ਪੁਲਸ ਮੁਲਾਜ਼ਮ ਵੱਲੋਂ ਪੁੱਤ ਨੂੰ ਗੈਂਗਸਟਰ ਕਹਿਣ ’ਤੇ ਭੜਕੀ ਮਾਂ, ਹੋਇਆ ਹੰਗਾਮਾ (ਵੀਡੀਓ)

Sunday, Jun 25, 2023 - 06:43 PM (IST)

ਪੁਲਸ ਮੁਲਾਜ਼ਮ ਵੱਲੋਂ ਪੁੱਤ ਨੂੰ ਗੈਂਗਸਟਰ ਕਹਿਣ ’ਤੇ ਭੜਕੀ ਮਾਂ, ਹੋਇਆ ਹੰਗਾਮਾ (ਵੀਡੀਓ)

ਜਲੰਧਰ : ਜਲੰਧਰ ਦੇ ਨਕੋਦਰ ਚੌਕ ’ਚ ਮਾਹੌਲ ਤਣਾਅਪੂਰਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਕ ਔਰਤ ਨੇ ਟ੍ਰੈਫਿਕ ਪੁਲਸ ’ਤੇ ਗੰਭੀਰ ਦੋਸ਼ ਲਗਾਏ ਹਨ। ਔਰਤ ਨੇ ਟਰੈਫਿਕ ਪੁਲਸ ਦੇ ਏ. ਐੱਸ. ਆਈ. ’ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਉਸ ਦੇ ਪੁੱਤ ਨੂੰ ਗੈਂਗਸਟਰ ਕਿਉਂ ਕਿਹਾ, ਉਸ ਦੀ ਕੀ ਗ਼ਲਤੀ ਹੈ। ਉਸ ਦੇ ਪੁੱਤ ਨੂੰ ਹੱਥ ਕਿਉਂ ਲਾਇਆ, ਧੱਕਾ ਮੁੱਕੀ ਕਿਉਂ ਕੀਤੀ। ਪੁਲਸ ਮੁਲਾਜ਼ਮ ਦੀ ਕਲਾਸ ਲਗਾਉਂਦੇ ਹੋਏ ਔਰਤ ਨੇ ਕਿਹਾ ਕਿ ਤੁਹਾਡੇ ਤੋਂ ਚੋਰ, ਲੁਟੇਰੇ ਅਤੇ ਗੈਂਗਸਟਰ ਤਾਂ ਫੜੇ ਨਹੀਂ ਜਾਂਦੇ ਤੇ ਉਸ ਦੇ ਪੁੱਤ ਨੂੰ ਗੈਂਗਸਟਰ ਕਹਿ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਇਹ 2 ਟੋਲ ਪਲਾਜ਼ੇ ਵੀ ਕਰਨ ਜਾ ਰਹੀ ਬੰਦ

ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਵੀਡੀਓ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਟ੍ਰੈਫਿਕ ਪੁਲਸ ਏ. ਐੱਸ. ਆਈ. ਨੇ ਰਸਤੇ ’ਚ ਨੌਜਵਾਨ ਨੂੰ ਫ਼ੋਨ ਸੁਣਦਿਆਂ ਰੋਕਿਆ ਤੇ ਉਸ ਦੀ ਐਕਟਿਵਾ ਦੀ ਚਾਬੀ ਕੱਢ ਲਈ, ਜਿਸ ’ਤੇ ਲੜਕੇ ਨੇ ਕਿਹਾ ਕਿ ਉਸ ਨੇ ਕੀ ਅਪਰਾਧ ਕੀਤਾ ਹੈ। ਪੁਲਸ ਮੁਲਾਜ਼ਮ ਨੇ ਉਸ ਨੂੰ ਗੈਂਗਸਟਰ ਕਿਹਾ, ਜਿਸ ’ਤੇ ਤਕਰਾਰ ਵਧ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ।


author

Manoj

Content Editor

Related News