ਸਵੇਰੇ-ਸ਼ਾਮ ਵਿਜ਼ੀਬਿਲਟੀ ਜ਼ੀਰੋ ਹੋਣ ’ਤੇ ਦੇਰੀ ਨਾਲ ਪਹੁੰਚੀਆਂ ਵਧੇਰੇ ਬੱਸਾਂ, ਯਾਤਰੀਆਂ ਦੀ ਗਿਣਤੀ ’ਚ ਵੀ ਆਈ ਗਿਰਾਵਟ

01/22/2021 11:56:53 AM

ਜਲੰਧਰ(ਪੁਨੀਤ)–2-3 ਦਿਨ ਖੁੱਲ੍ਹ ਕੇ ਨਿਕਲੀ ਧੁੱਪ ਕਾਰਣ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਸੀ ਪਰ ਹੁਣ ਸੰਘਣੀ ਧੁੰਦ ਪੈਣ ਕਾਰਣ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਹੋਈ ਹੈ। ਧੁੰਦ ਕਾਰਣ ਸਵੇਰੇ ਤੇ ਸ਼ਾਮੀਂ ਵਿਜ਼ੀਬਿਲਟੀ ਜ਼ੀਰੋ ਹੋਣ ’ਤੇ ਦੂਜੇ ਸੂਬਿਆਂ ਤੇ ਸ਼ਹਿਰਾਂ ਤੋਂ ਆਉਣ ਵਾਲੀਆਂ ਵਧੇਰੇ ਬੱਸਾਂ ਦੇਰੀ ਨਾਲ ਪਹੁੰਚੀਆਂ, ਜਿਸ ਕਾਰਣ ਯਾਤਰੀਆਂ ਨੂੰ ਬੱਸਾਂ ਦੀ ਉਡੀਕ ਕਰਨੀ ਪਈ।
ਜੋ ਬੱਸਾਂ ਜਲੰਧਰ ਡਿਪੂਆਂ ਤੋਂ ਰਵਾਨਾ ਹੁੰਦੀ ਆਂ ਹਨ, ਉਹ ਸਮੇਂ ’ਤੇ ਰਵਾਨਾ ਤਾਂ ਹੋਈਆਂ ਪਰ ਆਪਣੀ ਮੰਜ਼ਿਲ ਤੱਕ ਉਹ ਵੀ ਦੇਰੀ ਨਾਲ ਪਹੁੰਚ ਸਕੀਆਂ ਕਿਉਂਕਿ ਧੁੰਦ ਕਾਰਣ ਬੱਸਾਂ ਹੌਲੀ ਚਲਾਉਣੀ ਪੈ ਰਹੀਆਂ ਸਨ। ਦੁਪਹਿਰ ਦੇ ਸਮੇਂ ਬੱਸਾਂ ਨੇ ਕੁਝ ਰਫਤਾਰ ਜ਼ਰੂਰ ਫੜੀ ਪਰ ਸ਼ਾਮ ਹੁੰਦੇ-ਹੁੰਦੇ ਦੁਬਾਰਾ ਧੁੰਦ ਪੈ ਜਾਣ ਕਾਰਣ ਵਿਜ਼ੀਬਿਲਟੀ ਫਿਰ ਤੋਂ ਜ਼ੀਰੋ ਹੋ ਕੇ ਰਹਿ ਗਈ। ਇਸ ਲਈ ਕੰਮਕਾਜ ’ਤੇ ਜਾਣ ਵਾਲੇ ਲੋਕ ਸਵੇਰੇ ਦੇਰੀ ਨਾਲ ਆਪਣੇ ਦਫਤਰਾਂ ਵਿਚ ਪਹੁੰਚੇ ਅਤੇ ਸ਼ਾਮ ਨੂੰ ਛੁੱਟੀ ਉਪਰੰਤ ਘਰ ਜਾਣ ਵਿਚ ਵੀ ਉਨ੍ਹਾਂ ਨੂੰ ਕਾਫੀ ਸਮਾਂ ਲੱਗਾ।

PunjabKesari
ਸੰਘਣੀ ਧੁੰਦ ਕਾਰਣ ਗੁਆਂਢੀ ਸੂਬਿਆਂ ਵੱਲੋਂ ਪੰਜਾਬ ਵਿਚ ਜਾਣ ਵਾਲੀਆਂ ਬੱਸਾਂ ਦਾ ਆਵਾਜਾਈ ਘਟਾ ਦਿੱਤੀ ਗਈ ਹੈ। ਇਸ ਕ੍ਰਮ ਵਿਚ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਕਾਫੀ ਘੱਟ ਗਈ ਹੈ। ਬੱਸ ਡਰਾਈਵਰਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਹਿਮਾਚਲ ਲਈ ਸਵਾਰੀਆਂ ਬਹੁਤ ਜ਼ਿਆਦਾ ਸਨ ਪਰ ਉਸਦੇ ਮੁਕਾਬਲੇ ਅੱਜ ਸਵਾਰੀਆਂ ਨਾ ਦੇ ਬਰਾਬਰ ਹਨ। ਸ਼ਿਮਲਾ ਲਈ ਜਾਣ ਵਾਲੀਆਂ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਵਿਚ ਬਹੁਤ ਗਿਰਾਵਟ ਆਈ ਹੈ। ਹਰਿਆਣਾ ਤੋਂ ਆਉਣ ਵਾਲੀਆਂ ਬੱਸਾਂ ਵੀ ਰਸਤੇ ਵਿਚ ਸੰਘਣੀ ਧੁੰਦ ਕਾਰਣ ਦੇਰੀ ਨਾਲ ਬੱਸ ਸਟੈਂਡ ’ਤੇ ਪਹੁੰਚੀਆਂ ਅਤੇ ਉਨ੍ਹਾਂ ਵਿਚ ਸਵਾਰੀਆਂ ਦੀ ਗਿਣਤੀ ਵੀ ਬਹੁਤ ਘੱਟ ਸੀ। ਅੱਜ ਉਹ ਲੋਕ ਹੀ ਸਫਰ ਲਈ ਨਿਕਲੇ, ਜਿਨ੍ਹਾਂ ਲਈ ਜਾਣਾ ਬਹੁਤ ਜ਼ਰੂਰੀ ਸੀ। ਪੰਜਾਬ ਵਿਚ ਯਾਤਰੀਆਂ ਦੀ ਘੱਟ ਗਿਣਤੀ ਕਾਰਣ ਪ੍ਰਾਈਵੇਟ ਟਰਾਂਸਪੋਰਟਰਜ਼ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਸ ਸੰਦਰਭ ਵਿਚ ਸਭ ਤੋਂ ਜ਼ਿਆਦਾ ਚੱਲਣ ਵਾਲੇ ਚੰਡੀਗੜ੍ਹ ਰੂਟ ਵਿਚ ਵੀ ਰੁਟੀਨ ਦੇ ਮੁਤਾਬਕ ਰਿਸਪਾਂਸ ਨਹੀਂ ਮਿਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਚੰਡੀਗੜ੍ਹ ਰੂਟ ਆਸ ਮੁਤਾਬਕ ਨਹੀਂ ਹੈ ਤਾਂ ਦੂਜੇ ਰੂਟਾਂ ਦੀ ਰਫਤਾਰ ਘੱਟ ਹੋਣਾ ਸੁਭਾਵਿਕ ਹੈ।


Aarti dhillon

Content Editor

Related News