ਮਨਜਿੰਦਰ ਸਿੰਘ ਸਿਰਸਾ ਤੇ ਨਵਾਂਸ਼ਹਿਰ ਦੇ ਰਣਜੀਤ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ

4/16/2021 4:56:48 PM

ਜਲੰਧਰ (ਜ ਬ)-ਮਿਡਵੈਸਟ ਅਮਰੀਕਾ ਦੇ ਕਲੱਬ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਸਿਨਸਿਨਾਟੀ ੳਹੀਓ (ਯੂ.ਐਸ.ਏ.) ਦੇ ਸਮੂਹ ਆਗੂਆਂ, ਮੈਂਬਰਾਂ ਵੱਲੋਂ ਕਿਸਾਨੀ ਸੰਘਰਸ਼ ’ਚ ਯੋਗਦਾਨ ਪਾਉਣ ਲਈ ਮਨਜਿੰਦਰ ਸਿੰਘ ਸਿਰਸਾ ਅਤੇ ਰਣਜੀਤ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਇਸ ਸਬੰਧੀ ਕਲੱਬ ਦੇ ਸੀਨੀਅਰ ਪ੍ਰਬੰਧਕ ਸੁਰਜੀਤ ਸਿੰਘ ਮਾਵੀ ਅਤੇ ਕਲੱਬ ਦੇ ਲੀਗਲ ਐਡਵਾਇਜ਼ਰ ਉਘੇ ਇੰਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਫੜ੍ਹੇ ਵੱਖ-ਵੱਖ ਕਿਸਾਨਾਂ ਨੂੰ ਭਾਰਤ ਦੀਆਂ ਜੇਲ੍ਹਾਂ ’ਚੋਂ ਛੁਡਵਾਉਣ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਕਰ ਰਹੇ ਸ: ਮਨਜਿੰਦਰ ਸਿੰਘ ਸਿਰਸਾ ਦੀਆਂ ਸੇਵਾਵਾਂ ਨੂੰ ਅੱਜ ਪੂਰਾ ਵਿਸ਼ਵ ਸਲਾਹ ਰਿਹਾ ਹੈ। ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ’ਚ ਤਨਦੇਹੀ ਨਾਲ ਪਾਏ ਯੋਗਦਾਨ ਲਈ ਕਲੱਬ ਨੇ ਸਿਰਸਾ ਅਤੇ ਭਾਈ ਰਣਜੀਤ ਸਿੰਘ ਨਵਾਂਸ਼ਹਿਰ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ।

ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਮਨਜਿੰਦਰ ਸਿੰਘ ਸਿਰਸਾ ਨੂੰ ਭਾਰੀ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਐਗਜੈਕਟਿਵ ਮੈਂਬਰ ਅਮਰਜੀਤ ਸਿੰਘ ਤੱਖਰ, ਸੁਰਜੀਤ ਸਿੰਘ ਮਾਵੀ, ਕੁਮਾਰ ਪਵਨਦੀਪ, ਚਰਨਜੀਤ ਸਿੰਘ ਬਰਾੜ, ਅਮਰੀਕ ਸਿੰਘ ਟਿਵਾਣਾ, ਅਮਰਜੀਤ ਅਗਰਵਾਲ, ਪਰਮਿੰਦਰ ਸਿੰਘ ਤੱਖਰ, ਬੌਬੀ ਸਿੰਘ ਸਿੱਧੂ, ਗੁਰਮਿੰਦਰ ਸਿੰਘ ਕਲੇਰ, ਜਗਤਾਰ ਸਿੰਘ ਫਾਟੂੰ, ਪ੍ਰੀਤਮਪਾਲ ਸਿੰਘ, ਐਡਵਾਇਜ਼ਰੀ ਕਮੇਟੀ ਮੈਂਬਰ ਵਿਚ ਹਰਿੰਦਰ ਸਿੰਘ ਕੰਗ, ਗੁਰਪ੍ਰੀਤ ਸਿੰਘ ਗਿੱਲ, ਵਨੀਤ ਗੁਪਤਾ, ਮਨੀ ਰਾਮ, ਪਰਮਜੀਤ ਸਿੰਘ ਗਰਚਾ, ਬਹਾਦਰ ਸਿੰਘ ਮੁੰਡੀ, ਨਰਿੰਦਰ ਟਾਟਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor shivani attri