ਖਾਣਾ ਲੈ ਕੇ ਘਰ ਜਾ ਰਹੇ ਨੌਜਵਾਨ ਤੋਂ ਗੰਨ ਪੁਆਇੰਟ ’ਤੇ ਮੋਬਾਇਲ ਤੇ ਲੁੱਟਿਆ ਕੈਸ਼
Wednesday, Aug 07, 2024 - 02:07 PM (IST)
ਜਲੰਧਰ (ਜ. ਬ.)–ਸੋਢਲ ਰੋਡ ’ਤੇ ਸਥਿਤ ਸ਼ਿਵ ਨਗਰ ਵਿਚ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ 3 ਲੁਟੇਰੇ ਢਾਬੇ ਤੋਂ ਖਾਣਾ ਲੈ ਕੇ ਘਰ ਜਾ ਰਹੇ ਨੌਜਵਾਨ ਤੋਂ ਗੰਨ ਪੁਆਇੰਟ ’ਤੇ ਮੋਬਾਇਲ ਅਤੇ ਜੇਬ ਵਿਚੋਂ ਕੈਸ਼ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਸੋਮਵਾਰ ਰਾਤ ਪੌਣੇ 12 ਵਜੇ ਦੇ ਕਰੀਬ ਦੀ ਹੈ, ਜਦੋਂ ਪੁਲਸ ਪਠਾਨਕੋਟ ਚੌਕ ’ਤੇ ਹੋਏ ਗੋਲ਼ੀਕਾਂਡ ਨੂੰ ਲੈ ਕੇ ਸਰਗਰਮ ਸੀ। ਜਾਣਕਾਰੀ ਦਿੰਦਿਆਂ ਸ਼ਿਵ ਨਗਰ ਵਾਸੀ ਤਾਜ ਨੇ ਦੱਸਿਆ ਕਿ ਉਹ ਘਰ ਦੀ ਕੁਝ ਦੂਰੀ ’ਤੇ ਸਥਿਤ ਇਕ ਢਾਬੇ ਤੋਂ ਖਾਣਾ ਲੈ ਕੇ ਵਾਪਸ ਘਰ ਜਾ ਰਿਹਾ ਸੀ। ਜਿਵੇਂ ਹੀ ਗਲੀ ਵਿਚ ਪਹੁੰਚਿਆ ਤਾਂ ਇਕ ਸਪਲੈਂਡਰ ਮੋਟਰਸਾਈਕਲ ਉਸ ਕੋਲੋਂ ਲੰਘਿਆ, ਜਿਸ ’ਤੇ 3 ਨੌਜਵਾਨ ਸਵਾਰ ਸਨ। ਉਸ ਨੂੰ ਸ਼ੱਕ ਹੋਇਆ ਪਰ ਇਸੇ ਦੌਰਾਨ ਉਹ ਨੌਜਵਾਨ ਵਾਪਸ ਆ ਗਏ।
ਸਭ ਤੋਂ ਪਿੱਛੇ ਬੈਠੇ ਨੌਜਵਾਨ ਨੇ ਪਿਸਤੌਲ ਕੱਢ ਲਿਆ, ਜਦਕਿ ਵਿਚਕਾਰ ਬੈਠੇ ਨੌਜਵਾਨ ਕੋਲ ਦਾਤ ਸੀ। ਉਨ੍ਹਾਂ ਨੇ ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਜੇਬ ਵਿਚੋਂ ਮੋਬਾਇਲ ਅਤੇ ਕੁਝ ਕੈਸ਼ ਕੱਢ ਲਿਆ। ਜਾਂਦੇ ਹੋਏ ਇਕ ਲੁਟੇਰੇ ਨੇ ਪਿਸਤੌਲ ਵਿਖਾ ਕੇ ਦੋਬਾਰਾ ਧਮਕੀ ਦਿੱਤੀ ਅਤੇ ਫਿਰ ਉਹ ਫ਼ਰਾਰ ਹੋ ਗਏ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਉੱਡੇ ਕਾਰ ਦੇ ਪਰਖੱਚੇ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ ਰਹਿ ਗਈ। ਹਰ ਰੋਜ਼ ਸ਼ਹਿਰ ਵਿਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਲੋਕ ਵੀ ਦਹਿਸ਼ਤ ਵਿਚ ਹਨ, ਜਿਸ ਕਾਰਨ ਲੋਕਾਂ ਨੇ ਰਾਤ ਸਮੇਂ ਘਰੋਂ ਨਿਕਲਣਾ ਹੀ ਬੰਦ ਕਰ ਦਿੱਤਾ ਹੈ ਪਰ ਜੋ ਨਿਕਲ ਰਹੇ ਹਨ, ਉਹ ਲੁਟੇਰਿਆਂ ਦੇ ਹੱਥੇ ਚੜ੍ਹ ਰਹੇ ਹਨ। ਅਜਿਹੇ ਹਾਲਾਤ ਸ਼ਹਿਰ ਦੇ ਕਦੇ ਨਹੀਂ ਹੋਏ, ਜੋ ਹੁਣ ਵੇਖਣ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵੱਡਾ ਹਾਦਸਾ, ਭਿਆਨਕ ਟੱਕਰ ਤੋਂ ਬਾਅਦ ਸਕੂਲ ਬੱਸ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