ਜੂਸ ਪੀਣ ਦੇ ਬਹਾਨੇ ਰੇਹੜੀ ਵਾਲੇ ਕੋਲੋਂ ਨੌਜਵਾਨ ਮੋਬਾਇਲ ਖੋਹ ਕੇ ਹੋਇਆ ਫਰਾਰ

Saturday, Nov 16, 2024 - 06:41 PM (IST)

ਜੂਸ ਪੀਣ ਦੇ ਬਹਾਨੇ ਰੇਹੜੀ ਵਾਲੇ ਕੋਲੋਂ ਨੌਜਵਾਨ ਮੋਬਾਇਲ ਖੋਹ ਕੇ ਹੋਇਆ ਫਰਾਰ

ਹੁਸ਼ਿਆਰਪੁਰ (ਰਾਜਪੂਤ)- ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਸਥਿਤ ਪਿੰਡ ਨਵੀਂ ਬਸੀ (ਨਜਦੀਕ ਪੀਰਾਂ ਦਾ ਦਰਬਾਰ) ਵਿਖੇ ਜੂਸ ਦੀ ਰੇਹੜੀ ਲਗਾਉਣ ਵਾਲੇ ਤੋਂ ਨੌਜਵਾਨ ਜੂਸ ਪੀਣ ਦੇ ਬਹਾਨੇ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਜਾਣਕਾਰੀ ਦਿੰਦੇ ਹੋਏ ਚਮਨ ਲਾਲ ਪੁੱਤਰ ਓਮ ਪ੍ਰਕਾਸ਼ ਨਿਵਾਸੀ ਪਿੰਡ ਬਸੀ ਨੌ ਨੇ ਦੱਸਿਆ ਕਿ ਉਸ ਕੋਲ ਮੋਟਰ ਸਾਈਕਲ 'ਤੇ ਸਵਾਰ ਅਣਪਛਾਤਾ ਨੌਜਵਾਨ ਜੂਸ ਪੀਣ ਆਇਆ ਅਤੇ ਜਦੋਂ ਉਹ ਉਸ ਲਈ ਜੂਸ ਤਿਆਰ ਕਰ ਰਿਹਾ ਸੀ ਤਾਂ ਉਹ ਜੂਸ ਉੱਥੇ ਹੀ ਛੱਡ ਕੇ ਮੋਬਾਇਲ ਫੋਨ ਖੋਹ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ।  ਰੇਹੜੀ ਮਾਲਕ ਨੇ ਦੱਸਿਆ ਕਿ ਉਸ ਨੂੰ ਮਹਿੰਗੇ ਭਾਅ ਦਾ ਮੋਬਾਇਲ ਉਸ ਦੇ ਪੁੱਤਰ ਵੱਲੋਂ ਵਿਦੇਸ਼ ਵਿਚੋਂ ਭੇਜਿਆ ਗਿਆ ਸੀ। ਉਕਤ ਘਟਨਾ ਦੀ ਜਾਣਕਾਰੀ ਥਾਣਾ ਹਰਿਆਣਾ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ, ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਦੁਬਈ ਗਏ ਟਾਂਡਾ ਦੇ ਨੌਜਵਾਨ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News