ਮੋਬਾਇਲ ਵਿੰਗ ਨੇ ਫੜੇ ਬਿਨਾਂ ਬਿੱਲ ਮਾਲ ਦੇ 5 ਟਰੱਕ

02/05/2021 9:57:25 AM

ਜਲੰਧਰ (ਜ. ਬ.)– ਆਬਕਾਰੀ ਮਹਿਕਮੇ ਦੇ ਮੋਬਾਇਲ ਵਿੰਗ ਦੀਆਂ ਵੱਖ-ਵੱਖ ਟੀਮਾਂ ਨੇ ਕਈ ਥਾਵਾਂ ’ਤੇ ਨਾਕੇ ਲਾ ਕੇ 5 ਟਰੱਕ ਬਿਨਾਂ ਬਿੱਲ ਮਾਲ ਦੇ ਕਾਬੂ ਕੀਤੇ। ਜਾਣਕਾਰੀ ਦਿੰਦੇ ਮਹਿਕਮੇ ਦੇ ਸਹਾਇਕ ਕਮਿਸ਼ਨਰ ਡੀ. ਐੱਸ. ਗਰਚਾ ਨੇ ਦੱਸਿਆ ਕਿ ਮਹਿਕਮੇ ਵੱਲੋਂ ਜਲੰਧਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਨਾਕੇ ਲਾ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਹੁਸ਼ਿਆਰਪੁਰ ਰੋਡ ’ਤੇ ਇਕ ਟਰੱਕ ਪਰਚੂਨ ਦਾ ਅਤੇ ਇਕ ਟਰੱਕ ਸੋਲਰ ਪੈਨਲਜ਼ ਦਾ ਫੜਿਆ ਗਿਆ । ਪਠਾਨਕੋਟ ਰੋਡ ’ਤੇ ਨਾਕੇ ਦੌਰਾਨ ਇਕ ਟਰੱਕ ਸੀਮੈਂਟ ਦਾ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਫਗਵਾੜਾ ਨੇੜੇ ਨਾਕੇ ’ਤੇ ਇਕ ਟਰੱਕ ਵਾਇਰ ਰਾਡ ਅਤੇ ਪਠਾਨਕੋਟ ਰੋਡ ’ਤੇ ਚੈਕਿੰਗ ਦੌਰਾਨ ਇਕ ਟਰੱਕ ਸਕਰੈਪ ਦਾ ਕਾਬੂ ਕੀਤਾ ਗਿਆ।

ਗਰਚਾ ਨੇ ਦੱਸਿਆ ਕਿ ਮਹਿਕਮੇ ਵੱਲੋਂ ਬਿਨਾਂ ਬਿੱਲ ਅਤੇ ਟੈਕਸ ਦੇ ਮਾਲ ਲਿਆਉਣ-ਲਿਜਾਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਹੜਾ ਵੀ ਇਸ ਤਰ੍ਹਾਂ ਦਾ ਨਾਜਾਇਜ਼ ਧੰਦਾ ਫੜਿਆ ਗਿਆ, ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News