ਦਿੱਲੀ ’ਚ ਫਲੈਟ ਦੇਣ ਦੇ ਨਾਂ ’ਤੇ ਕੀਤੀ 24 ਲੱਖ ਤੋਂ ਵਧੇਰੇ ਦੀ ਠੱਗੀ, ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
Wednesday, Jul 12, 2023 - 04:42 PM (IST)

ਰੂਪਨਗਰ (ਵਿਜੇ)- ਦਿੱਲੀ ’ਚ ਪਲਾਟ ਦੇਣ ਦੇ ਨਾਂ ’ਤੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਹੋ ਗਈ, ਜਿਸ ਸਬੰਧ ’ਚ ਸਿਟੀ ਪੁਲਸ ਵੱਲੋਂ ਮੁਲਜ਼ਮਾਂ ਵਿਰੁੱਧ ਧੋਖਾਦੇਹੀ ਦਾ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਇਕਬਾਲ ਸਿੰਘ ਪੁੱਤਰ ਸਰਦਾਰਾ ਸਿੰਘ ਨਿਵਾਸੀ ਪਿੰਡ ਫਰੀਦ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਸ ਨਾਲ ਮੁਲਜ਼ਮਾਂ ਨੇ ਦਿੱਲੀ ਵਿਖੇ ਫਲੈਟ ਦੇਣ ਦੇ ਨਾਂ ’ਤੇ 24,68,250 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਹੁਣ ਡੀ. ਐੱਸ. ਪੀ. ਆਰ. ਦੀ ਇੰਨਕੁਆਰੀ ਤੋਂ ਬਾਅਦ ਮੁਲਜ਼ਮ ਮੇਘਰਾਜ ਰਾਠੌਰ ਪੁੱਤਰ ਕੈਲਾਸ਼ ਚੰਦਰ ਨਿਵਾਸੀ ਨਿਊ ਫਰੈਂਡਸ ਕਾਲੋਨੀ ਦਿੱਲੀ, ਪ੍ਰਤੀਕ ਪਾਹਵਾ, ਹੰਮਤ ਸਿੰਘ, ਕੁਲਭੂਸ਼ਨ ਸਿੰਘ ਪਠਾਨੀਆ ਪੁੱਤਰ ਕੈਪਟਨ ਦਿਲਦਾਰ ਸਿੰਘ ਪਠਾਨੀਆਂ ਸੈਕਟਰ 37ਡੀ ਚੰਡੀਗਡ਼੍ਹ ਵਿਰੁੱਧ ਧੋਖਾਦੇਹੀ ਦਾ ਪਰਚਾ ਦਰਜ ਕਰ ਲਿਆ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ।