ਘਰ ਅੱਗੇ ਕੂੜਾ ਸੁੱਟਣ ਦੀ ਮਾਮੂਲੀ ਤਕਰਾਰ ਹੋਈ ਹਿੰਸਕ, ਦੋਹਾਂ ਧਿਰਾਂ ਖ਼ਿਲਾਫ਼ ਮਾਮਲੇ ਦਰਜ

08/06/2023 11:56:04 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਗੁਪਤਾ, ਮੋਮੀ, ਜਸਵਿੰਦਰ)-ਟਾਂਂਡਾ ਉੜਮੁੜ ਵਿਚ ਘਰ ਸਾਹਮਣੇ ਕੂੜਾ ਸੁੱਟਣ ਦੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਵਿਚ ਟਾਂਡਾ ਪੁਲਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿਚ ਟਾਂਡਾ ਪੁਲਸ ਨੇ ਜਸਵੀਰ ਕੌਰ ਪਤਨੀ ਨਰਿੰਦਰਜੀਤ ਸਿੰਘ ਵਾਸੀ ਸ਼ਿਵਾ ਜੀ ਗਲੀ ਉੜਮੁੜ ਦੇ ਬਿਆਨ ਦੇ ਆਧਾਰ ’ਤੇ ਸੰਜੀਵ ਕੁਮਾਰ ਪੁੱਤਰ ਸੁਭਾਸ਼ ਚੰਦ, ਰਾਜੀਵ ਕੁਮਾਰ ਪੁੱਤਰ ਸੁਭਾਸ਼ ਚੰਦ, ਅੰਜੂ ਬਾਲਾ ਪਤਨੀ ਰਾਜੀਵ ਕੁਮਾਰ, ਗੀਤਾ ਬਾਲਾ ਅਤੇ ਭੋਪਾ ਵਾਸੀ ਉੜਮੁੜ ਦੇ ਖ਼ਿਲਾਫ਼ ਦਰਜ ਕੀਤਾ ਹੈ।

ਆਪਣੇ ਬਿਆਨ ਵਿਚ ਜਸਵੀਰ ਕੌਰ ਨੇ ਦੱਸਿਆ ਕਿ 28 ਜੁਲਾਈ ਨੂੰ ਸਵੇਰੇ ਆਪਣੇ ਘਰ 10 ਵਜੇ ਮੌਜੂਦ ਸੀ। ਉਸ ਦੇ ਘਰ ਸਾਹਮਣੇ ਰੋਜ਼ ਦੀ ਤਰ੍ਹਾਂ ਅੰਜੂ ਬਾਲਾ ਨੇ ਕੂੜਾ ਸੁੱਟ ਦਿੱਤਾ। ਜਦੋਂ ਉਸ ਨੇ ਅੰਜੂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਮੁਲਜ਼ਮਾਂ ਨੇ ਉਸਦੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਗਾਲੀ-ਗਲੋਚ ਕਰਦੇ ਹੋਏ ਉਸਦੀ ਕੁੱਟਮਾਰ ਕੀਤੀ। ਇਸੇ ਤਕਰਾਰ ਦੀ ਰੰਜਿਸ਼ ਨੂੰ ਲੈ ਕੇ ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਏ ਰਾਜੀਵ ਪਲਟਾ ਪੁੱਤਰ ਸੁਭਾਸ਼ ਚੰਦਰ ਵਾਸੀ ਉੜਮੁੜ ਦੇ ਬਿਆਨ ਦੇ ਆਧਾਰ ’ਤੇ ਜੋਗਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਉੜਮੁੜ, ਸੈਂਡੀ ਪੁੱਤਰ ਵਿਨੋਦ ਕੁਮਾਰ ਵਾਸੀ ਉੜਮੁੜ ਅਤੇ ਜਸਵੀਰ ਕੌਰ ਵਾਸੀ ਟਾਂਡਾ ਖ਼ਿਲਾਫ਼ ਦਰਜ ਕੀਤਾ ਹੈ। 

