ਪਾਰਕ ''ਚ ਸੈਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬਾਹਰੋਂ ਮੋਟਰਸਾਈਕਲ ਹੋਈ ਚੋਰੀ

Monday, Jun 01, 2026 - 03:43 PM (IST)

ਪਾਰਕ ''ਚ ਸੈਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬਾਹਰੋਂ ਮੋਟਰਸਾਈਕਲ ਹੋਈ ਚੋਰੀ

ਜਲੰਧਰ (ਸੋਨੂੰ)- ਮਹਾਨਗਰ ਜਲੰਧਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਪਾਰਕਾਂ ਵਿੱਚ ਸੈਰ ਕਰਨਾ ਵੀ ਲੋਕਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦਰਅਸਲ ਚੋਰ ਪਾਰਕਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਸ਼੍ਰੀ ਗੁਰੂ ਰਵਿਦਾਸ ਚੌਕ ਨੇੜੇ ਇਕ ਪਾਰਕ ਦੇ ਬਾਹਰੋਂ ਬਾਈਕ ਚੋਰੀ ਦਾ ਹੈ। ਪੀੜਤ ਕਰਨ ਨੇ ਦੱਸਿਆ ਕਿ ਉਹ ਦੇਰ ਰਾਤ ਸੈਰ ਲਈ ਆਇਆ ਸੀ ਅਤੇ ਉਸ ਦੀ ਸਪਲੈਂਡਰ ਪਲੱਸ ਬਾਈਕ ਪਾਰਕ ਦੇ ਬਾਹਰੋਂ ਚੋਰੀ ਹੋ ਗਈ।

ਪੀੜਤ ਆਮ ਵਾਂਗ ਪਾਰਕ 'ਚ ਸੈਰ ਕਰਨ ਗਿਆ ਸੀ ਅਤੇ ਉਸ ਨੇ ਆਪਣੀ ਸਪਲੈਂਡਰ ਪਲੱਸ ਬਾਈਕ ਬਾਹਰ ਤਾਲਾ ਲਗਾ ਕੇ ਖੜ੍ਹੀ ਕੀਤੀ ਸੀ। ਵਾਪਸ ਆਉਣ 'ਤੇ ਉਸ ਨੇ ਵੇਖਿਆ ਕਿ ਮੋਟਰਸਾਈਕਲ ਗਾਇਬ ਸੀ। ਪੀੜਤ ਨੇ ਕਿਹਾ ਕਿ ਉਸ ਨੇ 26 ਤਾਰੀਖ਼ ਨੂੰ ਸਾਈਕਲ ਚੋਰੀ ਹੋਣ ਬਾਰੇ ਪੁਲਸ ਰਿਪੋਰਟ ਦਰਜ ਕਰਵਾਈ ਸੀ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੇ ਖ਼ੁਦ ਸੀ. ਸੀ. ਟੀ. ਵੀ. ਫੁਟੇਜ ਕਢਵਾਈ ਹੈ। 

PunjabKesari

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ ਹੜ੍ਹਾਂ ਦਾ ਡਰ, ਪੈ ਸਕਦੀ ਹੈ ਵੱਡੀ ਮੁਸੀਬਤ

ਪੀੜਤ ਮੁਤਾਬਕ ਉਸ ਨੇ ਕਈ ਵਾਰ ਪੁਲਸ ਨਾਲ ਸੰਪਰਕ ਕੀਤਾ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਇਹ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੀ. ਸੀ. ਟੀ. ਵੀ. ਫੁਟੇਜ ਵਿੱਚ ਭੂਰੇ ਰੰਗ ਦੀ ਕਮੀਜ਼ ਪਹਿਨੇ ਇਕ ਨੌਜਵਾਨ ਨੂੰ ਮੋਟਰਸਾਈਕਲ ਚੋਰ ਕਰਦੇ ਵੇਖਿਆ ਗਿਆ ਹੈ, ਜਿਵੇਂ ਕਿ ਉਸ ਕੋਲ ਚਾਬੀਆਂ ਹੋਣ। ਪੀੜਤ ਪਿਛਲੇ ਚਾਰ-ਪੰਜ ਦਿਨਾਂ ਤੋਂ ਪੁਲਸ ਸਟੇਸ਼ਨ ਦੇ ਚੱਕਰ ਲਗਾ ਰਿਹਾ ਹੈ ਪਰ ਉਸ ਨੂੰ ਸਿਰਫ਼ ਭਰੋਸਾ ਹੀ ਮਿਲਿਆ ਹੈ। ਪੀੜਤ ਕਰਨ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਨੂੰ ਆਮ ਵਾਂਗ ਪਾਰਕ ਵਿੱਚ ਸੈਰ ਕਰਨ ਲਈ ਗਿਆ ਸੀ। ਉਸ ਨੇ ਆਪਣੀ ਮੋਟਰਸਾਈਕਲ ਪਾਰਕ ਦੇ ਬਾਹਰ ਹੋਰ ਵਾਹਨਾਂ ਦੇ ਨਾਲ ਪਾਰਕ ਕੀਤੀ ਅਤੇ ਸੁਰੱਖਿਆ ਲਈ ਹੈਂਡਲ ਲਾਕ ਲਗਾਇਆ ਸੀ। ਇਸ ਦੇ ਬਾਵਜੂਦ ਚੋਰਾਂ ਨੇ ਤਾਲਾ ਤੋੜ ਕੇ ਮੋਟਰਸਾਈਕਲ ਚੋਰੀ ਕਰ ਲਿਆ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਕਰਨ ਮੁਤਾਬਕ ਉਸ ਦੀ ਮੋਟਰਸਾਈਕਲ ਇਕ ਹੀਰੋ ਸਪਲੈਂਡਰ ਪਲੱਸ ਸੀ, ਜੋਕਿ ਪੂਰੀ ਤਰ੍ਹਾਂ ਕਾਲੇ ਰੰਗ ਦੀ ਸੀ। ਬਾਈਕ ਦਾ ਰਜਿਸਟ੍ਰੇਸ਼ਨ ਨੰਬਰ PB 08 AJ 4756 ਹੈ। ਇਹ 2019 ਮਾਡਲ ਸੀ।  ਪੀੜਤ ਕਰਨ ਨੇ ਭਾਵੁਕ ਹੋ ਕੇ ਦੱਸਿਆ ਕਿ ਉਸ ਨੇ ਮੋਟਰਸਾਈਕਲ ਬਹੁਤ ਮੁਸ਼ਕਿਲ ਨਾਲ ਈ. ਐੱਮ. ਆਈ. ਰਾਹੀਂ ਖ਼ਰੀਦਿਆ ਸੀ। ਹਾਲ ਹੀ ਵਿੱਚ ਸਾਰੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ ਸੀ। ਚੋਰੀ ਨੇ ਉਸਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹੁਣ ਉਸ ਨੂੰ ਸ਼ਹਿਰ ਦੇ ਅੰਦਰ ਜਾਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਆਉਣ-ਜਾਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ ਵੱਡਾ ਐਕਸ਼ਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

shivani attri

Content Editor

Related News