ਮਾਂ ਚਿੰਤਪੂਰਨੀ ਵਿਖੇ ਜਗਰਾਤਾ ਅੱਜ, ਬੱਸਾਂ ਰਵਾਨਾ

05/16/2019 3:51:33 PM

ਜਲੰਧਰ (ਸੋਨੂੰ)— ਮਾਂ ਛਿੰਨ ਮਸਤਿਕਾ ਸੇਵਾ ਕਮੇਟੀ ਬਸਤੀ ਸ਼ੇਖ ਵੱਲੋਂ ਮਾਂ ਚਿੰਤਪੂਰਨੀ 'ਚ 17ਵਾਂ ਸਲਾਨਾ ਜਗਰਾਤਾ ਕਰਵਾਉਣ ਲਈ 25 ਫਰੀ ਬੱਸਾਂ ਰਵਾਨਾ ਕੀਤੀਆਂ ਗਈਆਂ। ਜਗਰਾਤਾ ਹਿਮਾਚਲ ਪ੍ਰਦੇਸ਼ 'ਚ ਲਾਲਾ ਜਗਤ ਨਾਰਾਇਣ ਧਰਮਸ਼ਾਲਾ 'ਚ ਅੱਜ ਕਰਵਾਇਆ ਜਾਵੇਗਾ।

PunjabKesari

ਇਸ ਮੌਕੇ 'ਤੇ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ 3000 ਦੇ ਕਰੀਬ ਸ਼ਰਧਾਲੂ ਮਾਂ ਚਿੰਤਪੂਰਨੀ ਦੇ ਦਰਬਾਰ 'ਚ ਕਰਵਾਏ ਜਾ ਰਹੇ ਜਗਰਾਤੇ 'ਚ ਸ਼ਾਮਲ ਹੋਣ ਲਈ ਬੱਸਾਂ 'ਚ ਰਵਾਨਾ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਪਦਮ ਸ਼੍ਰੀ ਵਿਜੇ ਚੋਪੜਾ, ਸ਼੍ਰੀ ਅਵਿਨਾਸ਼ ਚੋਪੜਾ ਜੀ ਦੇ ਇਸ ਕੰਮ ਦੀ ਪ੍ਰੇਰਣਾ ਮਿਲੀ ਹੈ। 


shivani attri

Content Editor

Related News