ਇਹ ਵੀ ਪੜ੍ਹੋ- ਫਗਵਾੜਾ 'ਚ ਸ਼ਰਮਨਾਕ ਘਟਨਾ, ਪਹਿਲਾਂ ਰੋਲੀ 18 ਸਾਲਾ ਕੁੜੀ ਦੀ ਪੱਤ, ਫਿਰ ਕਰ 'ਤਾ ਇਕ ਹੋਰ ਘਿਨੌਣਾ ਕਾਰਾ

ਆਪਣੇ ਬਿਆਨ ਵਿਚ ਰਾਜੀਵ ਨੇ ਦੱਸਿਆ ਕਿ 28 ਜੁਲਾਈ ਨੂੰ ਦੁਪਹਿਰ 1 ਵਜੇ ਜਦੋਂ ਉਹ ਬੀ. ਡੀ. ਪੀ. ਓ. ਮਾਰਕੀਟ ਟਾਂਡਾ ਸਥਿਤ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਦੁਕਾਨ ਦੇ ਬਾਹਰ ਸਕੂਟਰੀ ’ਤੇ ਸਵਾਰ ਹੋ ਕੇ ਆਏ ਸੈਂਡੀ ਅਤੇ ਜੱਗਾ ਨੂੰ ਪੁਲ ਥੱਲੇ ਖੜ੍ਹੀ ਜਸਵੀਰ ਕੌਰ ਨੇ ਇਸ਼ਾਰਾ ਕੀਤਾ ਕਿ ਉਹ ਸੰਜੀਵ ਦਾ ਭਰਾ ਹੈ, ਉਸ ਨੂੰ ਫੜ ਲਓ, ਜਿਸ ਤੋਂ ਬਾਅਦ ਦੋਵੇਂ ਉਸ ਦੀ ਦੁਕਾਨ ਅੰਦਰ ਆਏ ਅਤੇ ਜੱਗਾ ਨੇ ਉਸ ਨੂੰ ਪਿਸਤੌਲ ਦੇ ਡਰਾਵੇ ਨਾਲ ਉਸ ਨੂੰ ਜ਼ਬਰਦਸਤੀ ਸਕੂਟਰੀ ’ਤੇ ਬਿਠਾ ਲਿਆ ਅਤੇ ਉਸ ਨੂੰ ਸ਼ਿਮਲਾ ਪਹਾੜੀ ਪਾਰਕ ਵੱਲ ਲੈ ਗਏ।

ਜਿੱਥੇ ਪਹਿਲਾਂ ਹੀ 6-7 ਅਣਪਛਾਤੇ ਵਿਅਕਤੀ ਖੜ੍ਹੇ ਸਨ। ਸਭ ਨੇ ਮਿਲਕੇ ਹਾਕੀ, ਬੇਸਬਾਲ ਅਤੇ ਲੋਹੇ ਦੀਆਂ ਰਾਡਾਂ ਨਾਲ ਉਸ ਦੀ ਕੁੱਟਮਾਰ ਕੀਤੀ। ਉਸ ਦਾ ਰੌਲਾ ਸੁਣਕੇ ਜਦੋਂ ਲੋਕ ਇਕੱਠਾ ਹੋਏ ਤਾਂ ਉਹ ਸਾਰੇ ਫਰਾਰ ਹੋ ਗਏ। ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਮੁੱਢਲੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਸ ਨੇ ਦੋਹਾਂ ਧਿਰਾਂ ਦੇ ਬਿਆਨ ਦੇ ਆਧਾਰ 'ਤੇ ਦੋ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। 

ਇਹ ਵੀ ਪੜ੍ਹੋ-ਪਤਨੀ ਤੇ ਧੀ ਸਣੇ ਈਸ਼ਾ ਯੋਗ ਕੇਂਦਰ ਪਹੁੰਚੇ ਨਵਜੋਤ ਸਿੱਧੂ, ਤਸਵੀਰਾਂ ਕੀਤੀਆਂ ਸਾਂਝੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News