ਐਕਟਿਵਾ ਸਵਾਰ ਮਾਂ-ਧੀ ਨਾਲ ਵਾਪਰਿਆ ਭਿਆਨਕ ਹਾਦਸਾ, ਮਾਂ ਦੀ ਦਰਦਨਾਕ ਮੌਤ
Tuesday, Oct 14, 2025 - 05:47 PM (IST)

ਗੜ੍ਹਦੀਵਾਲਾ (ਭੱਟੀ)-ਗੜ੍ਹਦੀਵਾਲਾ ਦੇ ਨੇੜਲੇ ਪਿੰਡ ਡੱਫਰ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਸਕੂਲੀ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਇਕ ਕੁੜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਜਦਕਿ ਮਾਂ ਦੀ ਮੌਤ ਹੋ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ (58) ਵਾਸੀ ਰਾਮਗੜ੍ਹ ਕੁੱਲੀਆਂ ਥਾਣਾ ਮੁਕੇਰੀਆਂ ਆਪਣੀ ਕੁੜੀ ਮਨਪ੍ਰੀਤ ਕੌਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਪਿੰਡ ਅਰਗੋਵਾਲ ਤੋਂ ਪਿੰਡ ਸੱਜਣਾ ਥਾਣਾ ਦਸੂਹਾ ਨੂੰ ਜਾ ਰਹੀਆਂ ਸਨ।
ਇਹ ਵੀ ਪੜ੍ਹੋ: 19 ਸਾਲਾ ਮੁੰਡੇ ਨੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ
ਜਦੋਂ ਪਿੰਡ ਡੱਫਰ ਪੁੱਜੀਆਂ ਅਤੇ ਅਚਾਨਕ ਐਕਟਿਵਾ ਸਲਿੱਪ ਹੋਣ ਕਰਕੇ ਕੁੜੀ ਇਕ ਚੱਕੇ ਪਾਸੇ ਸੜਕ ਕਿਨਾਰੇ ਡਿੱਗ ਪਈ ਜਦਕਿ ਉਸ ਦੀ ਪਿੱਛੇ ਬੈਠੀ ਮਾਤਾ ਸੜਕ ਵਿਚਕਾਰ ਡਿੱਗਣ ਕਰਕੇ ਸਿਰ ਉਪਰੋਂ ਵਾਹਨ ਲੰਘਣ ਕਰਕੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਇਥੇ ਜ਼ਿਕਰਯੋਗ ਕਿ ਮ੍ਰਿਤਕ ਬਲਵਿੰਦਰ ਕੌਰ ਦੇ ਪਤੀ ਦੀ ਦੋ ਸਾਲ ਪਹਿਲਾਂ ਮੌਤ ਹੋਣ ਕਰਕੇ ਉਹ ਆਪਣੀ ਧੀ ਨਾਲ ਪਿੰਡ ਅਰਗੋਵਾਲ ਵਿਖੇ ਆਪਣੇ ਭਰਾ ਕੋਲ ਰਹਿ ਰਹੀਆਂ ਸਨ।
ਗੜ੍ਹਦੀਵਾਲਾ ਪੁਲਸ ਨੇ ਮੌਕੇ 'ਤੇ ਪੁੱਜ ਕੇ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਪਿੰਡ ਡੱਫਰ ਦੀ ਐਬੂਲੈਂਸ ਰਾਹੀਂ ਮਨਪ੍ਰੀਤ ਕੌਰ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਗਈ ਜਦਕਿ ਬਲਵਿੰਦਰ ਕੌਰ ਦੀ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਦਸੂਹਾ ਹਸਪਤਾਲ ਭੇਜ ਕੇ ਸਕੂਲੀ ਬੱਸ ਆਪਣੇ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਕਈ ਪਹਿਲੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8