ਯੂਕ੍ਰੇਨ ’ਚ ਫਸੀ ਗੁਰਲੀਨ ਦੇ ਪਿਤਾ ਨਾਲ ਵਿਧਾਇਕ ਚੀਮਾ ਨੇ ਕੀਤੀ ਗੱਲਬਾਤ

02/28/2022 5:35:51 PM

ਸੁਲਤਾਨਪੁਰ ਲੋਧੀ (ਧੀਰ)-ਯੁੱਧ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੋ ਸਕਦਾ ਪਰ ਇਹ ਵਿਨਾਸ਼ ਦੀ ਪਟਕਥਾ ਜ਼ਰੂਰ ਲਿਖ ਦਿੰਦਾ ਹੈ। ਇਸ ਦਾ ਅਸਰ ਉਨ੍ਹਾਂ ਲੋਕਾਂ ’ਤੇ ਵੀ ਪੈਂਦਾ ਹੈ, ਜਿਨ੍ਹਾਂ ਦਾ ਕੋਈ ਸਰੋਕਾਰ ਵੀ ਨਹੀਂ ਹੁੰਦਾ। ਅਜਿਹਾ ਹੀ ਕੁਝ ਯੂਕ੍ਰੇਨ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨਾਲ ਹੋ ਰਿਹਾ ਹੈ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਪੰਜਾਬੀ ਹਨ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਪਿੰਡ ਹੈਬਤਪੁਰ ਵਿਖੇ ਯੂਕ੍ਰੇਨ ’ਚ ਫਸੀ ਗੁਰਲੀਨ ਕੌਰ ਦੇ ਪਿਤਾ ਨਾਲ ਗੁਰਲੀਨ ਦਾ ਹਾਲ ਪੁੱਛਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਗੁਰਲੀਨ ਦੇ ਪਿਤਾ ਮੁਤਾਬਕ ਬੱਚਿਆਂ ਦਾ ਇਕ-ਇਕ ਪਲ ਮੁਸੀਬਤ ’ਚ ਕੱਟ ਰਿਹਾ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅੱਜ ਕੁਝ ਖਾ ਲਿਆ ਤਾਂ ਕੱਲ ਨੂੰ ਉਹ ਵੀ ਮਿਲੇ ਸਕੇਗਾ ਜਾਂ ਨਹੀਂ।

ਵਿਧਾਇਕ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਵੀ ਨਜ਼ਰ ਨਹੀਂ ਆ ਰਹੀ, ਜੋ ਹੌਸਲਾ ਦੇਖ ਕੇ ਤੁਹਾਨੂੰ ਜਲਦ ਤੋਂ ਜਲਦ ਯੂਕ੍ਰੇਨ ’ਚੋਂ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਤਾ-ਪਿਤਾ ਸਵੇਰ ਤੋਂ ਸ਼ਾਮ ਤੱਕ ਭਾਰਤੀ ਦੂਤਘਰ ਤੋਂ ਆਪਣੇ ਬੱਚਿਆਂ ਦੀ ਲੋਕੇਸ਼ਨ ਦੇਖਣ ’ਚ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯੁੱਧ ਨਾਲ ਹੁਣ ਤੱਕ ਕਿਸੇ ਦਾ ਵੀ ਭਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਾਟੋ ਨੂੰ ਰੂਸ ਨਾਲ ਗੱਲਬਾਤ ਕਰਕੇ ਇਸ ਦਾ ਸਿੱਟਾ ਕੱਢਣਾ ਚਾਹੀਦਾ ਹੈ ਤਾਂ ਜੋ ਹਜ਼ਾਰਾਂ ਨਿਰਅਪਰਾਧ ਮੌਤ ਦੇ ਮੂੰਹ ’ਚ ਜਾਣ ਤੋਂ ਬਚ ਸਕਣ। ਵਿਧਾਇਕ ਚੀਮਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਕਿਸੇ ਵੀ ਉਡੀਕ ਤੋਂ ਬਗੈਰ ਸਾਰੇ ਹੀ ਭਾਰਤੀਆਂ ਨੂੰ ਭਾਰਤ ਲਿਆਉਣ ’ਚ ਤੇਜ਼ੀ ਲਿਆਂਦੀ ਜਾਵੇ। 


Manoj

Content Editor

Related News