ਸ਼ਰਾਰਤੀ ਅਨਸਰ ਨੇ ਪ੍ਰਵਾਸੀ ਫਰੂਟ ਵਿਕਰੇਤਾ ਦੀ ਫੜੀ ਨੂੰ ਲਾਈ ਅੱਗ, ਹੋਇਆ ਵੱਡਾ ਨੁਕਸਾਨ

Friday, Oct 30, 2026 - 01:04 PM (IST)

ਸ਼ਰਾਰਤੀ ਅਨਸਰ ਨੇ ਪ੍ਰਵਾਸੀ ਫਰੂਟ ਵਿਕਰੇਤਾ ਦੀ ਫੜੀ ਨੂੰ ਲਾਈ ਅੱਗ, ਹੋਇਆ ਵੱਡਾ ਨੁਕਸਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੀ ਦੇਰ ਰਾਤ ਲੱਖੀ ਸਿਨੇਮਾ ਨੇੜੇ ਸ੍ਰੀ ਹਰਗੋਬਿੰਦਪੁਰ ਰੋਡ ਕਿਨਾਰੇ ਪ੍ਰਵਾਸੀ ਵਿਅਕਤੀ ਦੀ ਫਰੂਟ ਦੀ ਫੜੀ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਵਾਰਦਾਤ ਰਾਤ 1 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਪ੍ਰਵਾਸੀ ਫਰੂਟ ਵਿਕਰੇਤਾ ਅਤੇ ਉਸ ਦਾ ਸਾਥੀ ਟੈਂਟਨੁਮਾ ਫੜੀ ਵਿਚ ਹੀ ਸੁੱਤੇ ਹੋਏ ਸਨ ।

ਇਹ ਵੀ ਪੜ੍ਹੋ: Big Breaking: ਪੰਜਾਬ 'ਚ ਕਈ ਰੇਲਵੇ ਟਰੈਕਾਂ ਸਮੇਤ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

PunjabKesari

ਅੱਗਜਨੀ ਦੀ ਘਟਨਾ ਦਾ ਸ਼ਿਕਾਰ ਹੋਏ ਗੌਰਵ ਪੁੱਤਰ ਬਲਬੀਰ ਸਿੰਘ ਵਾਸੀ ਕੋਸਾਵਾ (ਕਨੌਜ) ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਰਾਤ ਇਕ ਵਜੇ ਦੇ ਕਰੀਬ ਅਚਾਨਕ ਉਨ੍ਹਾਂ ਦੀ ਫੜੀ 'ਚ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਉਸ ਨੇ ਅਤੇ ਉਸ ਦੇ ਸਾਥੀ ਨੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਫੜੀ ਨਸ਼ਟ ਹੋ ਗਈ ਅਤੇ ਉਸ 'ਚ ਪਈ ਲਗਭਗ 30 ਹਜ਼ਾਰ ਰੁਪਏ ਦੀ ਨਕਦੀ, ਇਲੈਕਟ੍ਰਿਕ ਕੰਡਾ, ਪੱਖਾਂ, ਕਰੇਟ ਅਤੇ ਸਾਰਾ ਫਰੂਟ ਨਸ਼ਟ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਬਾਰੇ ਉਸ ਨੇ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News