦਾ ਇੰਜਣ ਨੁਕਸਾਨੇ ਜਾਣ ਤੋਂ ਬਾਅਦ ਦੂਰ ਜਾਕੇ ਰੁਕੀ। ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਵਿਆਕਤੀ ਦੀ ਪਛਾਣ ਜਸਵੀਰ ਲਾਲ ਪੁੱਤਰ ਰੂਪ ਲਾਲ ਨਿਵਾਸੀ ਧਰਮਪੁਰਾ ਦਸੂਹਾ ਨਿਵਾਸੀ ਵਜੋਂ ਹੋਈ ਹੈ। ਟਾਂਡਾ ਪੁਲਸ ਦੇ ਮੁੱਖ ਸਿਪਾਹੀ ਗੁਰਮੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਹੈ। ਹਾਦਸੇ 'ਚ ਜਖਮੀ ਹੋਏ ਮੋਟਰਸਾਈਕਲ ਸਵਾਰ ਨੂੰ ਦਸੂਹਾ ਹਸਪਤਾਲ ਲਿਜਾਇਆ ਗਿਆ ਸੀ ਪਰੰਤੂ ਉਸਦੀ ਮੌਤ ਹੋ ਗਈ।

PunjabKesari

ਮੁੱਖ ਸਿਪਾਹੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਸਵੀਰ ਲਾਲ ਟਿੱਲੂਵਾਲ ਖੁਣਖੁਣ ਤੋਂ ਵਾਪਸ ਦਸੂਹਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਟੱਕਰ ਮਾਰਨ ਵਾਲੀ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


author

Karan Kumar

Content Editor

Related News