ਮਾਤਾ ਚਿੰਤਪੂਰਨੀ ਮੇਲੇ ਦੌਰਾਨ ਲੱਗੇ ਲੰਗਰਾਂ ਦੀ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਚੈਕਿੰਗ

08/01/2022 6:27:59 PM

ਹੁਸ਼ਿਆਰਪੁਰ (ਘੁੰਮਣ)- ਮਾਤਾ ਚਿੰਤਪੂਰਨੀ ਦੇ ਮੇਲੇ 29 ਜੁਲਾਈ ਤੋਂ ਸ਼ੁਰੂ ਹੋ ਚੁੱਕੇ ਹਨ। ਇਸ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸੇ ਦਰਮਿਆਨ ਸਿਵਲ ਸਰਜਨ ਡਾ. ਅਮਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਦੇਸ਼ ਰਾਜਨ ਅਤੇ ਫੂਡ ਅਫ਼ਸਰ ਰਮਨ ਵਿਰਦੀ ਵੱਲੋਂ ਮਾਂ ਚਿੰਨਤਪੂਰਨੀ ਮੇਲੇ ਨੂੰ ਮੁੱਖ ਰੱਖ ਦੇ ਹੋਏ ਸੰਗਤਾਂ ਲਈ ਲਗਾਏ ਲੰਗਰਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਲੰਗਰਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਮਾਤਾ ਰਾਣੀ ਤੱਦ ਹੀ ਖੁਸ਼ ਹੋਵੇਗੀ ਜੇਕਰ ਤੁਸੀਂ ਲੰਗਰਾਂ ਦੀ ਚੰਗੀ ਤਰਾ ਸਾਫ਼-ਸਫ਼ਾਈ ਰੱਖੋਗੇ। ਉਨ੍ਹਾਂ ਇਹ ਵੀ ਕਿਹਾ ਕਿ ਲੰਗਰ ਬਣਾਉਣ ਵੇਲੇ ਅਤੇ ਵਰਤਾਉਣ ਵੇਲੇ ਬਕਾਇਦਾ ਮੂੰਹ 'ਤੇ ਮਾਸਕ ਅਤੇ ਸਿਰ ਢੱਕਣਾ ਬਹੁਤ ਜ਼ਰੂਰੀ ਹੈ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 4 ਭੈਣਾਂ ਦੇ ਇਕਲੌਤੇ ਭਰਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਪਰਿਵਾਰ ਵਾਲਿਆਂ ਦੇ ਉੱਡੇ ਹੋਸ਼

PunjabKesari

ਬਰਸਾਤਾਂ ਹੋਣ ਕਰਕੇ ਇਨਫੈਕਸ਼ਨ ਦਾ ਬਹੁਤ ਖ਼ਤਰਾ ਰਹਿੰਦਾ ਹੈ ਅਤੇ ਲੰਗਰ ਨੂੰ ਚੰਗੀ ਤਰਾਂ ਢੱਕ ਰੱਖਣਾ ਚਾਹੀਦਾ ਹੈ ਅਤੇ ਲੰਗਰ ਬਣਾਉਣ ਵੇਲੇ ਵੀ ਆਲੇ-ਦੁਆਲੇ ਸਾਫ਼-ਸਫ਼ਾਈ ਵੀ ਚੰਗੀ ਤਰਾਂ ਰੱਖਣੀ ਚਾਹੀਦੀ ਹੈ । ਲੰਗਰ ਵਿੱਚ ਬਣਾਉਣ ਵਾਲੀਆਂ ਸਬਜੀਆਂ ਨੂੰ ਚੰਗੀ ਤਰ੍ਹਾਂ ਵੇਖ ਕੇ ਖ਼ਰੀਦਿਆ ਜਾਵੇ ਅਤੇ ਬਧੀਆ ਰਸਦ ਹੀ ਵਰਤੀ ਜਾਵੇ । ਲੰਗਰ ਨੇੜੇ ਡਸਟਬੀਨ ਵੀ ਰੱਖਣੇ ਜ਼ਰੂਰੀ ਹਨ ਤਾਂ ਜੋ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਨਾਲੋ-ਨਾਲ ਹੁੰਦੀ ਰਹੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਭਗਤਾਂ ਨੂੰ ਲੰਗਰ ਚੰਗੀ ਤਰ੍ਹਾਂ ਬਿਠਾ ਕੇ ਛਿਕਾਇਆ ਜਾਵੇ ਅਤੇ ਪਲਾਸਿਕ ਦੀਆਂ ਡਿਸਪੋਜ਼ਲ ਪਲੇਟਾਂ ਅਤੇ ਗਲਾਸ ਨਾ ਵਰਤੇ ਜਾਣ।

ਉਨ੍ਹਾਂ ਇਹ ਕਿਹਾ ਕਿ ਆਮ ਕਰਕੇ ਵੇਖਿਆ ਜਾਦਾ ਹੈ ਕਿ ਕਈ ਲੰਗਰ ਛਿਕਾਉਣ ਵਾਲੇ ਸੇਵਾਦਾਰ ਤੁਰੀਆਂ ਜਾਦੀਆਂ ਸੰਗਤਾਂ ਨੂੰ ਫੱਲ ਫਰੂਟ ਵੰਡਦੇ ਹਨ ਅਤੇ ਬਆਦ ਵਿੱਚ ਛਿਲੜ ਉਹ ਰਸਤੇ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਗੰਦਗੀ ਤਾਂ ਫ਼ੈਲਦੀ ਹੈ ਅਤੇ ਕਈ ਲੋਕ ਤਿਲਕ ਕੇ ਡਿੱਗ ਵੀ ਜਾਦੇ ਹਨ, ਉਸ ਦਾ ਵੀ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਲੰਗਰਾਂ ਵਾਲਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਲੰਗਰ ਖ਼ਤਮ ਹੋਣ 'ਤੇ ਸਾਰੀ ਸਾਫ਼-ਸਫ਼ਾਈ ਕਰਕੇ ਜਾਣ। ਇਸ ਮੌਕੇ ਸੰਦੀਪ ਕੁਮਾਰ, ਨਰੇਸ਼ ਕੁਮਾਰ, ਰਾਮ ਲੁਭਾਇਆ ਸਮੇਤ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ: ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਟਿੰਕੂ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੇ ਕੀਤੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News