ਭੇਤਭਰੇ ਹਾਲਾਤ ''ਚ ਨੌਜਵਾਨ ਨੇ ਕੀਤੀ ਖੁਦਕੁਸ਼ੀ
Sunday, Mar 31, 2019 - 12:48 AM (IST)

ਫਗਵਾੜਾ, (ਹਰਜੋਤ)- ਪਿੰਡ ਮੌਲੀ ਵਿਖੇ ਭੇਤਭਰੇ ਹਾਲਤ 'ਚ ਇਕ ਨੌਜਵਾਨ ਨੇ ਪੱਖੇ ਨਾਲ ਲੱਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਪਰਮਜੀਤ ਕੁਮਾਰ ਪੁੱਤਰ ਸਰਬਜੀਤ ਵਾਸੀ ਪਿੰਡ ਮਹਿਲਕਲਾਂ ਗੜ੍ਹਸ਼ੰਕਰ ਹਾਲ ਵਾਸੀ ਪਿੰਡ ਮੌਲੀ ਵਜੋਂ ਹੋਈ ਹੈ। ਥਾਣਾ ਸਤਨਾਮਪੁਰਾ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਦਯਾ ਚੰਦ ਨੇ ਦੱਸਿਆ ਕਿ ਪਰਮਜੀਤ ਤੇ ਉਸ ਦੀ ਮਾਂ ਨੇ ਕਰੀਬ 5-6 ਮਹੀਨੇ ਪਹਿਲਾਂ ਹੀ ਪਿੰਡ ਮੌਲੀ 'ਚ ਮਕਾਨ ਲਿਆ ਸੀ, ਜਿਥੇ ਦੋਵੇਂ ਮਾਂ-ਪੁੱਤਰ ਇਸ ਮਕਾਨ 'ਚ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਦੋਨੋਂ ਮਾਂ ਪੁੱਤ ਗੋਰਾਇਆ 'ਚ ਪੈਂਦੇ ਪਿੰਡ ਘੁੜਕਾ 'ਚ ਆਪਣੇ ਰਿਸ਼ਤੇਦਾਰਾ ਦੇ ਘਰ ਗਏ ਸਨ। ਇਸ ਦੌਰਾਨ ਰਾਤ ਨੂੰ ਪਰਮਜੀਤ ਕੁਮਾਰ ਵਾਪਸ ਮੌਲੀ ਘਰ ਆ ਗਿਆ, ਜਦ ਕਿ ਉਸ ਦੀ ਮਾਂ ਉੱਥੇ ਹੀ ਰੁਕ ਗਈ। ਸ਼ਨੀਵਾਰ ਸਵੇਰੇ ਜਦੋਂ ਪਰਮਜੀਤ ਕੁਮਾਰ ਦੀ ਮਾਤਾ ਘਰ ਪੁੱਜੀ ਤਾਂ ਦੇਖਿਆ ਕਿ ਪਰਮਜੀਤ ਦੀ ਲਾਸ਼ ਪੱਖੇ ਨਾਲ ਲੱਟਕ ਰਹੀ ਸੀ। ਜਾਣਕਾਰੀ ਮੁਤਾਬਕ ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਕਾਫ਼ੀ ਡਿਪਰੈਸ਼ਨ 'ਚ ਸੀ ਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।