ਹਥਿਆਰ ਦੀ ਨੋਕ ''ਤੇ ਲੁਟੇਰੇ ਨੇ ਵਿਦਿਆਰਥਣ ਤੋਂ ਖੋਹਿਆ ਮੋਬਾਇਲ

Monday, Sep 23, 2019 - 03:29 PM (IST)

ਹਥਿਆਰ ਦੀ ਨੋਕ ''ਤੇ ਲੁਟੇਰੇ ਨੇ ਵਿਦਿਆਰਥਣ ਤੋਂ ਖੋਹਿਆ ਮੋਬਾਇਲ

ਟਾਂਡਾ (ਜਸਵਿੰਦਰ)— ਸਰਕਾਰੀ ਕਾਲਜ ਟਾਂਡਾ ਦੀ ਵਿਦਿਆਥਣ ਕੋਲੋ ਬਿਨ੍ਹਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਇਕ ਲੁਟੇਰਾ ਲੜਕੀ ਦੀ ਧੋਣ 'ਤੇ ਦਾਤਰ ਮਾਰ ਕੇ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੀਲਮ ਰਾਣੀ ਪੁੱਤਰੀ ਬਲਵੀਰ ਕੁਮਾਰ ਵਾਸੀ ਕੂੰਟਾ ਆਪਣੀ ਐੱਮ. ਏ. ਫਸਟ ਦੀ ਕਲਾਸ ਲਗਾਉਣ ਉਪਰੰਤ ਜਾਜਾ ਬਾਈਪਾਸ ਵੱਲ ਫੋਨ 'ਤੇ ਗੱਲ ਕਰਦੀ ਜਾ ਰਹੀ ਤਾਂ ਬਿਨਾ ਨੰਬਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਇਕ ਲੁਟੇਰੇ ਨੇ ਲੜਕੀ ਦੇ ਦਾਤਰ ਮਾਰ ਕੇ ਮੋਬਾਇਲ ਖੋਹ ਲਿਆ ਅਤੇ ਰਸੂਲਪੁਰ ਦੀ ਤਰਫ ਫਰਾਰਾ ਹੋ ਗਿਆ। ਇਸ ਸਬੰਧੀ ਟਾਂਡਾ ਪੁਲਸ ਨੂੰ ਦੱਸਣ 'ਤੇ ਪੁਲਸ ਮੁਸਤੈਦੀ ਨਾਲ ਲੁਟੇਰੇ ਦੀ ਭਾਲ ਕਰ ਰਹੀ ਹੈ।


author

shivani attri

Content Editor

Related News