ਮੋਬਾਇਲ ਫੋਨ ਨਾ ਦੇਣ ''ਤੇ ਕੀਤਾ ਹਮਲਾ, 4 ਖਿਲਾਫ ਕੇਸ ਦਰਜ

11/15/2018 1:12:43 AM

ਜਲੰਧਰ,(ਮਹੇਸ਼)— ਥਾਣਾ ਰਾਮਾਮੰਡੀ ਅਧੀਨ ਪੈਂਦੇ ਸੰਤੋਸ਼ੀ ਨਗਰ ਰੋਡ 'ਤੇ ਐਨਕਾਂ ਵੇਚਣ ਵਾਲੇ ਇਕ ਵਿਅਕਤੀ ਨੂੰ ਕੁਝ ਲੋਕਾਂ ਨੇ ਹਮਲਾ ਕਰ ਕੇ ਗੰਭੀਰ ਤੌਰ 'ਤੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਮਰੀਕ ਨਗਰ ਵਾਸੀ ਤੀਰਥ ਸਿੰਘ ਨੇ ਥਾਣਾ ਰਾਮਾਮੰਡੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੇ ਮੋਟਰਸਾਈਕਲ 'ਤੇ ਫੇਰੀ ਲਗਾ ਕੇ ਐਨਕਾਂ ਵੇਚਣ ਦਾ ਕੰਮ ਕਰਦਾ ਹੈ। ਉਸਦੇ ਖੇਤਰ 'ਚ ਰਹਿਣ ਵਾਲੀ ਗੁਲੇਰੀ ਸਿੰਘ, ਮਨੀ ਸਿੰਘ ਅਤੇ ਉਸ ਦੇ 2 ਹੋਰ ਸਾਥੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਹਮਲੇ 'ਚ ਕੁਝ ਦਿਨ ਪਹਿਲਾਂ ਉਕਤ ਲੋਕਾਂ ਨੇ ਉਸ ਦਾ ਮੋਬਾਇਲ ਫੋਨ ਮੰਗਿਆ ਜੋ ਉਸ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਉਸੇ ਰੰਜਿਸ਼ 'ਚ ਉਨ੍ਹਾਂ ਨੇ ਉਸ 'ਤੇ ਹਮਲਾ ਕੀਤਾ। ਐੱਸ. ਐੱਚ. ਓ. ਥਾਣਾ ਰਾਮਾਮੰਡੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਤੀਰਥ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਗੁਲੇਰੀ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਥਾਣਾ ਰਾਮਾ ਮੰਡੀ 'ਚ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


Related News