ਜਲੰਧਰ ਵਿਖੇ ਨਰਾਤਿਆਂ ਦੌਰਾਨ ਇਸ ਇਲਾਕੇ ''ਚ ਮਾਤਾ ਰਾਣੀ ਦੇ ਜਾਗਰਣ ਦਾ ਆਯੋਜਨ

10/21/2023 5:41:52 PM

ਜਲੰਧਰ (ਅਰੁਣ)- ਮਾਤਾ ਰਾਣੀ ਦੇ ਚੱਲ ਰਹੇ ਸ਼ਾਰਦੀਯ ਨਰਾਤਿਆਂ ਦੌਰਾਨ ਜਲੰਧਰ ਵਿਖੇ ਮਾਂ ਭਗਵਤੀ ਨੌਜਵਾਨ ਸਭਾ ਵੱਲੋਂ ਅੱਜ ਮਾਤਾ ਰਾਣੀ ਦਾ ਜਗਰਾਤਾ ਕਰਵਾਇਆ ਜਾ ਰਿਹਾ ਹੈ। ਇਹ ਜਗਰਾਤਾ ਨਿਊ ਰਤਨ ਨਗਰ ਨਜ਼ਦੀਕ ਮੰਡ ਪੈਲੇਸ ਗੁਲਾਬ ਦੇਵੀ ਰੋਡ 'ਤੇ ਬੜੀ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਮਾਤਾ ਰਾਣੀ ਦੀਆਂ 12 ਜੋਤਾਂ ਲਿਆਂਦੀਆਂ ਜਾਣਗੀਆਂ। ਇਨ੍ਹਾਂ ਜੋਤਾਂ ਵਿਚ ਮਾਤਾ ਵੈਸ਼ਨੋ ਦੇਵੀ (ਕਟੜਾ), ਮਾਤਾ ਚਿੰਤਪੁਰਨੀ (ਹਿਮਾਚਲ), ਮਾਂ ਸ਼ੀਤਲਾ ਮਾਤਾ ਜੀ (ਹਿਮਾਚਲ), ਮਾਂ ਜਵਾਲਾ ਜੀ (ਹਿਮਾਚਲ), ਮਾਂ ਬੰਗਲਾਮੁਖੀ (ਹਿਮਾਚਲ), ਸ਼੍ਰੀ ਦੇਵੀ ਤਲਾਬ ਮੰਦਿਰ (ਜਲੰਧਰ), ਮਾਂ ਚਾਮੁੰਡਾ ਦੇਵੀ (ਹਿਮਾਚਲ), ਮਾਂ ਕਾਂਗੜਾ ਦੇਵੀ ਜੀ (ਹਿਮਾਚਲ), ਮਾਂ ਕਾਲੀ ਦੇਵੀ (ਪਟਿਆਲਾ), ਮਾਂ ਨੈਣਾ ਦੇਵੀ (ਹਿਮਾਚਲ), ਮਾਂ ਮਾਨਸਾ ਦੇਵੀ (ਚੰਡੀਗੜ੍ਹ), ਮਾਂ ਲਕਸ਼ਮੀ ਮਾਤਾ (ਜਲੰਧਰ) ਤੋਂ ਲਿਆਂਦੀਆਂ ਜੋਤਾਂ ਦੇ ਦਰਸ਼ਨ ਹੋਣਗੇ। 

ਇਥੇ ਇਹ ਵੀ ਦੱਸਣਯੋਗ ਹੈ ਕਿ ਮਾਤਾ ਰਾਣੀ ਦੀਆਂ 12 ਜੋਤਾਂ ਦੇ ਆਗਮਨ ਦੌਰਾਨ ਬੀਤੇ ਦਿਨੀਂ ਗੁਲਾਬ ਦੇਵੀ ਰੋਡ 'ਤੇ ਸ਼ੋਭਾ ਯਾਤਰਾ ਕੱਢੀ ਗਈ ਸੀ। ਜਗਰਾਤੇ ਵਿਚ ਮਹਾਮਾਈਂ ਦਾ ਗੁਣਗਾਣ ਮਹੰਤ ਅਸ਼ਵਨੀ ਕੁਮਾਰ ਐਂਡ ਪਾਰਟੀ (ਕਬੀਰ ਨਗਰ ਜਲੰਧਰ ਵਾਲੇ), ਨਰਿੰਦਰ ਸਚਦੇਵਾ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਕਰਨਗੇ। ਉਥੇ ਹੀ ਇਸ ਮੌਕੇ ਭਗਤਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਜਲੰਧਰ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ DC ਵੱਲੋਂ ਸਖ਼ਤ ਹੁਕਮ ਜਾਰੀ, ਸਮਾਂ ਵੀ ਕੀਤਾ ਤੈਅ


shivani attri

Content Editor

Related News