ਦੁੱਧ ਦੇ 29 ਸੈਂਪਲਾਂ ’ਚ ਮਿਲੀ ਪਾਣੀ ਦੀ ਮਿਲਾਵਟ

10/16/2018 1:17:01 AM

ਹੁਸ਼ਿਆਰਪੁਰ,   (ਘੁੰਮਣ)-  ਡੇਅਰੀ ਵਿਕਾਸ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦਵਿੰਦਰ ਸਿੰਘ ਦੀ ਅਗਵਾਈ ਵਿਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਸ਼ੇਸ਼ ਮੁਹਿੰਮ ਚਲਾ ਕੇ ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਵਿਖੇ ਮੁਫ਼ਤ ਦੁੱਧ ਪਰਖ ਕੈਂਪ ਲਾਇਆ ਗਿਆ, ਜਿਸ ਵਿਚ ਮੁਹੱਲਾ ਵਾਸੀਆਂ ਵੱਲੋਂ ਉਤਸ਼ਾਹ ਨਾਲ ਦੁੱਧ ਦੇ ਸੈਂਪਲ ਟੈਸਟ ਕਰਵਾਏ ਗਏ। 
ਟੈਸਟਿੰਗ ਦੌਰਾਨ ਤਕਰੀਬਨ 48 ਦੁੱਧ ਦੇ ਸੈਂਪਲ ਚੈੱਕ ਕੀਤੇ ਗਏ, ਜਿਨ੍ਹਾਂ ਵਿਚ ਕੋਈ ਸਿੰਥੈਟਿਕ/ ਹਾਨੀਕਾਰਕ ਤੱਤ ਮੌਜੂਦ ਨਹੀਂ ਸੀ ਅਤੇ 29 ਸੈਂਪਲਾਂ ਵਿਚ ਪਾਣੀ ਦੀ ਵਾਧੂ ਮਾਤਰਾ ਪਾਈ ਗਈ।  ਇਸ ਮੌਕੇ ਟੀਮ ਵੱਲੋਂ ਸੈਂਪਲ ਟੈਸਟ ਕਰਵਾਉਣ ਆਏ ਮੁਹੱਲਾ ਵਾਸੀਆਂ ਨੂੰ ਚੰਗੇ ਪਸ਼ੂ ਪਾਲਕਾਂ ਕੋਲੋਂ ਦੁੱਧ ਲੈਣ ਜਾਂ ਪੈਕਟ ਵਾਲਾ ਦੁੱਧ ਖਰੀਦਣ  ਦੀ ਅਪੀਲ ਕੀਤੀ ਗਈ। ਇਸ ਦੌਰਾਨ ਕਾਰਜਕਾਰੀ ਅਫ਼ਸਰ ਡੇਅਰੀ ਵਿਕਾਸ ਬੋਰਡ  ਹਰਵਿੰਦਰ ਸਿੰਘ, ਐੱਮ. ਸੀ. ਸੁਰਿੰਦਰ ਪਾਲ, ਇੰਸਪੈਕਟਰ ਜੋਗੇਸ਼ਵਰ, ਬਰਜਿੰਦਰ ਸਿੰਘ, ਵਿਲੀਅਮ, ਅਸ਼ਵਨੀ ਕੁਮਾਰ, ਸ਼੍ਰੀਮਤੀ ਰੇਖਾ ਰਾਣੀ ਵੀ ਮੌਜੂਦ ਸਨ। 


Related News