92.68 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਿਧਾਇਕ ਰਾਜਾ ਨੇ ਰੱਖਿਆ ਨੀਂਹ-ਪੱਥਰ
Saturday, Oct 11, 2025 - 07:13 PM (IST)

ਟਾਂਡਾ ਉੜਮੁੜ (ਮੋਮੀ)-ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਿੰਡ ਦਾਰਾਪੁਰ ਵਿਚ ਟਾਂਡਾ-ਢੋਲਬਾਹਾ ਸੜਕ ਤੋਂ ਦਾਰਾਪੁਰ ਵਾਇਆ ਸਕਰਾਲਾ ਵਾਲੀ ਸੜਕ ਦਾ ਨੀਂਹ-ਪੱਥਰ ਰੱਖਣ ਸਮੇਂ ਕੀਤਾ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਰਾਤੀਂ ਸੁੱਤਾ ਮੁੜ ਨਾ ਉੱਠਿਆ ਮਾਪਿਆਂ ਦਾ ਲਾਡਲਾ ਪੁੱਤ, ਆਵਾਜ਼ਾਂ ਮਾਰਦਾ ਰਹਿ ਗਿਆ ਪਰਿਵਾਰ
ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਕਰੀਬ 92.68 ਲੱਖ ਦੀ ਲਾਗਤ ਨਾਲ 4.5 ਕਿਲੋਮੀਟਰ ਸੜਕ ਦਾ ਕਾਰਜ ਬਹੁਤ ਜਲਦ ਹੀ ਨੇਪਰੇ ਚਾੜ੍ਹ ਲਿਆ ਜਾਵੇਗਾ। ਇਸ ਮੌਕੇ ਵਿਧਾਇਕ ਰਾਜਾ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਵਿਕਾਸ ਆਮ ਆਦਮੀ ਪਾਰਟੀ ਨੇ ਕੀਤਾ ਹੈ, ਉਹ ਹੁਣ ਤੱਕ ਰਾਜ ਕਰ ਚੁੱਕੀਆਂ ਵੱਖ-ਵੱਖ ਪਾਰਟੀਆਂ ਨਹੀਂ ਕਰ ਸਕੀਆਂ। ਇਸੇ ਕਾਰਨ ਹੀ ਅੱਜ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੇ ਕਾਰਜਕਾਲ ਅਤੇ ਵਿਕਾਸ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਵਿਧਾਇਕ ਰਾਜਾ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਦੇ ਨਾਲ-ਨਾਲ ਸਿੱਖਿਆ, ਖੇਤੀਬਾੜੀ ਅਤੇ ਸਿਹਤ ਦੇ ਖੇਤਰ ਵਿਚ ਅਨੇਕਾਂ ਕਾਰਜ ਕੀਤੇ ਹਨ, ਜਿਨ੍ਹਾਂ ਕਾਰਨ ਪੰਜਾਬ ਦੀ ਕਾਇਆਕਲਪ ਕੀਤੀ ਜਾ ਚੁੱਕੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਦਾ ਧੰਨਵਾਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ।
ਇਹ ਵੀ ਪੜ੍ਹੋ: ਜਲੰਧਰ 'ਚ ਰਾਜਪਾਲ ਕਟਾਰੀਆ ਨੇ ਵਿਦਿਆ ਧਾਮ ਦਾ ਕੀਤਾ ਦੌਰਾ, ਬੱਚਿਆਂ ਦੀ ਪੜ੍ਹਾਈ ਲਈ ਕੀਤਾ ਅਹਿਮ ਐਲਾਨ
ਇਸ ਮੌਕੇ ਸਰਪੰਚ ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਜਸਵਿੰਦਰ ਪਾਲ ਸਿੰਘ, ਐੱਸ. ਡੀ. ਓ. ਬਲਦੇਵ ਰਾਜ, ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ, ਪੰਚ ਸੁਖਬੀਰ ਸਿੰਘ ਕਾਲਕਟ, ਜਸਵੀਰ ਸਿੰਘ ਕਾਲਕਟ, ਪੰਚ ਹਰਦੀਪ ਸਿੰਘ, ਪੰਚ ਪ੍ਰਦੀਪ ਸਿੰਘ, ਪੰਚ ਸੁਖਬੀਰ ਕੌਰ, ਅਮਨਪ੍ਰੀਤ ਸਿੰਘ ਢਿੱਲੋਂ, ਤਰਸੇਮ ਸਿੰਘ ਕਾਲਕਟ, ਹਰਜਿੰਦਰ ਸਿੰਘ, ਬਾਬਾ ਬਲਵੰਤ ਸਿੰਘ, ਲਾਲ ਸਿੰਘ, ਰਾਜਮਲ ਸਿੰਘ, ਰਾਮ ਕ੍ਰਿਸ਼ਨ, ਸਾਬੀ ਨੰਨੜ, ਦਰਸ਼ਨ ਸਿੰਘ ਨੰਨੜ, ਮਿਸਤਰੀ ਸੁਖਪਾਲ ਸਿੰਘ, ਸੁਰਿੰਦਰ ਸਿੰਘ ਜੌਹਲ, ਕੁਲਵਿੰਦਰ ਸਿੰਘ ਜੌਹਲ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਦੁੱਧ ਵੰਡਣ ਜਾ ਰਿਹਾ ਡੇਅਰੀ ਵਰਕਰ ਗੋਲ਼ੀਆਂ ਨਾਲ ਭੁੰਨਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8